ਨਵੇਂ ਪੁਲਿਸ ਕਮਿਸ਼ਨਰ ਵਲੋਂ 200 ਤੋਂ ਵਧੇਰੇ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਤੇ ਤਾਇਨਾਤੀਆਂ
13 ਥਾਣਿਆਂ ਨੂੰ ਮਿਲੇ ਨਵੇਂ ਵਧੀਕ ਐੱਸ.ਐੱਚ.ਓ.: ਵੱਡੇ ਅਧਿਕਾਰੀਆਂ ਦੇ ਵਾਧੂ ਗੰਨਮੈਨ ਵਾਪਸ ਲਏ
ਅੰਮ੍ਰਿਤਸਰ , 18 ਅਗਸਤ ( ਰੇਸ਼ਮ ਸਿੰਘ )- ਅੰਮ੍ਰਿਤਸਰ ਪੁਲਿਸ ਕਸਿਮਨਰੇਟ ’ ਚ ਨਵ ਨਿਯੁਕਤ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਵਲੋਂ ਅੱਜ ਜ਼ਾਰੀ ਕੀਤੇ ਹੁਕਮਾਂ ’ ਚ ਪੁਲਿਸ ਵਿਭਾਗ ਦੇ ਐੱਨ . ਜੀ .
ਅੰਮ੍ਰਿਤਸਰ , 18 ਅਗਸਤ ( ਰੇਸ਼ਮ ਸਿੰਘ )- ਅੰਮ੍ਰਿਤਸਰ ਪੁਲਿਸ ਕਸਿਮਨਰੇਟ ’ ਚ ਨਵ ਨਿਯੁਕਤ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਵਲੋਂ ਅੱਜ ਜ਼ਾਰੀ ਕੀਤੇ ਹੁਕਮਾਂ ’ ਚ ਪੁਲਿਸ ਵਿਭਾਗ ਦੇ ਐੱਨ . ਜੀ . ਓ . ਰੈਂਕ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਵੱਡੀ ਪੱਧਰ ’ ਤੇ ਬਦਲੀਆਂ ’ ਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ’ ਚ 13 ਥਾਣਿਆਂ ਦੇ ਨਵੇਂ ਵਧੀਕ ਐੱਸ . ਐੱਚ . ਓ . ਵੀ ਨਿਯੁਕਤ ਕੀਤੇ ਗਏ ਹਨ । ਇਸ ਤੋਂ ਇਲਾਵਾ ਵੱਡੇ ਪੁਲਿਸ ਅਧਿਕਾਰੀਆਂ ਦੀਆਂ ਰਿਹਾਇਸ਼ਾਂ ’ ਤੇ ਗਾਰਦ ਕਰਮਚਾਰੀ ਤੇ ਵਾਧੂ ਗੰਨਮੈਨ ਵੀ ਵਾਪਸ ਸੱਦ ਲਏ ਗਏ ਹਨ ਜਿਨ੍ਹਾਂ ਨੂੰ ਆਮ ਡਿਊਟੀ ਲਈ ਤਾਇਨਾਤ ਕੀਤਾ ਗਿਆ ਹੈ । ਅੱਜ ਜ਼ਾਰੀ ਕੀਤੇ ਹੁਕਮਾਂ ਮੁਤਾਬਕ ਸਬ - ਇੰਸ : ਕੰਵਲਜੀਤ ਸਿੰਘ ਨੂੰ ਥਾਣਾ ਮਕਬੂਲੁਪਰਾ , ਸਬ ਇੰਸ : ਰਾਕੇਸ਼ ਕੁਮਾਰ ਨੂੰ ਥਾਣਾ ਰਾਮ ਬਾਗ , ਏ . ਐੱਸ . ਆਈ . ਨਿਰਮਲ ਸਿੰਘ ਨੂੰ ਥਾਣਾ ਵੱਲ੍ਹਾ , ਸਬ ਇੰਸ : ਗੁਰਭੇਜ ਸਿੰਘ ਨੂੰ ਥਾਣਾ ਮੋਹਕਮਪੁਰਾ , ਸਬ ਇੰਸ : ਸੁਲਖੱਣ ਸਿੰਘ ਨੂੰ ਥਾਣਾ ਵੇਰਕਾ , ਸਬ ਇੰਸ : ਪਰਮਿੰਦਰ ਸਿੰਘ ਨੂੰ ਥਾਣਾ ਸੀ ਡਵੀਜ਼ਨ ਸਬ ਇੰਸ : ਸੁਲੱਖਣ ਸਿੰਘ ਨੂੰ ਥਾਣਾ ਗੇਟ ਹਕੀਮਾਂ , ਏ . ਐੱਸ . ਆਈ . ਬਲਜੀਤ ਸਿੰਘ ਨੂੰ ਥਾਣਾ ਈ ਡਵੀਜ਼ਨ , ਲੋਕਲ ਰੈਂਕ ਇੰਸ : ਜਗਬੀਰ ਸਿੰਘ ਨੂੰ ਥਾਣਾ ਰਣਜੀਤ ਐਵੀਨਿਊ , ਸਬ ਇੰਸ ; ਤੇਜਪ੍ਰਤਾਪ ਸਿੰਘ ਨੂੰ ਥਾਣਾ ਸਦਰ , ਏ . ਐੱਸ . ਆਈ . ਰਾਕੇਸ਼ ਕੁਮਾਰ ਨੂੰ ਥਾਣਾ ਏਅਰਪੋਰਟ , ਏ . ਐੱਸ . ਆਈ . ਪੂਨਮ ਸ਼ਰਮਾ ਨੂੰ ਥਾਣਾ ਮਹਿਲਾ , ਏ . ਐੱਸ . ਆਈ . ਲਵ ਕੁਮਾਰ ਨੂੰ ਥਾਣਾ ਸਾਈਬਰ ਕਰਾਇਮ ਦੇ ਵਧੀਕ ਐੱਸ . ਐੱਚ . ਓ . ਲਾਇਆ ਗਿਆ ਹੈ ।