12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਭਾਰਤ ਸਕਾਊਟਸ ਐਂਡ ਗਾਈਡਜ਼ ਵਲੋਂ ਤਿੰਨ ਰੋਜ਼ਾ ਕੈਂਪ ਲਗਾਇਆ ਕੈਪ ਦੌਰਾਨ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ ਅਤੇ ਸਮਾਜ ਸੇਵਾ ਦੀ ਦਿੱਤੀ ਸਿੱਖਿਆ

ਗੋਲੂ ਕਾ ਮੋੜ, 12 ਨਵੰਬਰ (ਸੁਰਿੰਦਰ ਸਿੰਘ ਪੁਪਨੇਜਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਫ਼ਿਰੋਜ਼ਪੁਰ ਸੁਨੀਤਾ ਰਾਣੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਪਿੰਡੀ ਸੁਸ਼ੀਲ ਕੁਮਾਰੀ ਦੀ ਯੋਗ ਅਗਵਾਈ ਵਿਚ ਭਾਰਤ ਸਕਾਊਟਸ ਐਂਡ ਗਾਈਡਜ਼ ਵਲੋ ਤਿੰਨ ਰੋਜ਼ਾ ਕਬ/ਬੁਲਬੁਲ ਤ੍ਰਿਤ੍ਰਿਆ ਸੋਪਾਨ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਹਰਸਹਾਏ ਵਿਖੇ ਲਗਾਇਆ ਗਿਆ। ਕੈਂਪ ਦੇ ਪਹਿਲੇ ਦਿਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਸ਼ੀਲ ਕੁਮਾਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੈਂਪ ਦੀ ਸ਼ੁਰੂਆਤ ਕਰਵਾਈ।

Ad Position 21
No active advertisement
ਅਜੀਤ ਡੈਸਕ 13-11-2026
ਗੋਲੂ ਕਾ ਮੋੜ, 12 ਨਵੰਬਰ (ਸੁਰਿੰਦਰ ਸਿੰਘ ਪੁਪਨੇਜਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਫ਼ਿਰੋਜ਼ਪੁਰ ਸੁਨੀਤਾ ਰਾਣੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਪਿੰਡੀ ਸੁਸ਼ੀਲ ਕੁਮਾਰੀ ਦੀ ਯੋਗ ਅਗਵਾਈ ਵਿਚ ਭਾਰਤ ਸਕਾਊਟਸ ਐਂਡ ਗਾਈਡਜ਼ ਵਲੋ ਤਿੰਨ ਰੋਜ਼ਾ ਕਬ/ਬੁਲਬੁਲ ਤ੍ਰਿਤ੍ਰਿਆ ਸੋਪਾਨ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਹਰਸਹਾਏ ਵਿਖੇ ਲਗਾਇਆ ਗਿਆ। ਕੈਂਪ ਦੇ ਪਹਿਲੇ ਦਿਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਸ਼ੀਲ ਕੁਮਾਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੈਂਪ ਦੀ ਸ਼ੁਰੂਆਤ ਕਰਵਾਈ। ਇਸ ਕੈਂਪ ਵਿਚ ਵਿਪਨ ਲੋਟਾ ਬੀ.