06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਾਕਿ ਨੇ ਯੂ. ਏ. ਈ. ਤੋਂ 30 ਸਾਲ ਪਹਿਲਾਂ ਲਿਆ ਕਰਜ਼ਾ ਮੋੜਨ ਦਾ ਕੀਤਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 05-04-2026
ਅੰਮਿ੍ਤਸਰ, 4 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਲਿਆ ਪੂਰਾ ਕਰਜ਼ਾ ਚੁਕਾਉਣ ਦਾ ਫ਼ੈਸਲਾ ਕੀਤਾ ਹੈ | ਪਾਕਿ ਸਰਕਾਰ ਨੇ ਐਲਾਨ ਕੀਤਾ ਹੈ ਕਿ 3.5 ਅਰਬ ਡਾਲਰ ਦਾ ਕਰਜ਼ਾ ਇਸੇ ਮਹੀਨੇ ਵਾਪਸ ਕੀਤਾ ਜਾਵੇਗਾ | ਦੱਸਿਆ ਜਾ ਰਿਹਾ ਹੈ ਕਿ ਪਾਕਿ ਨੇ ਇਸ ਕੁੱਲ ਰਕਮ 'ਚੋਂ 45 ਕਰੋੜ ਅਮਰੀਕੀ ਡਾਲਰ ਸਾਲ 1996-97 'ਚ ਇਕ ਸਾਲ ਲਈ ਕਰਜ਼ੇ 'ਤੇ ਲਏ ਸਨ, ਜਿਸ ਨੂੰ ਉਹ ਹੁਣ ਲਗਭਗ ਤਿੰਨ ਦਹਾਕਿਆਂ ਬਾਅਦ ਵਾਪਸ ਦੇਣ ਲਈ ਤਿਆਰ ਹੋਇਆ ਹੈ | ਪਾਕਿ ਮੀਡੀਆ ਰਿਪੋਰਟਾਂ ਅਨੁਸਾਰ ਈਰਾਨ ਦੇ ਅਮਰੀਕਾ ਅਤੇ ਇਜ਼ਰਾਈਲ ਨਾਲ ਜਾਰੀ ਟਕਰਾਅ ਨੂੰ ਰੁਕਵਾਉਣ ਲਈ ਪਾਕਿਸਤਾਨ ਵਲੋਂ ਵਿਚੋਲੇ ਦੇ ਤੌਰ 'ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉਸ 'ਤੇ ਭਾਰੀ ਪੈ ਰਹੀਆਂ ਹਨ | ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂ. ਏ. ਈ. ਨੇ ਇਜ਼ਰਾਈਲ ਅਤੇ ਭਾਰਤ ਦੇ ਇਸ਼ਾਰੇ 'ਤੇ ਪਾਕਿਸਤਾਨ ਨੂੰ ਕਰਜ਼ਾ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨੀ ਫ਼ੌਜ ਕਰੇਗੀ ਭਾਰਤੀ ਖੇਤਰ 'ਚ ਘੁਸਪੈਠ-ਖ਼ਵਾਜਾ ਆਸਿਫ਼ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਵਲੋਂ 8 ਅਪ੍ਰੈਲ ਦੀ ਪੰਥਕ ਇਕੱਤਰਤਾ ਸੰਬੰਧੀ ਲਾਮਬੰਦੀ ਜਾਰੀ: ਤਾਲਬਪੁਰਾ <br/>
Ad Position 24