11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਮੀਂਹ ਕਾਰਨ ਖੁਸ਼ਗੁਆਰ ਹੋਏ ਮੌਸਮ ਨੂੰ ਬਾਅਦ ’ਚ ਹੁੰਮਸ ਨੇ ਵਿਗਾੜਿਆ

ਅੰਮ੍ਰਿਤਸਰ, 10 ਅਗਸਤ (ਹਰਮਿੰਦਰ ਸਿੰਘ) ਅੰਮ੍ਰਿਤਸਰ ਦੇ ਆਸ-ਪਾਸ ਦੇ ਕੁਝ ਇਲਾਕਿਆਂ ’ਚ ਅੱਜ ਸਵੇਰੇ ਹੋਈ ਕੁਝ ਮਿੰਟਾਂ ਦੀ ਬਰਸਾਤ ਨੇ ਇਕ ਮੌਸਮ ਨੂੰ ਖੁਸ਼ਗੁਆਰ ਬਣਾ ਦਿੱਤਾ ਪਰ ਬਾਅਦ ਵਿਚ ਬਦਲਾ ਨੂੰ ਚੀਰ ਕੇ ਨਿਕਲੇ ਸੂਰਜ ਦੀ ਗਰਮੀ ਦੇ ਕਾਰਨ ਹੁੰਮਸ ਹੋਣ ਨਾਲ ਮੌਸਮ ‘ਚ ਇਕ ਦਮ ਬਦਲਾਅ ਆ ਗਿਆ ਜਿਸ ਕਾਰਨ ਜਨਜੀਵਨ ਦੀ ਹਾਲਤ ਮੰਦੀ ਹੋ ਗਈ। ਸਵੇਰੇ ਕਰੀਬ 11.

Ad Position 21
No active advertisement
ਅਜੀਤ ਡੈਸਕ 11-08-2026
ਅੰਮ੍ਰਿਤਸਰ, 10 ਅਗਸਤ (ਹਰਮਿੰਦਰ ਸਿੰਘ) ਅੰਮ੍ਰਿਤਸਰ ਦੇ ਆਸ-ਪਾਸ ਦੇ ਕੁਝ ਇਲਾਕਿਆਂ ’ਚ ਅੱਜ ਸਵੇਰੇ ਹੋਈ ਕੁਝ ਮਿੰਟਾਂ ਦੀ ਬਰਸਾਤ ਨੇ ਇਕ ਮੌਸਮ ਨੂੰ ਖੁਸ਼ਗੁਆਰ ਬਣਾ ਦਿੱਤਾ ਪਰ ਬਾਅਦ ਵਿਚ ਬਦਲਾ ਨੂੰ ਚੀਰ ਕੇ ਨਿਕਲੇ ਸੂਰਜ ਦੀ ਗਰਮੀ ਦੇ ਕਾਰਨ ਹੁੰਮਸ ਹੋਣ ਨਾਲ ਮੌਸਮ ‘ਚ ਇਕ ਦਮ ਬਦਲਾਅ ਆ ਗਿਆ ਜਿਸ ਕਾਰਨ ਜਨਜੀਵਨ ਦੀ ਹਾਲਤ ਮੰਦੀ ਹੋ ਗਈ। ਸਵੇਰੇ ਕਰੀਬ 11.30 ਵਜੇ ਅਚਾਨਕ ਹੀ ਅਸਮਾਨ ’ਤੇ ਸਾਵਨ ਮਹੀਨੇ ਦੇ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਛਾ ਗਈਆਂ, ਜਿਸ ਉਪਰੰਤ ਕਰੀਬ 12 ਵਜੇ ਅੰਮ੍ਰਿਤਸਰ ਅਤੇ ਇਸ ਦੇ ਆਸ-ਪਾਸ ਦੇ ਕਈ ਇਲਾਕਿਆਂ ‘ਚ ਦਰਮਿਆਨੀ ਤੋਂ ਤੇਜ਼ ਬਾਰਿਸ਼ ਹੋਈ। ਇਸ ਬਾਰਿਸ਼ ਦੇ ਕਾਰਨ ਕਈ ਇਲਾਕਿਆਂ ’ਚ ਜਲਥਲ ਹੋ ਗਈ। ਖਾਸ ਕਰਕੇ ਹਾਲ ਗੇਟ, ਟੇਲਰ ਰੋਡ, ਕਚਹਿਰੀ ਰੋਡ, ਰਾਮ ਬਾਗ ਦੇ ਇਲਾਕਿਆਂ ’ਚ ਮੀਂਹ ਦਾ ਪਾਣੀ ਜਮ੍ਹਾਂ ਹੋ ਗਿਆ। ਮੌਸਮ ਵਿਭਾਗ ਵਲੋਂ ਅੰਮ੍ਰਿਤਸਰ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ’ਚ 53 ਮਿਲੀਮੀਟਰ ਤੱਕ ਬਰਸਾਤ ਦਰਜ ਕੀਤੀ ਗਈ ਹੈ। ਮੀਂਹ ਤੋਂ ਕਰੀਬ ਇਕ ਘੰਟੇ ਬਾਅਦ ਬੱਦਲਾਂ ਨੂੰ ਚੀਰਦਾ ਹੋਇਆ ਸੂਰਜ ਨਿਕਲਿਆ ਅਤੇ ਆਪਣੀ ਤਪਸ਼ ਦੇ ਨਾਲ ਉਸ ਨੇ ਹੁੰਮਸ ਕਰ ਦਿੱਤਾ। ਜਿਸ ਕਾਰਨ ਖੁਸ਼ਗੁਆਰ ਮੌਸਮ ਨੂੰ ਹੁੰਮਸ ਨੇ ਵਿਗਾੜ ਕੇ ਰੱਖ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਪਰਿੰਗ ਡੇਲ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਸੋਨ ਤਗਮੇ
Ad Position 24