26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ’ਚ ਕਰਨ ਗਿਲਹੋਤਰਾ ਨੇ ਕੀਤੀ ਸ਼ਿਰਕਤ

ਫ਼ਾਜ਼ਿਲਕਾ, 26 ਨਵੰਬਰ (ਦਵਿੰਦਰ ਪਾਲ ਸਿੰਘ)- ਸਥਾਨਕ ਐਮ. ਆਰ.

Ad Position 21
No active advertisement
ਐਮ.ਆਰ. ਕਾਲੋਨੀ ਵਿਖੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਕੀਰਤਨ ਸਮਾਗਮ ਦੌਰਾਨ ਕਰਨ ਗਿਲਹੋਤਰਾ ਦਾ ਸਨਮਾਨ ਕਰਦੇ ਹੋਏ ਕਾਲੋਨੀ ਨਿਵਾਸੀ। ਅਜੀਤ ਤਸਵੀਰ 27-11-2026
ਫ਼ਾਜ਼ਿਲਕਾ, 26 ਨਵੰਬਰ (ਦਵਿੰਦਰ ਪਾਲ ਸਿੰਘ)- ਸਥਾਨਕ ਐਮ.ਆਰ.ਕਾਲੋਨੀ ਵਿਖੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਕੀਰਤਨ ਸਮਾਗਮ ਵਿਚ ਉੱਘੇ ਸਮਾਜ ਸੇਵੀ ਕਰਨ ਗਿਲਹੋਤਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿਚ ਸੀਸ ਨਿਵਾਇਆ ਅਤੇ ਕਾਲੋਨੀ ਨਿਵਾਸੀਆਂ ਨਾਲ ਮਿਲ ਕੇ ਗੁਰਪੁਰਬ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਸੰਗਤਾਂ ਨੂੰ ਸੰਬੋਧਨ ਕਰਦਿਆਂ ਕਰਨ ਗਿਲਹੋਤਰਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਜੀ ਵਲੋਂ ਵਸਾਈ ਗਈ ਐਮ.ਆਰ. ਕਾਲੋਨੀ ਉਨ੍ਹਾਂ ਲਈ ਮਹਿਜ਼ ਇਕ ਰਿਹਾਇਸ਼ੀ ਇਲਾਕਾ ਨਹੀਂ, ਸਗੋਂ ਪਿਆਰ, ਅਪਣੱਤ ਅਤੇ ਪਰਿਵਾਰਕ ਏਕਤਾ ਦੀ ਇੱਕ ਅਨਮੋਲ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਪਰਿਵਾਰਾਂ ਦਾ ਆਪਸੀ ਪਿਆਰ, ਸਤਿਕਾਰ ਅਤੇ ਭਾਈਚਾਰਕ ਸਾਂਝ ਦੇਖ ਕੇ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਅਤੇ ਮਾਣ ਮਹਿਸੂਸ ਹੁੰਦਾ ਹੈ। ਆਪਣੇ ਪਿਤਾ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਦਿੱਤੇ ਗਏ ਸੰਸਕਾਰ ਅਤੇ ਵਿਰਾਸਤ ਹਮੇਸ਼ਾ ਸਭ ਨੂੰ ਇੱਕਜੁੱਟ ਰੱਖਣ ਦੀ ਪ੍ਰੇਰਨਾ ਦਿੰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਸਮੂਹ ਪਰਿਵਾਰਾਂ ’ਤੇ ਮਿਹਰ ਭਰਿਆ ਹੱਥ ਬਣਿਆ ਰਹੇ, ਹਮੇਸ਼ਾ ਸਚਾਈ ਅਤੇ ਇਨਸਾਫ਼ ਦੀ ਜਿੱਤ ਹੋਵੇ ਅਤੇ ਸਭ ਦੇ ਜੀਵਨ ਵਿਚ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਬਣੀ ਰਹੇ। ਸਮਾਗਮ ਦੌਰਾਨ ਕਾਲੋਨੀ ਵਾਸੀਆਂ ਵਲੋਂ ਕਰਨ ਗਿਲਹੋਤਰਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੁਧੀਰ ਭਾਦੂ ਵਲੋਂ ਢਾਣੀ ਬੀਰਬਲ ਅਤੇ ਢਾਣੀ ਡੰਡੇਵਾਲੀ ਵਿਚ ਡੋਰ-ਟੂ-ਡੋਰ ਮੁਹਿੰਮ ਅਗਲੀ ਖ਼ਬਰ ਪ੍ਰਹਿਲਾਦ ਕੁਮਾਰ ਨੇ ਰੇਲਵੇ ਪੁਲਿਸ ਥਾਣੇ ’ਚ ਲਗਾਏ ਦਰਜਨ ਤੋਂ ਵੱਧ ਫੁੱਲਦਾਰ ਬੂਟੇ
Ad Position 24