16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਚੋਣਾਂ ਨੇੜੇ ਆਉਂਦਿਆਂ ਹੀ ਜਲਾਲਾਬਾਦ ਦੀ ਸਿਆਸਤ ’ਚ ਬਦਲਣ ਲੱਗੇ ਸਮੀਕਰਨ, ਕਈ ‘ਖ਼ਾਸ’ ਚਿਹਰਿਆਂ ਦੀ ਘਟੀ ਸਰਗਰਮੀ

ਜਲਾਲਾਬਾਦ, 16 ਨਵੰਬਰ (ਕਰਨ ਚੁਚਰਾ)-ਪੰਜਾਬ ਵਿਧਾਨ ਸਭਾ ਚੋਣਾਂ 2027 ਦੀ ਆਹਟ ਤੇਜ਼ ਹੁੰਦਿਆਂ ਹੀ ਹਲਕਾ ਜਲਾਲਾਬਾਦ ਦੇ ਸਿਆਸੀ ਗਲਿਆਰਿਆਂ ਅਤੇ ਸਥਾਨਕ ਬਾਜ਼ਾਰਾਂ ਵਿਚ ਨਵੀਂ ਚਰਚਾ ਛਿੜ ਗਈ ਹੈ। ਪਾਰਟੀ ਦੇ ਟਕਸਾਲੀ ਵਰਕਰਾਂ ਅਤੇ ਸ਼ਹਿਰ ਦੇ ਸਿਆਸੀ ਹਲਕਿਆਂ ਮੁਤਾਬਿਕ, ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਹਲਕੇ ਦੇ ਮੌਜੂਦਾ ਵਿਧਾਇਕ ਦੇ ਦਫ਼ਤਰ ਅਤੇ ਸੱਤਾ ਦੇ ਗਲਿਆਰਿਆਂ ਵਿਚ ਪੂਰੀ ਤਰ੍ਹਾਂ ਸਰਗਰਮ ਰਹਿਣ ਵਾਲੇ ਸ਼ਹਿਰ ਦੇ ਕੁੱਝ ਸਥਾਨਕ ਆਗੂ ਅਤੇ ਅਹੁਦੇਦਾਰ ਇਨ੍ਹੀਂ ਦਿਨੀਂ ਜਨਤਕ ਪ੍ਰੋਗਰਾਮਾਂ ਵਿਚੋਂ ਘੱਟ ਨਜ਼ਰ ਆ ਰਹੇ ਹਨ।

Ad Position 21
No active advertisement
ਅਜੀਤ ਡੈਸਕ 17-11-2026
ਜਲਾਲਾਬਾਦ, 16 ਨਵੰਬਰ (ਕਰਨ ਚੁਚਰਾ)-ਪੰਜਾਬ ਵਿਧਾਨ ਸਭਾ ਚੋਣਾਂ 2027 ਦੀ ਆਹਟ ਤੇਜ਼ ਹੁੰਦਿਆਂ ਹੀ ਹਲਕਾ ਜਲਾਲਾਬਾਦ ਦੇ ਸਿਆਸੀ ਗਲਿਆਰਿਆਂ ਅਤੇ ਸਥਾਨਕ ਬਾਜ਼ਾਰਾਂ ਵਿਚ ਨਵੀਂ ਚਰਚਾ ਛਿੜ ਗਈ ਹੈ। ਪਾਰਟੀ ਦੇ ਟਕਸਾਲੀ ਵਰਕਰਾਂ ਅਤੇ ਸ਼ਹਿਰ ਦੇ ਸਿਆਸੀ ਹਲਕਿਆਂ ਮੁਤਾਬਿਕ, ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਹਲਕੇ ਦੇ ਮੌਜੂਦਾ ਵਿਧਾਇਕ ਦੇ ਦਫ਼ਤਰ ਅਤੇ ਸੱਤਾ ਦੇ ਗਲਿਆਰਿਆਂ ਵਿਚ ਪੂਰੀ ਤਰ੍ਹਾਂ ਸਰਗਰਮ ਰਹਿਣ ਵਾਲੇ ਸ਼ਹਿਰ ਦੇ ਕੁੱਝ ਸਥਾਨਕ ਆਗੂ ਅਤੇ ਅਹੁਦੇਦਾਰ ਇਨ੍ਹੀਂ ਦਿਨੀਂ ਜਨਤਕ ਪ੍ਰੋਗਰਾਮਾਂ ਵਿਚੋਂ ਘੱਟ ਨਜ਼ਰ ਆ ਰਹੇ ਹਨ। ਸਥਾਨਕ ਸਿਆਸੀ ਸੂਤਰਾਂ ਅਤੇ ਵਪਾਰਕ ਹਲਕਿਆਂ ਵਿਚ ਚੱਲ ਰਹੀ ਚਰਚਾ ਅਨੁਸਾਰ ਸ਼ਹਿਰ ਦੇ ਅਹਿਮ ਅਹੁਦਿਆਂ ’ ਤੇ ਬਿਰਾਜਮਾਨ ਇਨ੍ਹਾਂ ਕੁੱਝ ਚੋਣਵੇਂ ਵਿਅਕਤੀਆਂ ਨੇ ਪਿਛਲੇ ਸਮੇਂ ਦੌਰਾਨ ਵਿਧਾਇਕ ਦੇ ਨਜ਼ਦੀਕੀ ਹੋਣ ਦਾ ਹਵਾਲਾ ਦੇ ਕੇ ਆਪਣੇ ਨਿੱਜੀ ਕਾਰੋਬਾਰਾਂ ਨੂੰ ਪ੍ਰਫੁੱਲਿਤ ਕਰਨ ਵਿਚ ਕਥਿਤ ਤੌਰ ’ਤੇ ਵੱਡਾ ਲਾਹਾ ਲਿਆ ਹੈ। ਵਰਕਰਾਂ ਦਾ ਕਹਿਣਾ ਹੈ ਕਿ ਸਿਆਸੀ ਰਸੂਖ਼ ਦੀ ਇਸ ਵਰਤੋਂ ਅਤੇ ਇਨ੍ਹਾਂ ਆਗੂਆਂ ਦੀ ਕਾਰਜਸ਼ੈਲੀ ਕਾਰਨ ਕਈ ਪੁਰਾਣੇ ਸਾਥੀਆਂ ਤੇ ਆਮ ਲੋਕਾਂ ਵਿਚ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ ਸੀ, ਜਿਸ ਦਾ ਅਸਰ ਵਿਧਾਇਕ ਦੀ ਸਾਖ ’ਤੇ ਵੀ ਚੋਣਾਂ ਦੌਰਾਨ ਪੈ ਸਕਦਾ। ਹੁਣ ਚੋਣਾਂ ਨੇੜੇ ਆਉਂਦਿਆਂ ਹੀ ਇਹੀ ਚਿਹਰੇ ‘ਸਿਹਤ ਨਾਸਾਜ਼’ ਅਤੇ ‘ਘਰੇਲੂ ਰੁਝੇਵੇਂ’ ਹੋਣ ਦਾ ਹਵਾਲਾ ਦੇ ਕੇ ਆਪਣੀ ਹਾਜ਼ਰੀ ਸੀਮਤ ਕਰ ਰਹੇ ਹਨ। ਸ਼ਹਿਰ ਵਾਸੀਆਂ ਅਤੇ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੋਣ ਮਾਹੌਲ ਭਖਣ ਦੇ ਨਾਲ ਹੀ ਇਹ ਆਗੂ ‘ਵੇਟ ਐਂਡ ਵਾਚ’ (ਇੰਤਜ਼ਾਰ ਕਰੋ ਅਤੇ ਦੇਖੋ) ਦੀ ਨੀਤੀ ’ਤੇ ਚੱਲ ਰਹੇ ਹਨ। ਜਾਣਕਾਰੀ ਅਨੁਸਾਰ ਚੋਣਾਂ ਦੇ ਦੌਰ ਵਿਚ ਸਿਆਸੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਕੇ ਇਹ ਵਿਅਕਤੀ ਭਵਿੱਖ ਦੇ ਨਤੀਜਿਆਂ ਮੁਤਾਬਿਕ ਆਪਣੀ ਅਗਲੀ ਰਣਨੀਤੀ ਤੈਅ ਕਰਨ ਦੀ ਤਾਕ ਵਿਚ ਹਨ ਤਾਂ ਜੋ ਸੱਤਾ ਦਾ ਸੰਤੁਲਨ ਕਿਸੇ ਵੀ ਪਾਸੇ ਜਾਵੇ, ਉਨ੍ਹਾਂ ਦੇ ਕਾਰੋਬਾਰ ਅਤੇ ਅਸਰ-ਰਸੂਖ਼ ’ਤੇ ਕੋਈ ਆਂਚ ਨਾ ਆਵੇ। ਦੂਜੇ ਪਾਸੇ, ਪਾਰਟੀ ਦੇ ਜ਼ਮੀਨੀ ਪੱਧਰ ਦੇ ਵਰਕਰਾਂ ਦਾ ਮੰਨਣਾ ਹੈ ਕਿ ਚੋਣਾਂ ਦੇ ਇਸ ਅਹਿਮ ਮੋੜ ’ਤੇ ਵਿਧਾਇਕ ਨੂੰ ਆਪਣੇ ਇਰਦ-ਗਿਰਦ ਮੌਜੂਦ ਅਜਿਹੇ ਚਿਹਰਿਆਂ ਦੀ ਸਿਆਸੀ ਨੀਅਤ ਨੂੰ ਪਰਖਣ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਦੇ ਵਿਦਿਆਰਥੀ ਸਮਨਪ੍ਰੀਤ ਸਾਮਾ ਨੇ ਅੰਤਰ-ਕਾਲਜ ਮੁਕਾਬਲਿਆਂ ਵਿਚ ਜਿੱਤੇ 2 ਚਾਂਦੀ ਦੇ ਤਗਮ... ਅਗਲੀ ਖ਼ਬਰ ਪਿੰਡ ਸੁਰੇਸ਼ ਵਾਲਾ ’ਚ ਕਾਰ ਸਵਾਰ ਵਿਅਕਤੀ ਅਤੇ ਉਸ ਦੀ ਧੀ ’ਤੇ ਗੋਲੀਆਂ ਚਲਾਉਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ ਜੰਡਵਾਲਾ ਖ਼ਰਤਾ...
Ad Position 24