ਸੰਦੀਪ ਸਿੰਘ ਭੱਟੀ ਨੇ ਸ਼ੋਭਾ ਯਾਤਰਾ ’ਚ ਕੀਤੀ ਸ਼ਮੂਲੀਅਤ
ਫ਼ਾਜ਼ਿਲਕਾ, 25 ਅਕਤੂਬਰ (ਅਮਰਜੀਤ ਸ਼ਰਮਾ)- ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿਚ ਸ੍ਰੀ ਵਾਲਮੀਕੀ ਆਸ਼ਰਮ ਕਮੇਟੀ ਫ਼ਾਜ਼ਿਲਕਾ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਸੰਦੀਪ ਸਿੰਘ ਭੱਟੀ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਭਗਵਾਨ ਵਾਲਮੀਕਿ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਆਪਸੀ ਭਾਈਚਾਰਕ ਸਾਂਝ ਤੇ ਸਮਾਜ ਵਿਚ ਪਿਆਰ ਤੇ ਸਦਭਾਵਨਾ ਬਣਾਈ ਰੱਖਣ ਦੀ ਅਰਦਾਸ ਕੀਤੀ।
ਫ਼ਾਜ਼ਿਲਕਾ, 25 ਅਕਤੂਬਰ (ਅਮਰਜੀਤ ਸ਼ਰਮਾ)- ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿਚ ਸ੍ਰੀ ਵਾਲਮੀਕੀ ਆਸ਼ਰਮ ਕਮੇਟੀ ਫ਼ਾਜ਼ਿਲਕਾ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਸੰਦੀਪ ਸਿੰਘ ਭੱਟੀ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਭਗਵਾਨ ਵਾਲਮੀਕਿ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਆਪਸੀ ਭਾਈਚਾਰਕ ਸਾਂਝ ਤੇ ਸਮਾਜ ਵਿਚ ਪਿਆਰ ਤੇ ਸਦਭਾਵਨਾ ਬਣਾਈ ਰੱਖਣ ਦੀ ਅਰਦਾਸ ਕੀਤੀ। ਸੰਦੀਪ ਸਿੰਘ ਭੱਟੀ ਨੇ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਸਮਾਜ ’ਚ ਆਪਸੀ ਏਕਤਾ ਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸੁੱਖਾ ਚੇਅਰਮੈਨ, ਡਾ.ਜੋਗਿੰਦਰ ਬਲਾਕ ਸੰਮਤੀ ਮੈਂਬਰ, ਸੁਖਦੇਵ ਝਗੜ ਬਲਾਕ ਸੰਮਤੀ ਮੈਂਬਰ, ਹਰਜੀਤ ਸਿੰਘ ਸਰਪੰਚ, ਛਿੰਦਾ ਸਰਪੰਚ, ਰਾਜ ਸਰਪੰਚ ਬਹਿਕ ਖ਼ਾਸ, ਸੁਖਦੇਵ ਸਰਪੰਚ ਬਖੂਸ਼ਾਹ, ਅਸ਼ੋਕ ਸਰਪੰਚ ਆਲਮ ਸ਼ਾਹ, ਬਲਜਿੰਦਰ ਬਖੂਸ਼ਾਹ, ਬਲਜਿੰਦਰ ਨੂਰਸਮੰਦ, ਮੇਹਰ ਸਰਪੰਚ ਝੁੱਗੇ ਗੁਲਾਬ, ਦੇਸ ਪ੍ਰਧਾਨ ਸਲੇਮਸ਼ਾਹ, ਬਚਨ ਸਿੰਘ ਭੱਟੀ ਯੂਥ ਪ੍ਰਧਾਨ, ਸ਼ਾਕਾ ਸਮਾਜ ਸੇਵੀ, ਬਲਵਿੰਦਰ ਆਲਮ ਸ਼ਾਹ, ਸ਼ਿੰਦਰ ਓਝਾ, ਛਿੰਦਾ ਮੰਡੀ, ਸੁਬੇਗ ਹਸਤ ਕਲਾਂ, ਸ਼ਿੰਦਰ ਮੈਂਬਰ, ਵਰਿੰਦਰ ਯੂਥ ਪ੍ਰਧਾਨ ਤੇ ਰਾਜੇਸ਼ ਸਰਪੰਚ ਰਾਮਨਗਰ ਆਦਿ ਹਾਜ਼ਰ ਸਨ।