ਪ੍ਰਕਿਰਤੀ ਕਲੱਬ ਵਲੋਂ ਓਪਨ ਜ਼ਿੰਮ ’ਚ ਨਵੀਂ ਕਸਰਤ ਮਸ਼ੀਨ ਸਥਾਪਿਤ
ਜ਼ੀਰਾ, 12 ਨਵੰਬਰ(ਪ੍ਰਤਾਪ ਸਿੰਘ ਹੀਰਾ)-ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਕਸਰਤ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਥਾਨਕ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਕਿਰਤੀ ਪਾਰਕ ਵਿਚ ਚੱਲ ਰਹੇ ਓਪਨ ਜ਼ਿੰਮ ਦਾ ਵਿਸਥਾਰ ਕੀਤਾ ਗਿਆ ਹੈ। ਇਸੇ ਲੜੀ ਤਹਿਤ ਅੱਜ ਪਾਰਕ ਵਿਚ ਇਕ ਨਵੀਂ ਕਸਰਤ ਮਸ਼ੀਨ ਲਗਾਈ ਗਈ।
ਜ਼ੀਰਾ, 12 ਨਵੰਬਰ(ਪ੍ਰਤਾਪ ਸਿੰਘ ਹੀਰਾ)-ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਕਸਰਤ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਥਾਨਕ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਕਿਰਤੀ ਪਾਰਕ ਵਿਚ ਚੱਲ ਰਹੇ ਓਪਨ ਜ਼ਿੰਮ ਦਾ ਵਿਸਥਾਰ ਕੀਤਾ ਗਿਆ ਹੈ। ਇਸੇ ਲੜੀ ਤਹਿਤ ਅੱਜ ਪਾਰਕ ਵਿਚ ਇਕ ਨਵੀਂ ਕਸਰਤ ਮਸ਼ੀਨ ਲਗਾਈ ਗਈ। ਜਿਸ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਰਿਟਾਇਰਡ ਸੈਸ਼ਨ ਜੱਜ ਬਲਵੰਤ ਸਿੰਘ ਧੰਜੂ ਵਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ। ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਨਵੀਂ ਸਥਾਪਿਤ ਕੀਤੀ ਗਈ ਮਸ਼ੀਨ ਇਕ ਆਧੁਨਿਕ ਸਾਈਕਲਿੰਗ ਯੂਨਿਟ ਹੈ, ਜੋ ਪਾਰਕ ਵਿਚ ਸੈਰ ਕਰਨ ਆਉਣ ਵਾਲੇ ਹਰ ਵਰਗ ਦੇ ਲੋਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਮਸ਼ੀਨ ਦੀ ਸੇਵਾ ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਬਲਜਿੰਦਰ ਸਿੰਘ ਸੰਧੂ ਵਲੋਂ ਕਰਵਾਈ ਗਈ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਰਿਟਾਇਰਡ ਸੈਸ਼ਨ ਜੱਜ ਬਲਵੰਤ ਸਿੰਘ ਧੰਜੂ ਨੇ ਪ੍ਰਕਿਰਤੀ ਕਲੱਬ ਵਲੋਂ ਵਾਤਾਵਰਨ ਦੀ ਸੰਭਾਲ ਤੇ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਮਸ਼ੀਨ ਭੇਟ ਕਰਨ ਵਾਲੇ ਬਲਜਿੰਦਰ ਸਿੰਘ ਸੰਧੂ ਰਿਟਾਇਰਡ ਇੰਸਪੈਕਟਰ ਨੇ ਕਿਹਾ ਕਿ ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਨਿਭਾਈਆਂ ਜਾ ਰਹੀਆਂ ਲੋਕ ਭਲਾਈ ਸੇਵਾਵਾਂ ਬੇਮਿਸਾਲ ਹਨ। ਸਮਗਨ ਦੇ ਅੰਤ ਵਿਚ ਕਲੱਬ ਦੇ ਅਹੁਦੇਦਾਰਾਂ ਵਲੋਂ ਮੁੱਖ ਮਹਿਮਾਨ ਬਲਵੰਤ ਸਿੰਘ ਧੰਜੂ ਅਤੇ ਦਾਨੀ ਸੱਜਣ ਬਲਜਿੰਦਰ ਸਿੰਘ ਸੰਧੂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਹਰਪਾਲ ਸਿੰਘ ਪੰਡੋਰੀ, ਜੁਗਿੰਦਰ ਸਿੰਘ ਝਤਰਾ, ਅਵਤਾਰ ਸਿੰਘ ਕਾਨੂੰਗੋ, ਅੰਗਰੇਜ ਸਿੰਘ ਜੇ.ਈ., ਨਿੱਕਾ ਬਜਾਜ, ਜਸਵੰਤ ਸਿੰਘ ਨਾਮਦੇਵ, ਮਾਸਟਰ ਅਜੀਤ ਸਿੰਘ, ਗੁਰਦੀਪ ਸਿੰਘ ਧਾਲੀਵਾਲ, ਹਰਜੀਤ ਸਿੰਘ ਸੰਧੂ, ਗੁਰਚਰਨ ਸਿੰਘ ਢਿੱਲੋਂ, ਰਵੀ ਕੱਕੜ, ਤਰਸੇਮ ਸਿੰਘ ਰੂਪ, ਮਨਜੀਤ ਸਿੰਘ ਸੰਧੂ, ਨਵਤੇਜ ਸਿੰਘ ਸਿੱਧੂ, ਸੁਰਿੰਦਰ ਸ਼ਰਮਾ ਜੇ.ਈ., ਰਾਜਵਿੰਦਰ ਸਿੰਘ ਮਾਨਸਾ, ਕੁਲਦੀਪ ਸਿੰਘ ਤੱਗੜ, ਤੇਜਿੰਦਰਪਾਲ ਸਿੰਘ ਕਟਾਰੀਆ, ਰਵੀ ਕੁਮਾਰ ਕਾਨੂੰਗੋ, ਜੁਗਰਾਜ ਸਿੰਘ ਭੂਈ, ਪਰਮਜੀਤ ਸਿੰਘ ਪੱਬੀ, ਸੁਰੇਸ਼, ਕਾਲਾ, ਹਰਜਿੰਦਰ ਸਿੰਘ ਨਾਰੰਗ, ਸੁਨੀਲ ਸਹਿਗਲ ਵਿੱਕੀ, ਭੁਪਿੰਦਰ ਸਿੰਘ ਭਿੰਦਾ, ਦਿਨੇਸ਼ ਜੋਸ਼ੀ, ਗੁਰਦੀਪ ਸਿੰਘ ਪੰਡੋਰੀ ਅਤੇ ਸੁਖਪਾਲ ਸਿੰਘ ਪੰਡੋਰੀ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਤੇ ਕਲੱਬ ਮੈਂਬਰ ਹਾਜ਼ਰ ਸਨ।