ਐਡਵੋਕੇਟ ਦੀਪਕ ਛਾਬੜਾ ਦੀ ਨਵੀਂ ਪੁਸਤਕ ‘‘ਏ ਬੈਟਰ ਸਿਸਟਮ ਫ਼ਾਰ ਯੂਅਰ ਬਿਜ਼ਨਸ’’ ਲੋਕ ਅਰਪਣ
ਫ਼ਾਜ਼ਿਲਕਾ, 24 ਅਕਤੂਬਰ(ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਨੌਜਵਾਨ ਜੀ. ਐੱਸ.
ਫ਼ਾਜ਼ਿਲਕਾ, 24 ਅਕਤੂਬਰ(ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਨੌਜਵਾਨ ਜੀ.ਐੱਸ.ਟੀ. ਮਾਹਿਰ ਐਡਵੋਕੇਟ ਦੀਪਕ ਛਾਬੜਾ ਵਲੋਂ ਲਿਖੀ ਨਵੀਂ ਪੁਸਤਕ ‘‘ਏ ਬੈਟਰ ਸਿਸਟਮ ਫ਼ਾਰ ਯੂਅਰ ਬਿਜ਼ਨਸ’’ ਦੀ ਘੁੰਡ ਚੁਕਾਈ ਬੀਤੀ ਰਾਤ ਸ੍ਰੀ ਸੇਵਾ ਸਮਿਤੀ ਰਾਮ-ਲੀਲ੍ਹਾ ਦੇ ਮੰਚ ’ਤੇ ਰਾਜ-ਤਿਲਕ ਨਾਈਟ ਦੌਰਾਨ ਕੀਤੀ ਗਈ। ਰਾਮ-ਲੀਲ੍ਹਾ ਗਰਾਊਂਡ ਪਹੁੰਚਣ ’ਤੇ ਡਾਇਰੈਕਟਰ ਰਾਜਕੁਮਾਰ ਗੁਪਤਾ, ਵਿਨੋਦ ਗੁਪਤਾ, ਦਰਸ਼ਨ ਲਾਲ ਭਾਵੜਾ, ਰਾਜੇਸ਼ ਠਕਰਾਲ ਤੇ ਹੋਰ ਅਹੁਦੇਦਾਰਾਂ ਵਲੋਂ ਐਡਵੋਕੇਟ ਛਾਬੜਾ ਦਾ ਨਿੱਘਾ ਸਵਾਗਤ ਕੀਤਾ ਗਿਆ। ਭਗਵਾਨ ਰਾਮ ਦੇ ਰਾਜ-ਤਿਲਕ ਤੋਂ ਬਾਅਦ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਰਾਜੇਸ਼ ਠਕਰਾਲ ਨੇ ਦੱਸਿਆ ਕਿ ਐਡਵੋਕੇਟ ਛਾਬੜਾ ਇਸ ਤੋਂ ਪਹਿਲਾਂ ਵੀ ਵਪਾਰੀਆਂ ਲਈ ਬਹੁਤ ਚਰਚਿਤ ਪੁਸਤਕ ‘‘ਦੀ ਰਿਲੈਕਸਡ ਬਿਜ਼ਨਸਮੈਨ’ ਲਿਖ ਚੁੱਕੇ ਹਨ, ਜਿਸ ਨੂੰ ਦੇਸ਼ ਭਰ ਵਿਚ ਭਰਵਾਂ ਹੁੰਗਾਰਾ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਇਹ ਨਵੀਂ ਪੁਸਤਕ ‘ਬਿਜ਼ਨਸ ਇਜ਼ ਨੋਟ ਬੀਇੰਗ ਬਿਜ਼ੀ’ ਦੇ ਸਲੋਗਨ ਤਹਿਤ ਲਿਖੀ ਗਈ ਹੈ। ਇਸ ਵਿਚ ਕਾਰੋਬਾਰ ਨੂੰ ਸਫਲਤਾਪੂਰਵਕ ਖੜ੍ਹਾ ਕਰਨ, ਮੁਨਾਫ਼ਾ ਕਮਾਉਣ ਤੇ ਮਾਲਕ ਦੀ ਗੈਰ-ਹਾਜ਼ਰੀ ਵਿਚ ਵੀ ਵਪਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਵਧੀਆ ਮਾਡਲ ਦੱਸੇ ਗਏ ਹਨ।