12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਗੁਰੂ ਨਾਨਕ ਲਾਅ ਕਾਲਜ ਸਾਈਆਂ ਵਾਲਾ ’ਚ ਮੂਟ ਕੋਰਟ ਕਾਰਵਾਈ ਦਾ ਆਯੋਜਨ ਕੀਤਾ

ਫ਼ਿਰੋਜ਼ਪੁਰ, 12 ਨਵੰਬਰ (ਦਵਿੰਦਰ ਪਾਲ ਸਿੰਘ)-ਸਾਈਆਂ ਵਾਲਾ ਸਥਿਤ ਲਾਅ ਕਾਲਜ ਵਿਚ ਮੂਟ ਕੋਰਟ ਦੀ ਕਾਰਵਾਈ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਬਾਰ ਕੌਂਸਲ ਦੇ ਪ੍ਰਧਾਨ ਜਸਦੀਪ ਸਿੰਘ ਕੰਬੋਜ, ਉਪ ਪ੍ਰਧਾਨ ਸੰਦੀਪ ਬਜਾਜ, ਵਕੀਲ ਪੰਕਜ ਰਾਮਪਾਲ ਅਤੇ ਦੁਰਲੱਭ ਸਿੰਘ ਰਹੇ।

Ad Position 21
No active advertisement
ਅਜੀਤ ਡੈਸਕ 13-11-2026
ਫ਼ਿਰੋਜ਼ਪੁਰ, 12 ਨਵੰਬਰ (ਦਵਿੰਦਰ ਪਾਲ ਸਿੰਘ)-ਸਾਈਆਂ ਵਾਲਾ ਸਥਿਤ ਲਾਅ ਕਾਲਜ ਵਿਚ ਮੂਟ ਕੋਰਟ ਦੀ ਕਾਰਵਾਈ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਬਾਰ ਕੌਂਸਲ ਦੇ ਪ੍ਰਧਾਨ ਜਸਦੀਪ ਸਿੰਘ ਕੰਬੋਜ, ਉਪ ਪ੍ਰਧਾਨ ਸੰਦੀਪ ਬਜਾਜ, ਵਕੀਲ ਪੰਕਜ ਰਾਮਪਾਲ ਅਤੇ ਦੁਰਲੱਭ ਸਿੰਘ ਰਹੇ। ਇਸ ਪ੍ਰੋਗਰਾਮ ਦਾ ਸੰਚਾਲਨ ਸਹਾਇਕ ਪ੍ਰੋਫੈਸਰ ਹਰਬੰਸ ਜੱਸੀ ਨੇ ਕੀਤਾ। ਉਨ੍ਹਾਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਮੂਟ ਕੋਰਟ ਵਿਚ ਵਿਦਿਆਰਥੀਆਂ ਨੇ ਰਾਜ ਬਨਾਮ ਸ਼ਿਵਮ ਵਰਮਾ ਅਤੇ ਹੋਰ ਦਾ ਮੰਚਨ ਕੀਤਾ। ਇਸ ਵਿਚ ਵਿਦਿਆਰਥੀਆਂ ਨੇ ਵਕੀਲ, ਜੱਜ ਅਤੇ ਹੋਰ ਅਦਾਲਤੀ ਅਧਿਕਾਰੀਆਂ ਦੀਆਂ ਭੂਮਿਕਾਵਾਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈਆਂ। ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਗਈ ਅਦਾਲਤੀ ਕਾਰਵਾਈ ਨੇ ਅਸਲੀ ਅਦਾਲਤ ਦਾ ਦ੍ਰਿਸ਼ ਪੇਸ਼ ਕੀਤਾ। ਵਾਦੀ ਅਤੇ ਪ੍ਰਤੀਵਾਦੀ ਵਲੋਂ ਵਕੀਲ ਬਣੇ ਵਿਦਿਆਰਥੀ-ਵਿਦਿਆਰਥਣਾਂ ਨੇ ਆਪਣੀਆਂ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਜਿਸ ਵਿਚ ਉਨ੍ਹਾਂ ਨੇ ਕਾਨੂੰਨ ਦੀਆਂ ਧਾਰਾਵਾਂ ਅਤੇ ਘਰੇਲੂ ਹਿੰਸਾ ਨਾਲ ਸਬੰਧਤ ਧਾਰਾਵਾਂ ਦੇ ਨਾਲ ਆਪਣਾ-ਆਪਣਾ ਪੱਖ ਰੱਖਿਆ। ਇਸ ਵਿਚ ਜੱਜ ਬਣੀ ਮੈਡਮ ਹਨਾ ਨੇ ਦੋਵਾਂ ਪੱਖਾਂ ਨੂੰ ਧਿਆਨ ਨਾਲ ਸੁਣ ਕੇ ਆਪਣਾ ਫੈਸਲਾ ਸੁਣਾਇਆ ਕਿ ਵਾਦੀ ਆਪਣਾ ਪੱਖ ਸਾਬਤ ਕਰਨ ਵਿਚ ਅਸਫਲ ਰਿਹਾ ਹੈ ਅਤੇ ਪ੍ਰਤੀਵਾਦੀ ਆਪਣਾ ਪੱਖ ਰੱਖਣ ਵਿਚ ਸਫਲ ਰਿਹਾ ਹੈ। ਇਸ ਕਾਰਨ ਪ੍ਰਤੀਵਾਦੀ ਦੇ ਪੱਖ ਵਿਚ ਫੈਸਲਾ ਸੁਣਾਇਆ ਗਿਆ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨ ਜਸਦੀਪ ਸਿੰਘ ਕੰਬੋਜ ਨੇ ਵਿਦਿਆਰਥੀਆਂ ਨੂੰ ਕੋਰਟ ਵਿਚ ਹੋਣ ਵਾਲੀ ਕਾਰਵਾਈ ਤੋਂ ਜਾਣੂ ਕਰਵਾਇਆ ਅਤੇ ਵਕਾਲਤ ਦੇ ਕਿੱਤੇ ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ। ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਤੁਹਾਨੂੰ ਜੇਕਰ ਵਕਾਲਤ ਵਿਚ ਸਫਲ ਹੋਣਾ ਹੈ ਤਾਂ ਲਗਾਤਾਰ ਮਿਹਨਤ ਕਰਨੀ ਪਵੇਗੀ। ਇਸ ਮੌਕੇ ਕਾਲਜ ਦੇ ਪ੍ਰਧਾਨ ਅਸੀਸਪ੍ਰੀਤ ਸਿੰਘ ਸਾਈਆਂ ਵਾਲਾ ਨੇ ਕਿਹਾ ਕਿ ਮੂਟ ਕੋਰਟ ਅਦਾਲਤੀ ਕਾਰਵਾਈ ਤੋਂ ਅਸਲ ਅਦਾਲਤੀ ਕਾਰਵਾਈ ਸਿੱਖਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰਕਿਰਿਆ ਰਾਹੀਂ ਅਦਾਲਤ ਵਿਚ ਕਿਵੇਂ ਕੇਸ ਦਾਇਰ ਕੀਤਾ ਜਾਂਦਾ ਹੈ ਅਤੇ ਇਸ ਦੀ ਕੀ ਪ੍ਰਕਿਰਿਆ ਹੁੰਦੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਮੁਹੰਮਦ ਅਜਵਰ ਖਾਨ ਨੇ ਵੀ ਕਿਹਾ ਕਿ ਮੂਟ ਕੋਰਟ ਦਾ ਆਯੋਜਨ ਵਿਦਿਆਰਥੀਆਂ ਨੂੰ ਅਦਾਲਤ ਦੇ ਪ੍ਰਕਿਰਿਆਤਮਕ ਸੰਚਾਲਨ ਦੀ ਕਿਰਿਆ ਬਾਰੇ ਦੱਸਦਾ ਹੈ। ਇਸ ਮੌਕੇ ਸਹਾਇਕ ਪ੍ਰੋਫੈਸਰ ਚੀਨਾ, ਜੋਤੀਵਿਜ, ਰਾਧਿਕਾ, ਲਾਇਬ੍ਰੇਰੀਅਨ ਸਾਕਸ਼ੀ ਚਾਨਣਾ, ਆਫਿਸ ਇੰਚਾਰਜ ਰਮਨਦੀਪ ਸਿੰਘ, ਭਗਵਾਨ ਸਿੰਘ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਵੱਡਾ ਝਟਕਾ, ਪਿੰਡ ਵਲੂਰ ਦੇ ਮੌਜੂਦਾ ਸਰਪੰਚ ਰਜਿੰਦਰ ਬਰਾੜ ਸਮੂਹ ਪੰਚਾਇਤ ਮੈਂਬਰਾਂ ਸਮੇਤ ‘... ਅਗਲੀ ਖ਼ਬਰ ਹਲਕਾ ਵਿਧਾਇਕ ਭੁੱਲਰ ਨੇ ਪਿੰਡ ਮੱਧਰੇ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ 40 ਪਰਿਵਾਰਾਂ ਨੂੰ ਵੰਡੇ ਪ੍ਰਾਪਰਟੀ ਕਾਰਡ
Ad Position 24