07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਨੈਸ਼ਨਲ ਹਾਈਵੇ ਨੂੰ ਵੰਡਦੇ ਡਿਵਾਈਡਰਾਂ ਦੀ ਬਣਤਰ, ਰਿਫਲੈਕਟਰਾਂ ਦੀ ਅਣਹੋਂਦ ਤੇ ਹੋਰ ਘਾਟਾਂ ਕਰਕੇ ਵਾਪਰਦੇ ਹਾਦਸੇ ਮਾਨਾਂਵਾਲਾ ਅੱਡੇ ’ਤੇ ਰਾਤ ਦੇ ਹਨੇਰੇ ’ਚ ਕੰਧ ਰੂਪੀ ਡਿਵਾਈਡਰ ’ਚ ਵੱਜਾ ਟਰਾਲਾ

ਮਾਨਾਂਵਾਲਾ, 6 ਅਗਸਤ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ. ਟੀ.

Ad Position 21
No active advertisement
ਅਜੀਤ ਡੈਸਕ 07-08-2026
ਮਾਨਾਂਵਾਲਾ, 6 ਅਗਸਤ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ (ਸ਼ੇਰ ਸ਼ਾਹ ਸੂਰੀ ਮਾਰਗ) ‘ਤੇ ਅੱਡਾ ਮਾਨਾਂਵਾਲਾ ਵਿਖੇ ਬੀਤੀ ਦੇਰ ਰਾਤ ਇਕ ਟਰਾਲਾ ਇਕ ਕੰਧ ਰੂਪੀ ਡਿਵਾਈਡਰ ਵਿਚ ਜਾ ਵੱਜਾ, ਜਿਸ ਕਾਰਨ ਭਾਵੇਂ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਟਰਾਲਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ । ਜ਼ਿਕਰਯੋਗ ਹੈ ਕਿ ਜੀ.ਟੀ. ਰੋਡ ‘ਤੇ ਇਹ ਹਾਦਸਾ ਕੋਈ ਪਹਿਲਾ ਹਾਦਸਾ ਨਹੀਂ ਹੈ ਜਦੋਂਕਿ ਅੰਮ੍ਰਿਤਸਰ ਤੋਂ ਢਿੱਲਵਾਂ ਤੱਕ ਦੀ 49 ਕਿਲੋਮੀਟਰ ਲੰਬੀ ਸੜਕ ਨੂੰ ਛੇ ਮਾਰਗੀ ਬਣਾਉਣ ਸਮੇਂ ਨੈਸ਼ਨਲ ਹਾਈਵੇ ਨੂੰ ਵੰਡਦੇ ਡਿਵਾਈਡਰਾਂ ਦੀ ਬਣਤਰ ਤੇ ਰਿਫਲੈਕਟਰਾਂ ਦੀ ਘਾਟ ਕਾਰਨ ਸੈਂਕੜੇ ਹਾਦਸੇ ਵਾਪਰ ਚੁੱਕੇ ਅਤੇ ਬਹੁਤ ਸਾਰੇ ਹਾਦਦਿਆਂ ਵਿਚ ਅਨੇਕਾਂ ਮਨੁੱਖੀ ਜਾਨਾਂ ਮੌਤ ਦੇ ਮੂੰਹ ਵਿਚ ਜਾ ਚੁੱਕੀਆਂ ਹਨ ਤੇ ਕਈ ਲੋਕ ਅਪਾਹਜ ਹੋ ਚੁੱਕੇ ਹਨ । ਬੀਤੀ ਰਾਤ ਵੀ ਕਰੀਬ ਇਕ ਵਜੇ ਅੱਡਾ ਮਾਨਾਂਵਾਲਾ ਵਿਖੇ ਇਕ ਨਾਗਪੁਰ ਤੋਂ ਬਟਾਲਾ ਜਾ ਰਿਹਾ ਟਰਾਲਾ ਨੰਬਰ ਪੀ.ਬੀ. 30 ਆਰ 4329 ਇਕ ਕੰਧ ਰੂਪੀ ਡਿਵਾਈਡਰ ਜਾ ਵੱਜਾ, ਜਿਸਦੀ ਚੈਸੀ ਪਿੱਛੇ ਰਹਿ ਗਈ ਤੇ ਬਾਡੀ 20 ਫੁੱਟ ਅੱਗੇ ਜਾ ਕੇ ਰੁਕੀ। ਟਰਾਲੇ ਦੇ ਡਰਾਈਵਰ ਸੁਖਵਿੰਦਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਉਹ ਬਹੁਤ ਲੰਬਾ ਸਫਰ ਤੈਅ ਕਰਕੇ ਇਥੇ ਪਹੁੰਚ ਗਏ ਸਨ ਪਰ ਰਾਤ ਦੇ ਹਨੇਰੇ ਵਿਚ 10 