ਵਿਜੈ ਸਾਂਪਲਾ ਤੇ ਸ਼ੀਤਲ ਅੰਗੁਰਾਲ ਸਮੇਤ ਭਾਜਪਾ ਲੀਡਰਸ਼ਿਪ...
ਅਜੇ ਅਟਵਾਲ ਦਾ ਪਰਿਵਾਰ ਵੀ ਇਕ ਹਫ਼ਤੇ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਲਗਾਤਾਰ ਇਨਕਾਰੀ ਹੈ ਜਿਨ੍ਹਾਂ ਨਾਲ ਇਨਸਾਫ਼ ਲਈ ਭਾਜਪਾ ਦੇ ਸਾਬਕਾ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਤੇ ਹਲਕਾ ਵਿਧਾਇਕ ਸੰਦੀਪ ਜਾਖੜ ਲਗਾਤਾਰ ਸੰਘਰਸ਼ ਕਰ ਰਹੇ ਹਨ। ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਚੱਲ ਰਹੇ ਧਰਨੇ ਦੌਰਾਨ ਪਹੁੰਚੇ ਵਿਜੇ ਸਾਂਪਲਾ ਨਾਲ ਵਿਧਾਇਕ ਸੰਦੀਪ ਜਾਖੜ, ਸਾਬਕਾ ਵਿਧਾਇਕ ਤੇ ਐੱਸ.
(
(Ã ਸਫਾ 5 ਦੀ ਬਾਕੀ Æ)
26-10-2026
ਅਜੇ ਅਟਵਾਲ ਦਾ ਪਰਿਵਾਰ ਵੀ ਇਕ ਹਫ਼ਤੇ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਲਗਾਤਾਰ ਇਨਕਾਰੀ ਹੈ ਜਿਨ੍ਹਾਂ ਨਾਲ ਇਨਸਾਫ਼ ਲਈ ਭਾਜਪਾ ਦੇ ਸਾਬਕਾ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਤੇ ਹਲਕਾ ਵਿਧਾਇਕ ਸੰਦੀਪ ਜਾਖੜ ਲਗਾਤਾਰ ਸੰਘਰਸ਼ ਕਰ ਰਹੇ ਹਨ। ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਚੱਲ ਰਹੇ ਧਰਨੇ ਦੌਰਾਨ ਪਹੁੰਚੇ ਵਿਜੇ ਸਾਂਪਲਾ ਨਾਲ ਵਿਧਾਇਕ ਸੰਦੀਪ ਜਾਖੜ, ਸਾਬਕਾ ਵਿਧਾਇਕ ਤੇ ਐੱਸ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਸ਼ੀਤਲ ਅੰਗੁਰਾਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਤੇ ਮੁਕਤਸਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਹਾਜ਼ਰ ਸਨ। ਇਸ ਮੌਕੇ ਧਰਨੇ ਦੌਰਾਨ ਵਿਜੇ ਸਾਂਪਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਜੇ ਕਤਲ ਕਾਂਡ ਵਿਚ ਸਰਕਾਰ ਅਸਲ ਦੋਸ਼ੀਆਂ ਨੂੰ ਬਚਾਉਣਾ ਬੰਦ ਕਰੇ ਤੇ ਜੇਕਰ ਅਜੇ ਦੇ ਪਰਿਵਾਰ ਨੂੰ ਇਨਸਾਫ਼ ਨਾਲ ਮਿਲਿਆ ਤਾਂ ਇਹ ਅੰਦੋਲਨ ਪੂਰੇ ਪੰਜਾਬ ਦਾ ਅੰਦੋਲਨ ਬਣ ਜਾਵੇਗਾ।