14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਭਾਜਪਾ ਇਕਾਈ ਫ਼ਾਜ਼ਿਲਕਾ ਅੰਦਰ ਧੜੇਬੰਦੀ ਦੀ ਸੁਲਗਦੀ ਅੱਗ ਨੇ ਭਾਂਬੜ ਦਾ ਰੂਪ ਕੀਤਾ ਧਾਰਨ

ਫ਼ਾਜ਼ਿਲਕਾ, 14 ਨਵੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਅੰਦਰ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਧੜਿਆਂ ਵਿਚ ਆਪਸੀ ਰਿਸ਼ਤਿਆਂ ਦੀ ਧੁਖ ਰਹੀ ਅੱਗ ਨੇ ਭਾਂਬੜ ਦਾ ਰੂਪ ਧਾਰਨ ਕਰ ਰਹੀ ਹੈ। ਜਦ ਦੇ ਸੁਨੀਲ ਕੁਮਾਰ ਜਾਖੜ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਿਲ ਹੋਏ ਹਨ ਉਸ ਵੇਲੇ ਦੀਆਂ ਆਪਸੀ ਰਿਸ਼ਤਿਆਂ ਅੰਦਰ ਕੁੱਝ ਖਟਾਸ ਚੱਲ ਰਹੀ ਸੀ, ਪਰ ਸਟੇਜਾਂ ’ਤੇ ਕੋਈ ਵੀ ਆਗੂ ਇਸ ਸਬੰਧੀ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਸੀ ਹੁੰਦਾ।

Ad Position 21
No active advertisement
ਤਜਿੰਦਰ ਸਿੰਘ ਨਾਮਧਾਰੀ ਲਾਈਵ ਹੋ ਕੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਖ਼ਿਲਾਫ਼ ਬਿਆਨਬਾਜ਼ੀ ਕਰਦੇ ਹੋਏ। ਅਜੀਤ ਤਸਵੀਰ 15-11-2026
ਫ਼ਾਜ਼ਿਲਕਾ, 14 ਨਵੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਅੰਦਰ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਧੜਿਆਂ ਵਿਚ ਆਪਸੀ ਰਿਸ਼ਤਿਆਂ ਦੀ ਧੁਖ ਰਹੀ ਅੱਗ ਨੇ ਭਾਂਬੜ ਦਾ ਰੂਪ ਧਾਰਨ ਕਰ ਰਹੀ ਹੈ। ਜਦ ਦੇ ਸੁਨੀਲ ਕੁਮਾਰ ਜਾਖੜ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਿਲ ਹੋਏ ਹਨ ਉਸ ਵੇਲੇ ਦੀਆਂ ਆਪਸੀ ਰਿਸ਼ਤਿਆਂ ਅੰਦਰ ਕੁੱਝ ਖਟਾਸ ਚੱਲ ਰਹੀ ਸੀ, ਪਰ ਸਟੇਜਾਂ ’ਤੇ ਕੋਈ ਵੀ ਆਗੂ ਇਸ ਸਬੰਧੀ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਸੀ ਹੁੰਦਾ। ਜਦ ਸ੍ਰੀ ਜਾਖੜ ਨੇ ਜ਼ਿਲ੍ਹਾ ਭਾਜਪਾ ਇਕਾਈ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੂੰ ਬਣਾਇਆ , ਜੋ ਕਿ ਕਾਂਗਰਸ ਛੱਡ ਕੇ ਉਨ੍ਹਾਂ ਦੇ ਨਾਲ ਹੀ ਭਾਜਪਾ ਵਿਚ ਸ਼ਾਮਿਲ ਹੋਏ ਸਨ, ਉਸ ਦਿਨ ਤੋਂ ਪੁਰਾਣੇ ਅਤੇ ਟਕਸਾਲੀ ਭਾਜਪਾਈ ਵਰਕਰ ਇਸ ਸਬੰਧੀ ਮਾਯੂਸੀ ਦੇ ਆਲਮ ਵਿਚ ਚਲੇ ਗਏ ਸਨ। ਪਰ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਨੇ ਸ੍ਰੀ ਜਾਖੜ ਦੇ ਆਸ਼ੀਰਵਾਦ ਨਾਲ ਆਪਣੇ ਤੌਰ ’ਤੇ ਪੂਰੀ ਤਰ੍ਹਾਂ ਕੰਮ ਕਰਨ ਦੇ ਯਤਨ ਕੀਤੇ। ਹੌਲੀ-ਹੌਲੀ ਪਾਰਟੀ ਅੰਦਰ ਧੜੇਬੰਦੀ ਬਣਨੀ ਸ਼ੁਰੂ ਹੋ ਗਈ। ਸਾਬਕਾ ਮੰਤਰੀ ਸ੍ਰੀ ਜਿਆਣੀ ਨਾਲ ਕੁੱਝ ਨਾਰਾਜ਼ਗੀ ਵਾਲੇ ਆਗੂ ਜਾਖੜ ਧੜੇ ਨਾਲ ਖੁੱਲ੍ਹਮ ਖੁੱਲ੍ਹਾ ਤੁਰਨ ਲੱਗੇ ਅਤੇ ਫ਼ਾਜ਼ਿਲਕਾ ਅੰਦਰ ਭਾਜਪਾ ਖ਼ੈਮੇ ਵਿਚ ਜਾਖੜ ਪਰਿਵਾਰ ਪੂਰੀ ਤਰ੍ਹਾਂ ਸਰਗਰਮ ਹੋ ਗਿਆ। ਨਗਰ ਕੌਂਸਲ ਚੋਣਾਂ ਹੋਈਆਂ। ਟਿਕਟਾਂ ਦੀ ਵੰਡ ਵੀ ਦੋਨੋਂ ਧੜਿਆਂ ਦੇ ਆਗੂਆਂ ਅਨੁਸਾਰ ਹੋਈ। ਭਾਵੇਂ ਅੱਗ ਅੰਦਰੋਂ ਅੰਦਰੀਂ ਸੁਲਗ ਰਹੀ ਸੀ ਪਰ ਮੀਡੀਆ ਸਾਹਮਣੇ ਕੋਈ ਵੀ ਖੁੱਲ੍ਹਮ ਖੁੱਲ੍ਹਾ ਇਕ ਦੂਸਰੇ ਦੀ ਵਿਰੋਧਤਾ ਨਹੀਂ ਸੀ ਕਰ ਰਿਹਾ। ਪਰ ਅੰਦਰ ਖਾਤੇ ਦੋਨੋਂ ਧੜਿਆਂ ਅੰਦਰ ਵੱਧ ਰਹੀਆਂ ਦੂਰੀਆਂ ਜਨਤਕ ਤੌਰ ’ਤ ਸਾਹਮਣੇ ਆ ਰਹੀਆਂ ਸਨ। ਪਿਛਲੇ ਦਿਨੀਂ ਭਾਜਪਾ ਦੇ ਪੁਰਾਣੇ ਨੌਜਵਾਨ ਆਗੂ ਸੁਨੀਲ ਕਸ਼ਯਪ ਜੋ ਕਿ ਭਾਜਪਾ ਪ੍ਰਤੀ ਪੂਰੀ ਨਿਸ਼ਠਾਵਾਨ ਰੱਖਦੇ ਹਨ, ਨੇ ਅਬੋਹਰ ਤੋਂ ਆਮ ਆਦਮੀ ਪਾਰਟੀ ਵਲੋਂ ਐਲਾਨੇ ਉਮੀਦਵਾਰ ਡਾ.ਸੁਹਾਨੀ ਡੋਡਾ ਨੂੰ ਟਿਕਟ ਮਿਲਣ ’ਤੇ ਵਧਾਈ ਦੇ ਦਿੱਤੀ। ਸੂਤਰਾਂ ਅਨੁਸਾਰ ਇਸ ਗੱਲ ਨੂੰ ਲੈ ਕੇ ਜਾਖੜ ਧੜੇ ਅੰਦਰ ਭਾਰੀ ਨਾਰਾਜ਼ਗੀ ਪਾਈ ਗਈ। ਭਾਜਪਾ ਮੰਡਲ ਫ਼ਾਜ਼ਿਲਕਾ ਦੇ ਪ੍ਰਧਾਨ ਰਮੇਸ਼ ਕਟਾਰੀਆ ਨਗਰ ਕੌਂਸਲਰ, ਜਿਨ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਦੇ ਖ਼ਿਲਾਫ਼ ਚੋਣ ਲੜੀ ਸੀ, ਨੇ ਮੰਡਲ ਪ੍ਰਧਾਨ ਹੁੰਦਿਆਂ ਸੁਨੀਲ ਕਸ਼ਯਪ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੂੰ ਇਸ ਸਬੰਧੀ ਕਾਰਵਾਈ ਲਈ ਲਿਖ ਦਿੱਤਾ। ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਅਨੁਸਾਰ ਪਾਰਟੀ ਅੰਦਰ ਅਨੁਸ਼ਾਸਨ ਬਣਾ ਕੇ ਰੱਖਣ ਲਈ ਸੁਨੀਲ ਕਸ਼ਯਪ ਨੂੰ ਭਾਜਪਾ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ। ਜ਼ਿਲ੍ਹਾ ਪ੍ਰਧਾਨ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਅਤੇ ਪਾਰਟੀ ਦਿਨ ਰਾਤ ਇਕ ਕਰਕੇ ਜਿੱਤ ਵੱਲ ਵੱਧ ਰਹੀ, ਪਰ ਅਜਿਹੀਆਂ ਕਾਰਵਾਈਆਂ ਵਰਕਰਾਂ ਦਾ ਮਨੋਬਲ ਡੇਗਦੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਅਨੁਸ਼ਾਸਨ ਬਣਾ ਕੇ ਰੱਖਣਾ ਇਸ ਸਮੇਂ ਦੀ ਵੱਡੀ ਲੋੜ ਹੈ। ਜਦ ਇਹ ਕਾਰਵਾਈ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਸ੍ਰੀ ਜਿਆਣੀ ਦੇ ਸਮਰਥਕ ਗ਼ੁੱਸੇ ਵਿਚ ਆ ਗਏ। ਭਾਜਪਾ ਆਗੂ ਅਤੇ ਪਨ ਬੱਸ ਬੋਰਡ ਦੇ ਸਾਬਕਾ ਡਾਇਰੈਕਟਰ ਤਜਿੰਦਰ ਸਿੰਘ ਨਾਮਧਾਰੀ ਨੇ ਮੋਬਾਈਲ ’ਤੇ ਲਾਈਵ ਹੋ ਕੇ ਜ਼ਿਲ੍ਹਾ ਪ੍ਰਧਾਨ ’ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਕਾਂਗਰਸ ਤੋਂ ਡੈਪੂਟੇਸ਼ਨ ’ਤੇ ਭਾਜਪਾ ਵਿਚ ਆਏ ਹਨ, ਉਨ੍ਹਾਂ ਨੂੰ ਪਾਰਟੀ ਦੇ ਅਸੂਲਾਂ ਦਾ ਨਹੀਂ ਪਤਾ ਕਿ ਕਿਸ ਤਰ੍ਹਾਂ ਇਕ ਵਰਕਰ ਨੂੰ ਪਾਰਟੀ ਵਿਚੋਂ ਕੱਢਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਚਹੇਤਿਆਂ ਨੂੰ ਅਹੁਦੇਦਾਰ ਬਣਾ ਕੇ ਪਾਰਟੀ ਦਾ ਬੜਾ ਵੱਡਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਕਾ ਕੰਬੋਜ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਭਾਜਪਾ ਨੂੰ ਵੱਡੇ ਪੱਧਰ ’ਤੇ ਸਰਗਰਮ ਕਰਨ ਦੇ ਦਮਗਜੇ ਮਾਰਦੇ ਹਨ ਤਾਂ ਉਹ ਦੱਸਣ ਕਿ ਨਗਰ ਕੌਂਸਲ ਜਲਾਲਾਬਾਦ ਦੀਆਂ ਚੋਣਾਂ ਸਮੇਂ ਪਾਰਟੀ ਨੂੰ ਸਿਰਫ਼ 1300 ਵੋਟ ਕਿਉਂ ਪਈ। ਜਦ ਕਿ ਨਗਰ ਪੰਚਾਇਤ ਅਰਨੀਵਾਲਾ ਅੰਦਰ ਸਿਰਫ਼ 400 ਵੋਟ ਮਿਲੇ। ਉਨ੍ਹਾਂ ਕਿਹਾ ਕਿ ਜੇਕਰ ਕੰਮ ਕੀਤਾ ਹੋਵੇ ਤਾਂ ਉਹ ਚੋਣਾਂ ਸਮੇਂ ਮੂੰਹੋਂ ਬੋਲਦਾ ਹੈ। ਉਨ੍ਹਾਂ ਪਾਰਟੀ ਹਾਈਕਮਾਨ ਨੂੰ ਪੁੱਛਿਆ ਕਿ ਜਿਹੜਾ ਵਿਅਕਤੀ ਮੈਂਬਰ ਬਣਨ ਦੇ ਕਾਬਿਲ ਨਹੀਂ ਉਸ ਨੂੰ ਜ਼ਿਲ੍ਹਾ ਪ੍ਰਧਾਨ ਕਿਵੇਂ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਆਗੂ ਪੰਜਾਬ ਅੰਦਰ ਆਪਣੀ ਸਰਕਾਰ ਬਣਾਉਣ ਲਈ ਅਕਾਲੀ ਦਲ ਨਾਲ ਸਮਝੌਤੇ ਦੀ ਗੱਲਬਾਤ ਸਿਰੇ ਚਾੜ੍ਹ ਰਹੇ ਹਨ। ਜਦ ਕਿ ਜ਼ਿਲ੍ਹਾ ਪ੍ਰਧਾਨ ਲਾਈਵ ਹੋ ਕੇ ਦੋਨਾਂ ਪਾਰਟੀਆਂ ਦੇ ਸਮਝੌਤੇ ਪ੍ਰਤੀ ਗ਼ਲਤ ਬਿਆਨਬਾਜ਼ੀ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਖੁੱਲ੍ਹਮ ਖੁੱਲ੍ਹਾ ਸ਼ੁਰੂ ਹੋਈ ਧੜੇਬੰਦੀ ਦੀ ਇਹ ਖੇਡ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਕਿਸ ਮੁਕਾਮ ’ਤੇ ਖ਼ਤਮ ਹੁੰਦੀ ਹੈ। ਇਸ ਸਬੰਧੀ ਪੁਰਾਣੇ ਭਾਜਪਾਈ ਆਗੂਆਂ ਨੇ ਦੁੱਖ ਭਰੇ ਲਹਿਜ਼ੇ ਵਿਚ ਕਿਹਾ ਕਿ ਸਿਆਸੀ ਤੌਰ ’ਤੇ ਜੇਕਰ ਮਨ ਵਿਚ ਇਕ ਵਾਰ ਤਰੇੜਾਂ ਪੈ ਜਾਣ ਤਾਂ ਫਿਰ ਉਸ ਨੂੰ ਪੂਰਾ ਕਰਨਾ ਵੱਡੇ ਸਮੇਂ ਦੀ ਗੱਲ ਹੁੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਚਾਚਾ ਨਹਿਰੂ ਦੀ ਵੇਸ-ਭੂਸ਼ਾ ਵਿਚ ਸਜ ਕੇ ਸਕੂਲ ਪਹੁੰਚੇ ਨੰਨ੍ਹੇ-ਮੁੰਨੇ ਬੱਚੇ ਅਗਲੀ ਖ਼ਬਰ ਪੈਨੇਸੀਆ ਸਕੂਲ ਦੇ ਸਾਲਾਨਾ ਡਾਂਸ ਮੁਕਾਬਲੇ ਦੇ ਆਖ਼ਰੀ ਦਿਨ ਵਿਦਿਆਰਥੀਆਂ ਨੇ ਬੰਨ੍ਹਿਆ ਰੰਗ ਘੁਬਾਇਆ, ਜੋਸਨ, ਕੰਬੋਜ, ਪ੍ਰਿ...
Ad Position 24