ਕੁ ਇੰਚ ਚੌੜਾ ਡਿਵਾਈਡਰ ਨਜ਼ਰ ਹੀ ਨਹੀਂ ਆਇਆ ਅਤੇ ਬਹੁਤ ਵੱਡਾ ਨੁਕਸਾਨ ਹੋ ਗਿਆ। ਉਸਨੇ ਦੱਸਿਆ ਕਿ ਇਸ ਹਾਦਸੇ ਵਿਚ ਲੱਗਭਗ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅੰਮ੍ਰਿਤਸਰ ਤੋਂ ਢਿੱਲਵਾਂ ਤੱਕ 49 ਕਿਲੋਮੀਟਰ ਛੇ ਮਾਰਗੀ ਸੜਕ ‘ਤੇ ਦੋ ਟੋਲ ਪਲਾਜੇ ਲੱਗੇ ਹੋਏ, ਜਿਨ੍ਹਾਂ ਦੇ ਕਈ ਵਾਰ ਭਾਅ ਵਧ ਚੁੱਕੇ ਹਨ, ਰਾਹੀਂ ਪਿਛਲੇ ਲਗਭਗ 20 ਸਾਲ ਤੋਂ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਸੜਕ ਦੀ ਮੁਰੰਮਤ, ਸੜਕ ਵਿਚ ਬਣੇ ਡਿਵਾਈਡਰਾਂ ਦੀ ਮੁਰੰਮਤ, ਸੜਕ ਨੂੰ ਵੰਡਣ ਲਈ ਖਿੱਚੀਆਂ ਚਿੱਟੀਆਂ ਲਕੀਰਾਂ (ਜਿਨ੍ਹਾਂ ਨਾਲ ਧੁੰਦ ਦੇ ਦਿਨਾਂ ਵਿਚ ਸੜਕ ‘ਤੇ ਵਾਹਨ ਚਲਾਉਣੇ ਆਸਾਨ ਹੁੰਦੇ ਹਨ) ਦਾ ਫਿੱਕਾ ਪੈਣਾ, ਹਾਈਵੇ ਦੇ ਚੋਣਵੇਂ ਅੱਡਿਆਂ ‘ਤੇ ਬਣਾਏ ਫਲਾਈਓਵਰਾਂ ਹੇਠਾਂ ਖੜ੍ਹਦਾ ਪਾਣੀ, ਸੜਕਾਂ ਦੇ ਆਸੇ ਪਾਸੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਨਾ ਹੋਣਾ, ਡਿਵਾਈਡਰਾਂ ‘ਤੇ ਰਿਫਲੈਕਟਰ ਨਾ ਹੋਣੇ, ਡਿਵਾਈਡਰ ਦੇ ਨਾਲ-ਨਾਲ ਇੰਡੀਗੇਟਰ ਨਾ ਹੋਣੇ, ਕਸਬਾ ਮਾਨਾਂਵਾਲਾ ਤੋਂ ਦੋਬੁਰਜੀ ਤੱਕ ਬਣੇ ਫਲਾਈਓਵਰ ਦੀਆਂ ਘਾਟਾਂ ਅਤੇ ਮਾਨਾਂਵਾਲਾ ਅੱਡੇ ‘ਚ ਲਾਈਟਾਂ ਦਾ ਨਾ ਹੋਣ ਆਦਿ ਅਨੇਕਾਂ ਸਮੱਸਿਆਵਾ ਹਨ, ਜਿਨ੍ਹਾਂ ਨੂੰ ਹੱਲ ਕਰਨ ਦੀ ਬਜਾਏ ਸਰਕਾਰ ਡੰਗ ਟਪਾ ਰਹੀ ਹੈ, ਦੂਜੇ ਪਾਸੇ ਸਥਿਤੀ ਇਹ ਕਿ ਇਸ ਹਾਈਵੇ ਰਾਹੀਂ ਅੰਮ੍ਰਿਤਸਰ ਤੋਂ ਚੰਡੀਗੜ੍ਹ, ਦਿੱਲੀ ਜਾਣ ਵਾਲੇ ਅਤੇ ਦਿੱਲੀ, ਚੰਡੀਗੜ੍ਹ ਤੋਂ ਆਉਣੇ ਮੰਤਰੀ, ਵਿਧਾਇਕਾਂ ਸਮੇਤ ਹਜਾਰਾਂ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਨੈਸ਼ਨਲ ਹਾਈਵੇ ਨਾਲ ਸੰਬਧਿਤ ਅਫਸਰਾਂ ਨੇ ਕਦੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰ ਯੂਨੀਅਨ 10 ਅਗਸਤ ਨੂੰ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰੇਗੀ-ਸਰੋਜ਼ ਬਾਲਾ ਅਗਲੀ ਖ਼ਬਰ ਧਾਗਾ ਫੈਕਟਰੀ ’ਚ ਲੱਗੀ ਅੱਗ
Ad Position 24
No active advertisement