ਅੰਧ-ਵਿਦਿਆਲਿਆ ਵਿਖੇ ਆਜ਼ਾਦੀ ਦਿਵਸ ਸਮਾਰੋਹ ਉਤਸ਼ਾਹ ਨਾਲ ਮਨਾਇਆ
ਅੰਮ੍ਰਿਤਸਰ, 18 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਦੇ ਅੰਧ ਵਿਦਿਆਲਿਆ ਵਿਖੇ ਆਜ਼ਾਦੀ ਦਿਵਸ ਸਮਾਰੋਹ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸਟੇਸ਼ਨ ਕਮਾਂਡਰ ਗਰੁੱਪ ਕੈਪਟਨ ਵੀ.
ਅੰਮ੍ਰਿਤਸਰ, 18 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਦੇ ਅੰਧ ਵਿਦਿਆਲਿਆ ਵਿਖੇ ਆਜ਼ਾਦੀ ਦਿਵਸ ਸਮਾਰੋਹ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸਟੇਸ਼ਨ ਕਮਾਂਡਰ ਗਰੁੱਪ ਕੈਪਟਨ ਵੀ.ਕੇ. ਸਿੰਘ ਨੇ ਰਾਸ਼ਟਰੀ ਝੰਡਾ ਲਹਿਰਾਇਆ। ਸੰਸਥਾ ਦੇ ਵਿਦਿਆਰਥੀਆਂ ਨੇ ਲਾਈਵ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਵਿਦਿਆਰਥੀਆਂ ਨੇ ਡਾਂਸ ਦੀ ਪੇਸ਼ਕਾਰੀ ਨਾਲ ਸਾਰਿਆਂ ਨੂੰ ਕੀਲ ਦਿੱਤਾ। ਗਰੁੱਪ ਕੈਪਟਨ ਵੀ.ਕੇ. ਸਿੰਘ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਬਾਹਰ ਲਿਆਉਣ ਦੇ ਯਤਨਾਂ ਲਈ ਪ੍ਰਬੰਧਨ ਸਟਾਫ਼ ਅਤੇ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ। ਸੰਸਥਾ ਦੇ ਪ੍ਰਧਾਨ ਅਸ਼ੋਕ ਸੇਠੀ ਅਤੇ ਸਕੱਤਰ ਅਰੁਣ ਕਪੂਰ ਨੇ ਸਕੂਲ ਦੀ ਰਿਪੋਰਟ ਅਤੇ ਪਿਛਲੇ 100 ਸਾਲਾਂ ‘ਚ ਇਸਦੀਆਂ ਪ੍ਰਾਪਤੀਆਂ ਪੇਸ਼ ਕੀਤੀਆਂ। ਇਸ ਸਮਾਗਮ ‘ਚ ਵੱਡੀ ਗਿਣਤੀ ਵਿਚ ਰੋਟਰੀ ਮੈਂਬਰ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼ਾਮਿਲ ਹੋਏ ।