19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਆਮਦਨ ਕਰ ਵਿਭਾਗ ਵਲੋਂ ਟੈਕਸਦਾਤਾ ਜਾਗਰੂਕਤਾ ਅਤੇ ਸਿੱਖਿਆ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 19-02-2026
ਅੰਮਿ੍੍ਰਤਸਰ, 18 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਆਮਦਨ ਕਰ ਵਿਭਾਗ ਵਲੋਂ ਆਮਦਨ ਕਰ ਦਫ਼ਤਰ ਅੰਮਿ੍ਤਸਰ ਵਿਖੇ ਇਕ ਟੈਕਸਦਾਤਾ ਜਾਗਰੂਕਤਾ ਅਤੇ ਸਿੱਖਿਆ ਪ੍ਰੋਗਰਾਮ ਕਰਵਾਇਆ ਗਿਆ | ਇਹ ਪ੍ਰੋਗਰਾਮ ਨਵੇਂ ਆਮਦਨ ਕਰ ਐਕਟ, 2025 ਦੇ ਉਪਬੰਧਾਂ ਅਧੀਨ ਗੈਰ-ਮੁਨਾਫ਼ਾ ਸੰਗਠਨਾਂ, ਟਰੱਸਟਾਂ, ਹਸਪਤਾਲਾਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਉਪਲਬੱਧ ਟੈਕਸ ਛੋਟਾਂ 'ਤੇ ਕੇਂਦਿ੍ਤ ਸੀ | ਵੱਖ-ਵੱਖ ਟਰੱਸਟਾਂ, ਸੁਸਾਇਟੀਆਂ, ਗੈਰ-ਸਰਕਾਰੀ ਸੰਗਠਨਾਂ (ਐੱਨ.ਜੀ.ਓਜ਼), ਚਾਰਟਰਡ ਅਕਾਊਾਟੈਂਟਸ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਇਸ ਪ੍ਰੋਗਰਾਮ 'ਚ ਉਤਸ਼ਾਹ ਨਾਲ ਹਿੱਸਾ ਲਿਆ | ਗੌਰਵ ਗੁਪਤਾ ਪ੍ਰਧਾਨ ਬਾਰ ਐਸੋਸੀਏਸ਼ਨ ਅੰਮਿ੍ਤਸਰ ਨੇ ਆਪਣੇ ਸਾਥੀਆਂ ਦੇ ਨਾਲ ਦੇਵੇਂਦਰ ਯਾਦਵ ਆਮਦਨ ਕਰ ਅਧਿਕਾਰੀ (ਛੋਟਾਂ) ਅੰਮਿ੍ਤਸਰ ਦਾ ਸਵਾਗਤ ਕੀਤਾ ਅਤੇ ਵਿਭਾਗ ਦੁਆਰਾ ਕੀਤੇ ਗਏ ਇਸ ਸ਼ਲਾਘਾਯੋਗ ਉਪਰਾਲੇ ਦੀ ਸ਼ਲਾਘਾ ਕੀਤੀ | ਸ੍ਰੀਮਤੀ ਜੈ ਸ੍ਰੀ ਸ਼ਰਮਾ ਆਮਦਨ ਕਰ ਕਮਿਸ਼ਨਰ (ਛੋਟਾਂ) ਅਤੇ ਸ੍ਰੀਮਤੀ ਅਮਨਪ੍ਰੀਤ ਕੌਰ ਵਧੀਕ ਆਮਦਨ ਕਰ ਕਮਿਸ਼ਨਰ (ਛੋਟਾਂ) ਰੇਂਜ-1 ਚੰਡੀਗੜ੍ਹ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ, ਦੇਵੇਂਦਰ ਯਾਦਵ ਨੇ ਸੀ. ਏ. ਵਿਨਮਰ ਗੁਪਤਾ ਦੇ ਨਾਲ ਇਕੱਠ ਨੂੰ ਸੰਬੋਧਨ ਕੀਤਾ | ਉਨ੍ਹਾਂ ਨੇ ਨਵੇਂ ਆਮਦਨ ਕਰ ਐਕਟ, 2025 ਦੇ ਤਹਿਤ ਟਰੱਸਟਾਂ, ਸੁਸਾਇਟੀਆਂ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਉਪਲਬਧ ਵੱਖ-ਵੱਖ ਟੈਕਸ ਛੋਟਾਂ, ਰਜਿਸਟਰੇਸ਼ਨ ਉਪਬੰਧਾਂ ਅਤੇ ਟੈਕਸ ਕਾਨੂੰਨਾਂ 'ਚ ਨਵੀਨਤਮ ਸੋਧਾਂ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਨੇ ਭਾਗੀਦਾਰਾਂ ਦੇ ਸਵਾਲਾਂ ਨੂੰ ਸੰਬੋਧਨ ਕਰਦੇ ਹੋਏ ਨਵੇਂ ਆਮਦਨ ਕਰ ਉਪਬੰਧਾਂ ਨਾਲ ਸਬੰਧਤ ਸਵਾਲਾਂ ਦੇ ਜਵਾਬ ਵੀ ਦਿੱਤੇ |

Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਵਲੋਂ ਵਿਧਾਨ ਸਭਾ ਹਲਕਾ ਉੱਤਰੀ 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ <br/> ਅਗਲੀ ਖ਼ਬਰ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਕਾਰੋਬਾਰੀਆਂ ਦੀਆਂ ਸਹੂਲਤਾਂ ਕਰਾਂਗੇ ਬਹਾਲ-ਸੁਖਬੀਰ ਸਿੰਘ ਬਾਦਲ <br/>
Ad Position 24