ਜਨ ਸੇਵਾ ਸੁਸਾਇਟੀ ਵਲੋਂ ਗਊਸ਼ਾਲਾ ’ਚ 51 ਕੰਜਕਾਂ ਦਾ ਪੂਜਨ
ਫ਼ਾਜ਼ਿਲਕਾ, 20 ਅਕਤੂਬਰ (ਦਵਿੰਦਰ ਪਾਲ ਸਿੰਘ)-ਜਨ ਸੇਵਾ ਸੋਸਾਇਟੀ (ਰਜਿ.) ਫ਼ਾਜ਼ਿਲਕਾ ਵਲੋਂ ਨਵਰਾਤਰਿਆਂ ਦੇ ਪਾਵਨ ਅਵਸਰ ’ਤੇ ਸਥਾਨਕ ਗਊਸ਼ਾਲਾ ਵਿਖੇ 51 ਕੰਜਕਾਂ ਦਾ ਪੂਜਨ ਸ਼ਰਧਾ ਨਾਲ ਕੀਤਾ ਗਿਆ।
ਫ਼ਾਜ਼ਿਲਕਾ, 20 ਅਕਤੂਬਰ (ਦਵਿੰਦਰ ਪਾਲ ਸਿੰਘ)-ਜਨ ਸੇਵਾ ਸੋਸਾਇਟੀ (ਰਜਿ.) ਫ਼ਾਜ਼ਿਲਕਾ ਵਲੋਂ ਨਵਰਾਤਰਿਆਂ ਦੇ ਪਾਵਨ ਅਵਸਰ ’ਤੇ ਸਥਾਨਕ ਗਊਸ਼ਾਲਾ ਵਿਖੇ 51 ਕੰਜਕਾਂ ਦਾ ਪੂਜਨ ਸ਼ਰਧਾ ਨਾਲ ਕੀਤਾ ਗਿਆ। ਇਹ ਸਮਾਗਮ ਸੋਸਾਇਟੀ ਦੇ ਪ੍ਰਧਾਨ ਰਮਨ ਸੇਤੀਆ, ਸਰਪ੍ਰਸਤ ਰਤਨ ਗਰੋਵਰ ਅਤੇ ਪ੍ਰੋਜੈਕਟ ਇੰਚਾਰਜ ਆਸ਼ੂ ਗੁੰਬਰ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਸਮਾਜ ਸੇਵਿਕਾ ਉਮਾ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੰਚ ਸੰਚਾਲਨ ਸਕੱਤਰ ਆਕਾਸ਼ ਡੋਡਾ ਨੇ ਕੀਤਾ। ਇਸ ਮੌਕੇ ਸ਼੍ਰੀਮਤੀ ਉਮਾ ਸ਼ਰਮਾ ਅਤੇ ਸੀਨੀਅਰ ਮੈਂਬਰ ਨੀਲਮ ਸਚਦੇਵਾ ਨੇ ਕੰਜਕ ਪੂਜਣ ਦੇ ਧਾਰਮਿਕ ਤੇ ਸਮਾਜਿਕ ਮਹੱਤਵ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਧੀਆਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਨੂੰ ਬਰਾਬਰ ਦੇ ਅਵਸਰ ਦੇਣਾ ਸਾਡਾ ਨੈਤਿਕ ਫ਼ਰਜ਼ ਹੈ। ਸਮਾਗਮ ਦੌਰਾਨ ਸਕੂਲ ਜਾਣ ਵਾਲੀਆਂ ਬੱਚੀਆਂ ਨੂੰ ਪਾਣੀ ਦੀਆਂ ਬੋਤਲਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਅਜੇ ਧੀਂਗੜਾ, ਐਡਵੋਕੇਟ ਰਾਕੇਸ਼ ਕੁਮਾਰ, ਰਮੇਸ਼ ਕੁਮਾਰ, ਪ੍ਰਦੀਪ ਗੁਪਤਾ, ਸੁਮਨ ਕੁੱਕੜ, ਸੁਨੀਲ ਸੇਠੀ,ਜਗਦੀਸ਼ ਕਟਾਰੀਆ, ਅਰੁਣ ਕਾਠਪਾਲ, ਸਾਗਰ ਕੁਮਾਰ, ਪੂਨਮ ਦੇਵ, ਮਮਤਾ ਸ਼ਰਮਾ, ਰੰਜੂ ਗਿਰਧਰ, ਕੰਵਲ ਲੂਣਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।