12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਡੀ.ਐਮ. ਪਬਲਿਕ ਸਕੂਲ ਵਲੋਂ ਗ੍ਰੀਨ ਦੀਵਾਲੀ ਦੀ ਨਿਵੇਕਲੀ ਪਹਿਲ

ਮਮਦੋਟ, 12 ਨਵੰਬਰ( ਰਾਜਿੰਦਰ ਸਿੰਘ ਹਾਂਡਾ)-ਡੀ. ਐਮ.

Ad Position 21
No active advertisement
ਅਜੀਤ ਡੈਸਕ 13-11-2026
ਮਮਦੋਟ, 12 ਨਵੰਬਰ( ਰਾਜਿੰਦਰ ਸਿੰਘ ਹਾਂਡਾ)-ਡੀ.ਐਮ. ਪਬਲਿਕ ਸੀਨੀ. ਸੈਕੰ. ਸਕੂਲ ਖੁੰਦਰ ਉਤਾੜ ਵਿਖੇ ਦੀਵਾਲੀ ਦਾ ਉਤਸਵ ਵਿਦਿਆਰਥੀਆਂ ਅਤੇ ਸਮੂਹ ਸਟਾਫ ਵਲੋਂ ਧੂਮ ਧਾਮ ਨਾਲ ਮਨਾਇਆ ਗਿਆ। ਇਸ ਉਤਸਵ ਦੀ ਖ਼ਾਸ ਵਿਸ਼ੇਸ਼ਤਾ ਇਹ ਰਹੀ ਕਿ ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਅਤੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵਲੋਂ ਨਿਰਣਾ ਕੀਤਾ ਗਿਆ ਕਿ ਅਸੀਂ ਇਸ ਵਾਰ ਈਕੋ ਫਰੈਂਡਲੀ ਭਾਵ ਗ੍ਰੀਨ ਦੀਵਾਲੀ ਮਨਾਵਾਂਗੇ ਅਤੇ ਪਟਾਕੇ ਨਹੀਂ ਚਲਾਵਾਂਗੇ। ਇਸ ਸਮਾਰੋਹ ਦੌਰਾਨ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਈਕੋ ਫਰੈਂਡਲੀ ਅਤੇ ਗ੍ਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਤਾਂ ਕਿ ਅਸੀਂ ਸਾਰੇ ਸਾਡੀ ਧਰਤੀ ਮਾਂ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿਚ ਆਪਣਾ ਯੋਗਦਾਨ ਪਾ ਸਕੀਏ। ਇਸ ਮੌਕੇ ’ਤੇ ਸਕੂਲ ਵਲੋਂ ਵਿਦਿਆਰਥੀਆਂ ਦੇ ਈਕੋ ਫਰੈਂਡਲੀ ਗ੍ਰੀਨ ਦੀਵਾਲੀ ਦੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਛੋਟੇ ਬੱਚਿਆਂ (ਵਿਦਿਆਰਥੀਆਂ)ਵਲੋਂ ਵੀ ਬਹੁਤ ਸੁੰਦਰ ਨਾਚ-ਗਾਣੇ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕ੍ਰਿਸ਼ਨਾ ਪਾਲ ਰਾਜਪੂਤ ਆਈ.ਏ.ਐੱਸ. ਨੇ ਵਧੀਕ ਡਿਪਟੀ ਕਮਿਸ਼ਨਰ (ਜ) ਫ਼ਿਰੋਜ਼ਪੁਰ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਵਿਦਿਆਰਥੀਆ ਨੂੰ ਕਰਵਾਇਆ ਸਿਖਲਾਈ ਕੋਰਸ ਮਧੂ-ਮੱਖੀ ਪਾਲਣ ਸਬੰਧੀ ਸਿਖਲਾਈ ਕੋਰਸ...
Ad Position 24