15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਜਨ ਸੇਵਾ ਸੁਸਾਇਟੀ ਵਲੋਂ ‘ਤੁਹਾਡਾ ਸਾਮਾਨ ਮਨੁੱਖਤਾ ਦੇ ਕੰਮ’ ਮੁਹਿੰਮ ਤਹਿਤ 90 ਲੋੜਵੰਦਾਂ ਨੂੰ ਕੱਪੜੇ ਅਤੇ ਬੂਟ ਵੰਡੇ ਹੁਣ ਤੱਕ 45 ਪੜਾਵਾਂ ਵਿਚ 4660 ਲੋਕਾਂ ਨੂੰ ਵੰਡਿਆ ਜਾ ਚੁੱਕਾ ਹੈ ਪੁਰਾਣਾ ਸਾਮਾਨ

ਫ਼ਾਜ਼ਿਲਕਾ, 15 ਨਵੰਬਰ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਵਿਚ ਮੋਹਰੀ ਜਨ ਸੇਵਾ ਸੋਸਾਇਟੀ ਵਲੋਂ ‘ਤੁਹਾਡਾ ਸਾਮਾਨ ਮਨੁੱਖਤਾ ਦੇ ਕੰਮ’ ਮੁਹਿੰਮ ਤਹਿਤ ਮੋਦੀ ਬ੍ਰਿਕਸ ਵਿਖੇ 90 ਲੋੜਵੰਦ ਲੋਕਾਂ ਨੂੰ ਪੁਰਾਣੇ ਕੱਪੜੇ ਅਤੇ ਬੂਟ ਵੰਡੇ ਗਏ। ਇਨ੍ਹਾਂ ਵਿਚ 40 ਬੱਚੇ ਵੀ ਸ਼ਾਮਲ ਸਨ।

Ad Position 21
No active advertisement
ਅਜੀਤ ਡੈਸਕ 16-11-2026
ਫ਼ਾਜ਼ਿਲਕਾ, 15 ਨਵੰਬਰ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਵਿਚ ਮੋਹਰੀ ਜਨ ਸੇਵਾ ਸੋਸਾਇਟੀ ਵਲੋਂ ‘ਤੁਹਾਡਾ ਸਾਮਾਨ ਮਨੁੱਖਤਾ ਦੇ ਕੰਮ’ ਮੁਹਿੰਮ ਤਹਿਤ ਮੋਦੀ ਬ੍ਰਿਕਸ ਵਿਖੇ 90 ਲੋੜਵੰਦ ਲੋਕਾਂ ਨੂੰ ਪੁਰਾਣੇ ਕੱਪੜੇ ਅਤੇ ਬੂਟ ਵੰਡੇ ਗਏ। ਇਨ੍ਹਾਂ ਵਿਚ 40 ਬੱਚੇ ਵੀ ਸ਼ਾਮਲ ਸਨ। ਸੋਸਾਇਟੀ ਦੇ ਪ੍ਰਧਾਨ ਰਮਨ ਸੇਤੀਆ, ਸਕੱਤਰ ਆਕਾਸ਼ ਡੋਡਾ, ਖ਼ਜ਼ਾਨਚੀ ਸੁਨੀਲ ਡੇ ਅਤੇ ਇੰਚਾਰਜ ਰਾਜੀਵ ਕੁੱਕੜ ਨੇ ਦੱਸਿਆ ਕਿ ਸੋਸਾਇਟੀ ਵਲੋਂ ਹੁਣ ਤੱਕ 45 ਪੜਾਵਾਂ ਵਿਚ 4660 ਲੋਕਾਂ ਨੂੰ ਪੁਰਾਣਾ ਸਾਮਾਨ ਵੰਡਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲੋੜਵੰਦ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਲੋਕਾਂ ਨੂੰ ਇਸ ਪ੍ਰੋਜੈਕਟ ਨਾਲ ਜੁੜਨ ਦੀ ਅਪੀਲ ਕੀਤੀ। ਇਸ ਵੰਡ ਮੁਹਿੰਮ ਵਿਚ ਹਰੀ ਓਮ ਕੁੱਕੜ, ਕਰਨ ਮੈਣੀ, ਆਰਿਅਨ, ਦੀਪਕ ਵਧਵਾ ਅਤੇ ਸਿਧਾਰਥ ਸੇਤੀਆ ਨੇ ਕੱਪੜੇ ਅਤੇ ਬੂਟ ਭੇਟ ਕੀਤੇ। ਇੰਚਾਰਜ ਰਾਜੀਵ ਕੁੱਕੜ ਨੇ ਦੱਸਿਆ ਕਿ ਆਮ ਤੌਰ ’ਤੇ ਘਰਾਂ ਵਿਚ ਪੁਰਾਣੇ ਕੱਪੜੇ, ਬੂਟ, ਭਾਂਡੇ, ਸਕੂਲ ਬੈਗ, ਖਿਡੌਣੇ ਜਾਂ ਹੋਰ ਅਜਿਹਾ ਸਾਮਾਨ ਹੁੰਦਾ ਹੈ, ਜੋ ਚੰਗੀ ਹਾਲਤ ਵਿਚ ਹੋਣ ਦੇ ਬਾਵਜੂਦ ਵਰਤਿਆ ਨਹੀਂ ਜਾਂਦਾ, ਲੋਕ ਇਹ ਸਾਮਾਨ ਸੋਸਾਇਟੀ ਨੂੰ ਭੇਟ ਕਰ ਸਕਦੇ ਹਨ। ਸੋਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਕੇ ਇਹ ਸਾਮਾਨ ਉਨ੍ਹਾਂ ਨੂੰ ਵੰਡਿਆ ਜਾਂਦਾ ਹੈ। ਇਸ ਮੁਹਿੰਮ ਵਿਚ ਸੋਸਾਇਟੀ ਦੇ ਅਹੁਦੇਦਾਰ ਸੰਦੀਪ ਸਚਦੇਵਾ, ਪਵਨ ਬੱਬਰ ਅਤੇ ਮੁਨੀਮ ਰਾਮ ਅਵਤਾਰ ਨੇ ਵਿਸ਼ੇਸ਼ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਜਲਾਲਾਬਾਦ ’ਚ ਦਿਨ-ਦਿਹਾੜੇ ਸਾੜੀ ਜਾ ਰਹੀ ਹੈ ਪਰਾਲੀ,... ਅਗਲੀ ਖ਼ਬਰ ਟਰੱਕ ਨਾਲ ਟਕਰਾਈ ਕਾਰ, ਨੌਜਵਾਨ ਗੰਭੀਰ ਜ਼ਖ਼ਮੀ
Ad Position 24