19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਚੁੱਘ ਨੂੰ ਗੁਜਰਾਤ ਇੰਚਾਰਜ ਨਿਯੁਕਤ ਕਰਨ ਲਈ ਭਾਜਪਾ ਵਰਕਰਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ

ਅੰਮ੍ਰਿਤਸਰ, 18 ਅਗਸਤ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੂੰ ਪਾਰਟੀ ਦੇ ਕੌਮੀ ਦਫਤਰ ਇੰਚਾਰਜ ਅਤੇ ਗੁਜਰਾਤ ਇੰਚਾਰਜ ਨਿਯੁਕਤ ਕਰਨ ਲਈ ਭਾਜਪਾ ਵਰਕਰਾਂ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਪ੍ਰਗਟ ਕੀਤਾ । ਸਾਬਕਾ ਸੋਸ਼ਲ ਮੀਡੀਆ ਪੈਨਲਿਸਟ ਹੇਮੰਤ ਪਿੰਕੀ ਨੇ ਕਿਹਾ ਕਿ ਤਰੁਣ ਚੁੱਘ ਦੀ ਪਾਰਟੀ ਪ੍ਰਤੀ ਸਮਰਪਣ, ਵਰਕਰਾਂ ਨਾਲ ਉਨ੍ਹਾਂ ਦਾ ਸੰਬੰਧ ਅਤੇ ਵਿਆਪਕ ਸੰਗਠਨਾਤਮਕ ਤਜਰਬਾ ਉਨ੍ਹਾਂ ਨੂੰ ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਸੰਪੂਰਨ ਬਣਾਉਂਦਾ ਹੈ ।

Ad Position 21
No active advertisement
ਅਜੀਤ ਡੈਸਕ 19-08-2026
ਅੰਮ੍ਰਿਤਸਰ, 18 ਅਗਸਤ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੂੰ ਪਾਰਟੀ ਦੇ ਕੌਮੀ ਦਫਤਰ ਇੰਚਾਰਜ ਅਤੇ ਗੁਜਰਾਤ ਇੰਚਾਰਜ ਨਿਯੁਕਤ ਕਰਨ ਲਈ ਭਾਜਪਾ ਵਰਕਰਾਂ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਪ੍ਰਗਟ ਕੀਤਾ । ਸਾਬਕਾ ਸੋਸ਼ਲ ਮੀਡੀਆ ਪੈਨਲਿਸਟ ਹੇਮੰਤ ਪਿੰਕੀ ਨੇ ਕਿਹਾ ਕਿ ਤਰੁਣ ਚੁੱਘ ਦੀ ਪਾਰਟੀ ਪ੍ਰਤੀ ਸਮਰਪਣ, ਵਰਕਰਾਂ ਨਾਲ ਉਨ੍ਹਾਂ ਦਾ ਸੰਬੰਧ ਅਤੇ ਵਿਆਪਕ ਸੰਗਠਨਾਤਮਕ ਤਜਰਬਾ ਉਨ੍ਹਾਂ ਨੂੰ ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਸੰਪੂਰਨ ਬਣਾਉਂਦਾ ਹੈ । ਉਨ੍ਹਾਂ ਦੀ ਅਗਵਾਈ ਹੇਠ, ਗੁਜਰਾਤ ਵਿਚ ਭਾਜਪਾ ਨੂੰ ਯਕੀਨੀ ਤੌਰ ’ਤੇ ਨਵੀਂ ਤਾਕਤ ਮਿਲੇਗੀ । ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੰਟੀ ਨੇ ਕਿਹਾ ਕਿ ਤਰੁਣ ਚੁੱਘ ਦੀ ਗੁਜਰਾਤ ਇੰਚਾਰਜ ਵਜੋਂ ਨਿਯੁਕਤੀ ਪੰਜਾਬ ਸਮੇਤ ਪੂਰੇ ਭਾਜਪਾ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਚੁੱਘ ਦੀ ਯੋਗ ਅਗਵਾਈ ਅਤੇ ਵਰਕਰਾਂ ਨਾਲ ਸ਼ਾਨਦਾਰ ਤਾਲਮੇਲ ਸੰਗਠਨ ਨੂੰ ਨਵੀਂ ਊਰਜਾ ਅਤੇ ਦਿਸ਼ਾ ਪ੍ਰਦਾਨ ਕਰੇਗਾ। ਰਾਜੇਸ਼ ਮਹਿਤਾ ਨੇ ਕਿਹਾ ਕਿ ਭਾਜਪਾ ਹਾਈ ਕਮਾਂਡ ਦੁਆਰਾ ਤਰੁਣ ਚੁੱਘ ’ਤੇ ਜੋ ਭਰੋਸਾ ਪ੍ਰਗਟ ਕੀਤਾ ਗਿਆ ਹੈ ਉਹ ਬਹੁਤ ਸ਼ਲਾਘਾਯੋਗ ਹੈ । ਕਾਰਤਿਕ ਮਹਾਜਨ ਨੇ ਕਿਹਾ ਕਿ ਤਰੁਣ ਚੁੱਘ ਨੌਜਵਾਨ ਵਰਕਰਾਂ ਲਈ ਪ੍ਰੇਰਨਾ ਸਰੋਤ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਲਾਲਬਾਈ ’ਚ ਗੁਰਸਿੱਖ ਕਿਸਾਨ ਆਗੂ ਦੀ ਦਸਤਾਰ ਉਤਾਰੇ ਜਾਣ ਦੀ ਐਡਵੋਕੇਟ ਧਾਮੀ ਵਲੋਂ ਨਿੰਦਾ ਅਗਲੀ ਖ਼ਬਰ ਥਾਣਾ ਸੁਲਤਾਨਵਿੰਡ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਕਾਬੂ
Ad Position 24