ਮੋਟਰਸਾਈਕਲ ਸਵਾਰ ਨੌਜਵਾਨ ਸਕੂਟੀ ਸਵਾਰ ਦੀ ਜੇਬ ’ਚੋਂ ਢਾਈ ਲੱਖ ਰੁਪਏ ਲੁੱਟ ਕੇ ਫ਼ਰਾਰ
ਅਬੋਹਰ, 26 ਨਵੰਬਰ (ਵਿਵੇਕ ਹੂੜੀਆ)- ਅਬੋਹਰ ਸ਼ਹਿਰ ਵਿਚ ਚੋਰਾਂ ਅਤੇ ਝਪਟਮਾਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ । ਅੱਜ ਹਨੂੰਮਾਨਗੜ੍ਹ ਰੋਡ ’ਤੇ ਬਜਾਜ ਏਜੰਸੀ ਦੇ ਸਾਹਮਣੇ ਦਿਨ-ਦਿਹਾੜੇ ਇਕ ਬਾਈਕ ਸਵਾਰ ਝਪਟਮਾਰ ਸਕੂਟੀ ਸਵਾਰ ਵਿਅਕਤੀ ਦੀ ਜੇਬ ਵਿਚੋਂ ਕਰੀਬ ਢਾਈ ਲੱਖ ਰੁਪਏ ਨਾਲ ਭਰਿਆ ਲਾਲ ਲਿਫ਼ਾਫ਼ਾ ਕੱਢ ਕੇ ਫ਼ਰਾਰ ਹੋ ਗਿਆ।
ਲ
ਲੁੱਟ ਦਾ ਸ਼ਿਕਾਰ ਹੋਇਆ ਵਿਅਕਤੀ ਜਾਣਕਾਰੀ ਦਿੰਦਾ ਹੋਇਆ। ਅਜੀਤ ਤਸਵੀਰ
27-11-2026
ਅਬੋਹਰ, 26 ਨਵੰਬਰ (ਵਿਵੇਕ ਹੂੜੀਆ)- ਅਬੋਹਰ ਸ਼ਹਿਰ ਵਿਚ ਚੋਰਾਂ ਅਤੇ ਝਪਟਮਾਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ । ਅੱਜ ਹਨੂੰਮਾਨਗੜ੍ਹ ਰੋਡ ’ਤੇ ਬਜਾਜ ਏਜੰਸੀ ਦੇ ਸਾਹਮਣੇ ਦਿਨ-ਦਿਹਾੜੇ ਇਕ ਬਾਈਕ ਸਵਾਰ ਝਪਟਮਾਰ ਸਕੂਟੀ ਸਵਾਰ ਵਿਅਕਤੀ ਦੀ ਜੇਬ ਵਿਚੋਂ ਕਰੀਬ ਢਾਈ ਲੱਖ ਰੁਪਏ ਨਾਲ ਭਰਿਆ ਲਾਲ ਲਿਫ਼ਾਫ਼ਾ ਕੱਢ ਕੇ ਫ਼ਰਾਰ ਹੋ ਗਿਆ। ਮੁਲਜ਼ਮ ਬਿਨਾਂ ਨੰਬਰ ਵਾਲੀ ਪਲੈਟੀਨਾ ਮੋਟਰਸਾਈਕਲ ’ਤੇ ਸਵਾਰ ਸੀ। ਪੁਲਿਸ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਉਸ ਦੀ ਭਾਲ ਕਰ ਰਹੀ ਹੈ। ਜਾਣਕਾਰੀ ਅਨੁਸਾਰ ਮਾਡਲ ਟਾਊਨ ਵਾਸੀ ਵਿਨੋਦ ਨਾਰੰਗ ਜੋ ਬਾਗਾਂ ਦੀ ਠੇਕੇਦਾਰੀ ਦਾ ਕੰਮ ਕਰਦੇ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਬੁੱਧਵਾਰ ਨੂੰ ਆਰੀਆ ਨਗਰੀ ਸਥਿਤ ਇਕ ਮਕਾਨ ਦੀ ਰਜਿਸਟਰੀ ਕਰਵਾਈ ਸੀ। ਇਸ ਸੌਦੇ ਤਹਿਤ ਖਰੀਦਦਾਰ ਨੇ ਉਨ੍ਹਾਂ ਨੂੰ 3 ਲੱਖ 10 ਹਜ਼ਾਰ ਰੁਪਏ ਦਾ ਚੈੱਕ ਅਤੇ 2 ਲੱਖ 60 ਹਜ਼ਾਰ ਰੁਪਏ ਨਕਦ ਦਿੱਤੇ ਸਨ। ਨਕਦੀ ਲਾਲ ਲਿਫ਼ਾਫ਼ੇ ਵਿਚ ਪਾ ਕੇ ਉਨ੍ਹਾਂ ਆਪਣੀ ਜੇਬ ਵਿਚ ਰੱਖ ਲਈ ਸੀ। ਤਹਿਸੀਲ ਤੋਂ ਸਕੂਟੀ ’ਤੇ ਘਰ ਵਾਪਸ ਆਉਂਦੇ ਸਮੇਂ ਜਦੋਂ ਉਹ ਬਜਾਜ ਏਜੰਸੀ ਕੋਲ ਪਹੁੰਚੇ ਤਾਂ ਪਿੱਛੋਂ ਆਏ ਬਾਈਕ ਸਵਾਰ ਨੌਜਵਾਨ ਨੇ ਅਚਾਨਕ ਉਨ੍ਹਾਂ ਦੀ ਜੇਬ ਵਿਚੋਂ ਨਕਦੀ ਵਾਲਾ ਲਿਫ਼ਾਫ਼ਾ ਕੱਢ ਲਿਆ ਅਤੇ ਤੇਜ਼ ਰਫ਼ਤਾਰ ਨਾਲ ਫ਼ਰਾਰ ਹੋ ਗਿਆ। ਵਿਨੋਦ ਨਾਰੰਗ ਵਲੋਂ ਰੌਲਾ ਪਾਉਣ ’ਤੇ ਲੋਕਾਂ ਨੇ ਮੁਲਜ਼ਮ ਦਾ ਪਿੱਛਾ ਵੀ ਕੀਤਾ, ਪਰ ਉਹ ਹੱਥ ਨਹੀਂ ਆਇਆ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਨੰਬਰ-1 ਦੀ ਪੁਲਿਸ ਨੇ ਮੌਕੇ ਅਤੇ ਮੁਲਜ਼ਮ ਦੇ ਸੰਭਾਵਿਤ ਰਸਤਿਆਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ। ਫੁਟੇਜ ਵਿਚ ਮੁਲਜ਼ਮ ਸਾਹਿਤ ਸਦਨ ਰੋਡ, ਮੇਜਰ ਸੁਰਿੰਦਰ ਚੌਕ, ਗਊਸ਼ਾਲਾ ਰੋਡ ਅਤੇ ਘੰਟਾਘਰ ਤੋਂ ਹੁੰਦਾ ਹੋਇਆ ਸੇਠੀ ਪੈਲੇਸ ਵੱਲ ਜਾਂਦਾ ਦਿਖਾਈ ਦਿੱਤਾ। ਪੁਲਿਸ ਵਲੋਂ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਕਾਬੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ।