18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਰਵਹਿਤਕਾਰੀ ਵਿੱਦਿਆ ਮੰਦਰ ਵਿਖੇ ਸਾਬਕਾ ਮੀਤ ਪ੍ਰਧਾਨ ਸਵ. ਭੀਮਸੈਨ ਗਗਨੇਜਾ ਦੀ ਬਰਸੀ ਮਨਾਈ

ਫ਼ਾਜ਼ਿਲਕਾ, 17 ਅਕਤੂਬਰ (ਦਵਿੰਦਰ ਪਾਲ ਸਿੰਘ)- ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸਕੂਲ ਦੇ ਸਾਬਕਾ ਮੀਤ ਪ੍ਰਧਾਨ ਸਵਰਗੀ ਭੀਮਸੈਨ ਗਗਨੇਜਾ ਦੀ ਬਰਸੀ ਸਮਾਗਮ ਮਨਾਈ ਗਈ। ਇਸ ਸਮਾਗਮ ਦੌਰਾਨ ਸਕੂਲ ਪਰਿਵਾਰ, ਵਿੱਦਿਆ ਭਾਰਤੀ ਦੇ ਅਧਿਕਾਰੀਆਂ ਤੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਵਿੱਛੜੀ ਰੂਹ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ।

Ad Position 21
No active advertisement
ਅਜੀਤ ਡੈਸਕ 18-10-2026
ਫ਼ਾਜ਼ਿਲਕਾ, 17 ਅਕਤੂਬਰ (ਦਵਿੰਦਰ ਪਾਲ ਸਿੰਘ)- ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸਕੂਲ ਦੇ ਸਾਬਕਾ ਮੀਤ ਪ੍ਰਧਾਨ ਸਵਰਗੀ ਭੀਮਸੈਨ ਗਗਨੇਜਾ ਦੀ ਬਰਸੀ ਸਮਾਗਮ ਮਨਾਈ ਗਈ। ਇਸ ਸਮਾਗਮ ਦੌਰਾਨ ਸਕੂਲ ਪਰਿਵਾਰ, ਵਿੱਦਿਆ ਭਾਰਤੀ ਦੇ ਅਧਿਕਾਰੀਆਂ ਤੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਵਿੱਛੜੀ ਰੂਹ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੀ ਸ਼ੁਰੂਆਤ ਜੋਤ ਪ੍ਰਜ੍ਵਲਿਤ ਕਰਨ ਤੇ ਵੰਦਨਾ ਨਾਲ ਹੋਈ ਜਿਸ ਤੋਂ ਬਾਅਦ ਸਾਰਿਆਂ ਨੇ ਸਾਂਝੇ ਤੌਰ ’ਤੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ। ਇਸ ਮੌਕੇ ਸਵਰਗੀ ਭੀਮਸੈਨ ਗਗਨੇਜਾ ਦੇ ਸਪੁੱਤਰ ਅਤੇ ਵਿੱਦਿਆ ਮੰਦਰ ਦੇ ਮੈਂਬਰ ਰਿਤੇਸ਼ ਗਗਨੇਜਾ ਤੇ ਸਮਾਜ ਸੇਵੀ ਜਤੁਲ ਗਗਨੇਜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨਾਲ ਵਿੱਦਿਆ ਮੰਦਰ ਦੇ ਪ੍ਰਧਾਨ ਬੁਲਾਕੀ ਰਾਮ ਪੇੜੀਵਾਲ, ਮੈਂਬਰ ਵਿਨੋਦ ਜੁਨੇਜਾ, ਸਿੱਖਿਆ ਵਿਭਾਗ ਹਰਿਆਣਾ ਦੇ ਸਰਪ੍ਰਸਤ ਤੇ ਉੱਤਰ ਖੇਤਰ ਸੰਯੋਜਕ ਵਿਭਾਗ ਮੁਖੀ ਡਾ.ਸੁਭਾਸ਼ ਸ਼ਰਮਾ, ਸੰਗਰੂਰ ਵਿਭਾਗ ਫ਼ਿਰੋਜ਼ਪੁਰ-ਫ਼ਾਜ਼ਿਲਕਾ ਬਾਰਡਰ ਵਿਭਾਗ ਮੁਖੀ ਸੁਰੇਸ਼ ਪਾਲ, ਮੁਕਤਸਰ ਅਤੇ ਲੁਧਿਆਣਾ ਵਿਭਾਗ ਸੰਯੋਜਕ ਦਵਿੰਦਰ, ਪ੍ਰਿੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਨੇ ਸਵਰਗੀ ਗਗਨੇਜਾ ਦੀ ਤਸਵੀਰ ’ਤੇ ਸ਼ਰਧਾ ਦੇ ਫ਼ੁਲ ਭੇਟ ਕਰਕੇ ਨਮਨ ਕੀਤਾ। ਇਸ ਤੋਂ ਬਾਅਦ ਵਿੱਦਿਆ ਭਾਰਤੀ ਦੇ ਡਾ. ਸੁਭਾਸ਼ ਸ਼ਰਮਾ ਦਾ ਪ੍ਰੇਰਨਾਦਾਇਕ ਸੰਬੋਧਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਹਲਕਾ ਜਲਾਲਾਬਾਦ ਦੇ ਪਿੰਡ ਚੱਕ ਬਲੋਚਾਂ ਮਹਾਲਮ ’ਚ ਡੀ.ਸੀ. ਫ਼ਾਜ਼ਿਲਕਾ ਤੇ ਐੱਸ.ਐੱਸ.ਪੀ., ਫ਼ਾਜ਼ਿਲਕਾ ਵਲੋਂ ਪੰਚਾਇਤ ਤੇ ਪਿੰਡ... ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 5 ਮੁਕੱਦਮੇ ਦਰਜ
Ad Position 24