13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਐਸੋਸੀਏਸ਼ਨ ਵਲੋਂ ਬਣਵਾ ਕੇ ਦਿੱਤੀਆਂ ਜਾਣਗੀਆਂ ਨਜ਼ਰ ਦੀਆਂ ਐਨਕਾਂ-ਇੰਜੀ. ਜੁਨੇਜਾ

ਫ਼ਾਜ਼ਿਲਕਾ, 13 ਨਵੰਬਰ (ਦਵਿੰਦਰ ਪਾਲ ਸਿੰਘ)-ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਵਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਸਥਾਨਕ ਦੋ ਸਕੂਲਾਂ ਵਿਚ ਵਿਦਿਆਰਥੀਆਂ ਲਈ ਮੁਫ਼ਤ ਅੱਖਾਂ ਦੀ ਜਾਂਚ ਅਤੇ ਨਜ਼ਰ ਦੀਆਂ ਐਨਕਾਂ ਵੰਡਣ ਸਬੰਧੀ ਵਿਸ਼ੇਸ਼ ਕੈਂਪ ਲਗਾਏ ਗਏ। ਐਸੋਸੀਏਸ਼ਨ ਦੇ ਪ੍ਰਧਾਨ ਇੰਜੀ.

Ad Position 21
No active advertisement
ਸਤਿਸੰਗ ਪ੍ਰਾਇਮਰੀ ਐਲੀਮੈਂਟਰੀ ਸਕੂਲ ਵਿਖੇ ਲਗਾਏ ਗਏ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦੌਰਾਨ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕਰਦੇ ਹੋਏ ਡਾਕਟਰ। ਅਜੀਤ ਤਸਵੀਰ 14-11-2026
ਫ਼ਾਜ਼ਿਲਕਾ, 13 ਨਵੰਬਰ (ਦਵਿੰਦਰ ਪਾਲ ਸਿੰਘ)-ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਵਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਸਥਾਨਕ ਦੋ ਸਕੂਲਾਂ ਵਿਚ ਵਿਦਿਆਰਥੀਆਂ ਲਈ ਮੁਫ਼ਤ ਅੱਖਾਂ ਦੀ ਜਾਂਚ ਅਤੇ ਨਜ਼ਰ ਦੀਆਂ ਐਨਕਾਂ ਵੰਡਣ ਸਬੰਧੀ ਵਿਸ਼ੇਸ਼ ਕੈਂਪ ਲਗਾਏ ਗਏ। ਐਸੋਸੀਏਸ਼ਨ ਦੇ ਪ੍ਰਧਾਨ ਇੰਜੀ.ਨਰੇਸ਼ ਜੁਨੇਜਾ ਦੀ ਦੇਖ-ਰੇਖ ਹੇਠ ਇਹ ਕੈਂਪ ਹੋਟਲ ਬਾਜ਼ਾਰ ਸਥਿਤ ਸਤਿਸੰਗ ਪ੍ਰਾਇਮਰੀ ਐਲੀਮੈਂਟਰੀ ਸਕੂਲ ਅਤੇ ਐਮ.ਸੀ. ਕਾਲੋਨੀ ਸਥਿਤ ਏਕ ਜੋਤ ਪਬਲਿਕ ਸਕੂਲ ਵਿਚ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿਚ ਜੈਤੋ ਸਥਿਤ ਲਾਇਨਜ਼ ਆਈ ਕੇਅਰ ਸੈਂਟਰ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਅੱਖਾਂ ਦੇ ਮਾਹਿਰ ਵਿਸ਼ਾਲ (ਸਾਹਿਲ) ਯਾਦਵ ਵਲੋਂ ਆਧੁਨਿਕ ਮਸ਼ੀਨਾਂ ਰਾਹੀਂ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਪਹਿਲੇ ਕੈਂਪ ਦੌਰਾਨ ਸਤਿਸੰਗ ਪ੍ਰਾਇਮਰੀ ਐਲੀਮੈਂਟਰੀ ਸਕੂਲ ਵਿਖੇ ਹੈੱਡਮਾਸਟਰ ਸੰਜੀਵ ਗਰੋਵਰ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਸਵਾਗਤ ਕੀਤਾ ਅਤੇ ਇੱਥੇ 105 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਹੰਸਰਾਜ ਸ਼ਰਮਾ ਅਤੇ ਪ੍ਰਧਾਨ ਇੰਜੀ. ਜੁਨੇਜਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਮੈਂਬਰ ਬਿਨਾਂ ਕਿਸੇ ਬਾਹਰੀ ਫ਼ੰਡ ਦੇ ਆਪਣੀ ਨੇਕ ਕਮਾਈ ਵਿਚੋਂ ਸੇਵਾ ਕਾਰਜ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਲਗਾਏ ਕੈਂਪ ਦੌਰਾਨ ਚੁਣੇ ਗਏ 40 ਮਰੀਜ਼ਾਂ ਦੇ ਜੈਤੋ ਵਿਖੇ ਮੁਫ਼ਤ ਆਪ੍ਰੇਸ਼ਨ ਕਰਵਾਏ ਗਏ ਸਨ ਅਤੇ ਇਸ ਤੋਂ ਇਲਾਵਾ ਸਕੂਲਾਂ ਨੂੰ ਗੋਦ ਲੈ ਕੇ ਸਟੇਸ਼ਨਰੀ, ਵਰਦੀਆਂ, ਬੂਟ ਵੰਡਣ, ਪੌਦੇ ਲਗਾਉਣ, ਸ਼ੂਗਰ ਜਾਂਚ ਕੈਂਪ ਅਤੇ ਸ੍ਰੀ ਗੀਤਾ ਮੰਦਰ ਦੇ ਰਾਸ਼ਨ ਪ੍ਰੋਜੈਕਟ ਵਿਚ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦੂਜਾ ਕੈਂਪ ਏਕ ਜੋਤ ਪਬਲਿਕ ਸਕੂਲ ਵਿਖੇ ਸਕੂਲ ਕਮੇਟੀ ਦੇ ਪ੍ਰਧਾਨ ਅਤੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜੀ ਰਮੇਸ਼ ਗੁੰਬਰ ਅਤੇ ਪ੍ਰਿੰਸੀਪਲ ਅੰਜਲੀ ਸਚਦੇਵਾ ਦੀ ਅਗਵਾਈ ਹੇਠ ਲਗਾਇਆ ਗਿਆ, ਜਿੱਥੇ 55 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਕਮਜ਼ੋਰ ਨਜ਼ਰ ਵਾਲੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਐਨਕਾਂ ਬਣਵਾ ਕੇ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਵਲੋਂ ਹੈੱਡਮਾਸਟਰ ਸੰਜੀਵ ਗਰੋਵਰ, ਪ੍ਰਿੰਸੀਪਲ ਅੰਜਲੀ ਸਚਦੇਵਾ ਅਤੇ ਨੇਤਰ ਮਾਹਿਰ ਯਾਦਵ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਇੰਜੀ. ਬਾਬੂ ਲਾਲ ਅਰੋੜਾ, ਸੁਭਾਸ਼ ਚੰਦਰ ਅਰੋੜਾ, ਓਮ ਪ੍ਰਕਾਸ਼ ਸਚਦੇਵਾ, ਇੰਜੀ. ਆਰ.ਕੇ. ਵਰਮਾ, ਸਤਪਾਲ ਸੇਤੀਆ, ਪ੍ਰਿੰਸੀਪਲ ਅਸ਼ਵਨੀ ਅਹੂਜਾ, ਵਿਜੇ ਦਾਵੜਾ, ਰਮੇਸ਼ ਸ਼ਰਮਾ, ਐਨ.ਕੇ. ਖੰਨਾ, ਮਹਿੰਦਰ ਤ੍ਰਿਪਾਠੀ, ਇੰਜੀ. ਜੈ ਲਾਲ, ਭਾਰਤ ਭੂਸ਼ਨ ਗਰਗ ਅਤੇ ਪ੍ਰਿੰਸੀਪਲ ਨਰੇਸ਼ ਠੱਕਰ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਪਿੰਡ ਮਸਤੂ ਵਾਲਾ ਅਤੇ ਢੰਡੀ ਕਦੀਮ ਵਿਖੇ ਗੁਰਜੋਤ ਸਿੰਘ ਸੰਧੂ ਦੇ ਹੱਕ ਵਿਚ ਹੋਏ ਇਕੱਠ
Ad Position 24