ਓ.ਸੀ ਬਲਾਕ ਪਿੰਡੀ, ਸਤਨਾਮ ਚਾਂਦੀ ਬੀ.ਟੀ.ਸੀ ਬਲਾਕ ਪਿੰਡੀ, ਮੈਡਮ ਮੀਨੂੰ ਬਾਲਾ ਅਤੇ ਮੈਡਮ ਸ਼ਾਲੂ ਲੋਟਾ ਨੇ ਸੈਂਟਰ ਗੁਰੂਹਰਸਹਾਏ ਦੇ 8 ਸਕੂਲਾਂ ਦੇ ਕੁੱਲ 104 ਕਬ/ਬੁਲਬੁਲ ਨੂੰ ਪ੍ਰਾਇਮਰੀ ਸੈਸ਼ਨ ਅਧੀਨ ਪਾਠਕ੍ਰਮ ਅਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ। ਇਸ ਕੈਂਪ ਵਿਚ ਬੱਚਿਆਂ ਨੇ ਨੈਤਿਕ ਕਦਰਾਂ-ਕੀਮਤਾਂ, ਸਮਾਜ ਸੇਵਾ, ਟੀਮ ਵਰਕ, ਨੈਤਿਕ ਸਿੱਖਿਆ ਅਤੇ ਅਨੇਕਾ ਗੁਣ ਗ੍ਰਹਿਣ ਕੀਤੇ ਅਤੇ ਬੱਚਿਆਂ ਨੇ ਵੀ ਖੂਬ ਮਨੋਰੰਜਨ ਕੀਤਾ। ਇਸ ਕੈਂਪ ਵਿਚ ਰਾਜਨ ਮਾਨਕਟਾਲਾ ਹੈੱਡ ਟੀਚਰ, ਪਰਮਜੀਤ ਹੈੱਡ ਟੀਚਰ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਰਾਜਦੀਪ ਸੋਢੀ, ਰਮੇਸ਼ ਸਿੰਘ, ਵਿਰਕ ਸੰਪੂਰਨ, ਮੈਡਮ ਸੋਨੂੰ ਬਜਾਜ, ਸੁੱਖਵਿੰਦਰ ਸਿੰਘ, ਰਮਨ ਬੱਬਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਕੈਪ ਦੇ ਟਰੇਨਰ ਸਤਨਾਮ ਚਾਂਦੀ ਨੇ ਦੱਸਿਆ ਕਿ ਅਜਿਹੇ ਕੈਂਪਾਂ ਰਾਹੀਂ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਜੀਵਨ ਵਿਚ ਵਿਚਰਨ ਦੇ ਮਹੱਤਵਪੂਰਨ ਗੁਣ ਸਿੱਖਣ ਦਾ ਮੌਕਾ ਮਿਲਦਾ ਹੈ। ਇਸ ਨਾਲ ਬੱਚਿਆਂ ਵਿਚ ਆਤਮ- ਵਿਸ਼ਵਾਸ, ਅਨੁਸ਼ਾਸਨ ਅਤੇ ਚੰਗੇ ਨਾਗਰਿਕ ਬਣਨ ਦੀ ਭਾਵਨਾ ਪੈਦਾ ਹੁੰਦੀ ਹੈ।। ਕੈਂਪ ਦੇ ਆਖ਼ਰੀ ਦਿਨ ਸੈਂਟਰ ਹੈੱਡ ਟੀਚਰ ਗੁਰੂਹਰਸਹਾਏ ਰਜਿੰਦਰ ਸਿੰਘ ਅਤੇ ਸੈਂਟਰ ਹੈੱਡ ਟੀਚਰ ਮੋਹਨ ਕੇ ਹਿਠਾੜ ਬਲਦੇਵ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕੈਂਪ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਵਿਦਿਆਰਥੀਆ ਨੂੰ ਕਰਵਾਇਆ ਸਿਖਲਾਈ ਕੋਰਸ ਮਧੂ-ਮੱਖੀ ਪਾਲਣ ਸਬੰਧੀ ਸਿਖਲਾਈ ਕੋਰਸ... ਅਗਲੀ ਖ਼ਬਰ ਸਿੱਖ ਕਤਲੇਆਮ ਲਈ ਪਸ਼ਚਾਤਾਪ ਵਜੋਂ ਗਾਂਧੀ ਪਰਿਵਾਰ ਦੇਸ਼ ਤੇ ਸਿੱਖ ਕੌਮ ਤੋਂ ਮੁਆਫ਼ੀ ਮੰਗੇ-ਕਰਨੈਲ ਸਿੰਘ ਪੀਰ ਮੁਹੰਮਦ
Ad Position 24