ਔਰਤਾਂ ਦੇ ਸਨਮਾਨ ਸੰਬੰਧੀ ਪ੍ਰੋ: ਚਾਵਲਾ ਨੇ ਸਿਆਸੀ ਆਗੂਆਂ ਨੂੰ ਲਿਖਿਆ ਖੁੱਲ੍ਹਾ ਪੱਤਰ
ਅੰਮ੍ਰਿਤਸਰ, 8 ਅਗਸਤ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਤੇ ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਪੰਜਾਬ ਵਿਧਾਨ ਸਭਾ ‘ਚ ਇਕ ਵਾਰ ਔਰਤਾਂ ਦੇ ਸਨਮਾਨ ਦੀ ਚਿੰਤਾ ਕਰਨ ਵਾਲੇ ਆਗੂ ਆਪਸ ‘ਚ ਲੜੇ ਹਨ ਅਤੇ ਇਹ ਕਿਹਾ ਗਿਆ ਹੈ ਕਿ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਜੋ ਬਿਆਨ ਦਿੱਤਾ ਹੈ ਉਹ ਔਰਤਾਂ ਦਾ ਅਪਮਾਨ ਹੈ। ਪ੍ਰੋ: ਚਾਵਲਾ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਨੇ ਕੀ ਕਿਹਾ ਹੈ ਇਹ ਤਾਂ ਨਹੀ ਦੱਸਿਆ ਪਰ ਸ਼ਰਮਾ ਨੇ ਇਹ ਕਹਿ ਦਿੱਤਾ ਕਿ ਉਹ ਖੇਦ ਪ੍ਰਗਟ ਕਰਦੇ ਹਨ, ਜੇਕਰ ਕਿਸੇ ਨੂੰ ਦੁੱਖ ਹੋਇਆ ਹੈ।
ਅੰਮ੍ਰਿਤਸਰ, 8 ਅਗਸਤ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਤੇ ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਪੰਜਾਬ ਵਿਧਾਨ ਸਭਾ ‘ਚ ਇਕ ਵਾਰ ਔਰਤਾਂ ਦੇ ਸਨਮਾਨ ਦੀ ਚਿੰਤਾ ਕਰਨ ਵਾਲੇ ਆਗੂ ਆਪਸ ‘ਚ ਲੜੇ ਹਨ ਅਤੇ ਇਹ ਕਿਹਾ ਗਿਆ ਹੈ ਕਿ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਜੋ ਬਿਆਨ ਦਿੱਤਾ ਹੈ ਉਹ ਔਰਤਾਂ ਦਾ ਅਪਮਾਨ ਹੈ। ਪ੍ਰੋ: ਚਾਵਲਾ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਨੇ ਕੀ ਕਿਹਾ ਹੈ ਇਹ ਤਾਂ ਨਹੀ ਦੱਸਿਆ ਪਰ ਸ਼ਰਮਾ ਨੇ ਇਹ ਕਹਿ ਦਿੱਤਾ ਕਿ ਉਹ ਖੇਦ ਪ੍ਰਗਟ ਕਰਦੇ ਹਨ, ਜੇਕਰ ਕਿਸੇ ਨੂੰ ਦੁੱਖ ਹੋਇਆ ਹੈ। ਪ੍ਰੋ: ਚਾਵਲਾ ਨੇ ਸਰਕਾਰ ‘ਚ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਸਿੱਧਾ ਸਵਾਲ ਕਰਦੇ ਹੋਏ ਕਿਹਾ ਕਿ ਕੀ ਤੁਹਾਨੂੰ ਔਰਤਾਂ ਦੇ ਸਨਮਾਨ ਦੀ ਕੋਈ ਚਿੰਤਾ ਹੈ ਅਤੇ ਉਨ੍ਹਾਂ ਆਗੂਆਂ ਨੂੰ ਔਰਤਾਂ ਦੀ ਇੱਜ਼ਤ ਦੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਜਿਹੜੇ ਸਿਆਸੀ ਲੋਕ ਵੀ ਮਾਂਵਾਂ ਭੈਣਾਂ ਦੀਆਂ ਗਾਲ੍ਹਾਂ ਕੱਢਦੇ ਹਨ ਜੋ ਸਿੱਧਾ ਹੀ ਔਰਤਾਂ ਦਾ ਅਪਮਾਨ ਹੈ। ਪ੍ਰੋ: ਚਾਵਲਾ ਨੇ ਕਿਹਾ ਕਿ ਉਹ ਬਾਰ-ਬਾਰ ਸਰਕਾਰਾਂ ਤੋਂ ਮੰਗ ਕਰ ਚੁਕੇ ਹਨ ਜਿਸ ਤਰ੍ਹਾਂ ਜਾਤੀ ਸੂਚਿਕ ਗਾਲ੍ਹ ਕੱਢਣ ਸੰਬੰਧੀ ਕਾਨੂੰਨ ਬਣਾਇਆ ਗਿਆ ਹੈ ਉਸੇ ਤਰ੍ਹਾਂ ਔਰਤ ਸੂਚਿਕ ਗਾਲ੍ਹਾਂ ਕੱਢਣ ਪ੍ਰਤੀ ਅਪਰਾਧ ਐਲਾਨਿਆ ਜਾਵੇ। ਪ੍ਰੋ: ਚਾਵਲਾ ਨੇ ਕਿਹਾ ਔਰਤਾਂ ਦੇ ਸਨਮਾਨ ਦੀ ਕਥਿਤ ਝੂਠੀ ਚਿੰਤਾ ਤੇ ਕਦੀ ਕਦੀ ਦੇਸ਼ ਭਰ ਦੀਆਂ ਸਰਕਾਰਾਂ ਔਰਤਾਂ ਨੂੰ ਕੁਝ ਰੁਪਏ ਸਹਾਇਤਾ ਦੇ ਕੇ ਔਰਤਾਂ ਦੇ ਸਨਮਾਨ ਦੀ ਗੱਲ ਕਰਦੀਆਂ ਹਨ ਇਹ ਝੂਠ ਹੈ ਸਾਰੀਆਂ ਪਾਰਟੀਆਂ ਦੇ ਸਿਆਸੀ ਆਗੂ ਇਹ ਬੰਦ ਕਰਨ।