14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਆਉਂਦੇ ਵਿਧਾਨ ਸਭਾ ਸੈਸ਼ਨ ਵਿਚ ਖ਼ਰਾਬ ਹੋਏ ਝੋਨੇ ਦੇ ਪੀੜਤਾਂ ਨੂੰ ਰਾਹਤ ਸੰਬੰਧੀ ਆਵਾਜ਼ ਚੁੱਕਾਂਗਾ- ਪਰਗਟ ਸਿੰਘ ਕਿਹਾ, ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫਲ ਸਾਬਤ ਹੋਏ ਮੁੱਖ ਮੰਤਰੀ

ਫ਼ਾਜ਼ਿਲਕਾ, 14 ਅਕਤੂਬਰ (ਦਵਿੰਦਰ ਪਾਲ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਫ਼ਾਜ਼ਿਲਕਾ ਅਨਾਜ ਮੰਡੀ ਅੰਦਰ ਪਿਛਲੇ ਦਿਨੀਂ ਬਾਰਸ਼ ਨਾਲ ਖ਼ਰਾਬ ਹੋਏ ਝੋਨੇ ਦੇ ਪੀੜਤ ਕਿਸਾਨਾਂ ਤੇ ਆੜ੍ਹਤੀਆਂ ਨੂੰ ਮਿਲਣ ਲਈ ਅਨਾਜ ਮੰਡੀ ਪੁੱਜੇ। ਦਾਣਾ ਮੰਡੀ ਪੁੱਜਦਿਆਂ ਉਨ੍ਹਾਂ ਇਕ ਦੋ ਢੇਰੀਆਂ ’ਤੇ ਜਾ ਕਿਸਾਨਾਂ ਦੀ ਵਿਥਿਆ ਸੁਣੀ।

Ad Position 21
No active advertisement
ਅਜੀਤ ਡੈਸਕ 15-10-2026
ਫ਼ਾਜ਼ਿਲਕਾ, 14 ਅਕਤੂਬਰ (ਦਵਿੰਦਰ ਪਾਲ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਫ਼ਾਜ਼ਿਲਕਾ ਅਨਾਜ ਮੰਡੀ ਅੰਦਰ ਪਿਛਲੇ ਦਿਨੀਂ ਬਾਰਸ਼ ਨਾਲ ਖ਼ਰਾਬ ਹੋਏ ਝੋਨੇ ਦੇ ਪੀੜਤ ਕਿਸਾਨਾਂ ਤੇ ਆੜ੍ਹਤੀਆਂ ਨੂੰ ਮਿਲਣ ਲਈ ਅਨਾਜ ਮੰਡੀ ਪੁੱਜੇ। ਦਾਣਾ ਮੰਡੀ ਪੁੱਜਦਿਆਂ ਉਨ੍ਹਾਂ ਇਕ ਦੋ ਢੇਰੀਆਂ ’ਤੇ ਜਾ ਕਿਸਾਨਾਂ ਦੀ ਵਿਥਿਆ ਸੁਣੀ। ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਮਿਲੇ, ਜਿੱਥੇ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ, ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੋਲਡੀ ਸਚਦੇਵਾ ਨੇ ਸੂਬਾ ਪ੍ਰਧਾਨ ਨੂੰ ਦੱਸਿਆ ਕਿ ਜੋ ਝੋਨਾ ਖ਼ਰੀਦ ਕੇ ਬੋਰੀਆਂ ਵਿਚ ਭਰਿਆ ਜਾ ਚੁੱਕਾ ਹੈ, ਲਿਫ਼ਟਿੰਗ ਨਾ ਹੋਣ ਕਾਰਨ ਚੁੱਕਿਆ ਨਹੀਂ ਜਾ ਰਿਹਾ ਜਿਸ ਦਾ ਨੁਕਸਾਨ ਆੜ੍ਹਤੀ ਵਰਗ ਨੂੰ ਹੋ ਰਿਹਾ ਹੈ। ਇਸ ਜਗ੍ਹਾ ’ਤੇ ਖੜ੍ਹੇ ਕਿਸਾਨਾਂ, ਵਾਪਰੀਆਂ ਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਕਿਸਾਨਾਂ ਨਾਲ ਐਮ.ਐੱਸ.ਪੀ. ਦਾ ਵਾਅਦਾ ਕਰਨ ਵਾਲੇ ਅੱਜ ਕਿਸਾਨੀ ਨੂੰ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਜੋ ਅਨਾਜ ਮੰਡੀ ਵਿਚ ਵਿਕਣ ਲਈ ਆਵੇਗਾ ਉਹ ਸਰਕਾਰ ਦਾ ਹੋਵੇਗਾ ਪਰ ਹੁਣ ਖ਼ਰੀਦਿਆ ਹੋਇਆ ਝੋਨਾ ਵੀ ਸਰਕਾਰ ਨਹੀਂ ਚੁੱਕ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਚੋਣ ਮੈਨੀਫੈਸਟੋ ਵਿਚ ਕਿਸਾਨਾਂ, ਵਪਾਰੀਆਂ ਤੇ ਮਜ਼ਦੂਰਾਂ ਦੀ ਭਲਾਈ ਲਈ ਵਿਸ਼ੇਸ਼ ਸਕੀਮ ਲਿਆਏਗੀ। ਉਨ੍ਹਾਂ ਕਿਹਾ ਕਿ ਇਹ ਕੁਦਰਤ ਦੀ ਕਰੋਪੀ ਹੈ ਪਰ ਸਰਕਾਰਾਂ ਨੂੰ ਇਸ ਮੌਕੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਈ 2-3 ਮੰਡੀਆਂ ਦਾ ਝੋਨਾ ਅਜਿਹੀ ਹਾਲਤ ਵਿਚ ਖ਼ਰੀਦਣਾ ਕੋਈ ਔਖੀ ਗੱਲ ਨਹੀਂ ਹੈ। ਉਨ੍ਹਾਂ ਅਮਨ ਕਾਨੂੰਨ ਦੀ ਸਥਿਤੀ ਬਾਰੇ ਕਿਹਾ ਕਿ ਲੱਗਦਾ ਹੈ ਕਿ ਸੂਬੇ ਅੰਦਰ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਤੇ ਪੰਜਾਬ ਦੇ ਲੋਕਾਂ ਨੂੰ ਦੋ, ਤਿੰਨ ਮਹੀਨੇ ਹੋਰ ਇਸ ਸਰਕਾਰ ਦੀ ਵਧੀਕੀਆਂ ਸਹਿਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਉਹ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿਚ ਚੁੱਕਣਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸੂਬੇ ਦੇ ਭਲੇ ਲਈ ਨਹੀਂ ਤਬਾਹੀ ਵਾਲਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਹੀ ਗੱਠਜੋੜ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਗੱਠਜੋੜ ਕੁੱਝ ਹੀ ਸੀਟਾਂ ’ਤੇ ਸਿਮਟ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਨਸ਼ਾ ਵਿਰੋਧੀ ਰੈਲੀ ਫਲਾਪ ਸਾਬਤ ਹੋਈ ਹੈ। ਇਸ ਤੋਂ ਬਾਅਦ ਪਰਗਟ ਸਿੰਘ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਦਫ਼ਤਰ ਵਿਖੇ ਪੁੱਜੇ ਅਤੇ ਵਰਕਰਾਂ ਨਾਲ ਗੱਲਬਾਤ ਕੀਤੀ। ਉਪਰੰਤ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਆਪਣੇ ਦਫ਼ਤਰ ਵਿਚ ਰੱਖੇ ਪ੍ਰੋਗਰਾਮ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਦੇ ਵੀ ਮਨੁੱਖ ਲੜਾਈ ਨਾਲ ਤਰੱਕੀ ਨਹੀਂ ਕਰ ਸਕਦਾ, ਇਕੱਠੇ ਹੋ ਕੇ ਹੀ ਕੁੱਝ ਪ੍ਰਾਪਤ ਕੀਤਾ ਜਾ ਸਕਦਾ ਹੈ। ਸਿਆਸੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਧੜੇ ਨਾਲ ਸਬੰਧਿਤ ਨਹੀਂ ਹਨ। ਉਨ੍ਹਾਂ ਮੁੜ ਦੁਹਰਾਇਆ ਕਿ ਚੋਣਾਂ ਵਿਚ ਟਿਕਟਾਂ ਦੀ ਵੰਡ ਮੈਰਿਟ ਦੇ ਆਧਾਰ ’ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਆਪਸੀ ਗਿਲੇ ਸ਼ਿਕਵੇ ਮਿਟਾ ਕੇ ਇਕੱਠੇ ਹੋ ਕੇ ਚੱਲਣ ਦਾ ਸਮਾਂ ਹੈ। ਉਹ ਸਾਰੇ ਵਰਕਰਾਂ ਨੂੰ ਚੰਡੀਗੜ੍ਹ ਬੁਲਾਉਣਗੇ ਅਤੇ ਉਨ੍ਹਾਂ ਦੀ ਗੱਲਬਾਤ ਸੁਣਨਗੇ। ਸੂਬਾ ਪ੍ਰਧਾਨ ਪਰਗਟ ਸਿੰਘ ਨਾਲ ਸ਼ੇਰ ਸਿੰਘ ਘੁਬਾਇਆ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਸਾਬਕਾ ਵਿਧਾਇਕ ਡਾ.ਮਹਿੰਦਰ ਕੁਮਾਰ ਰਿਣਵਾ, ਹੰਸਰਾਜ ਜੋਸਨ, ਪਰਮਿੰਦਰ ਸਿੰਘ ਪਿੰਕੀ ਫ਼ਿਰੋਜ਼ਪੁਰ, ਸਮਰਬੀਰ ਸਿੰਘ ਸਿੱਧੂ, ਰਮਿੰਦਰ ਸਿੰਘ ਆਂਵਲਾ ਸਾਬਕਾ ਵਿਧਾਇਕ, ਸੁਧੀਰ ਨਾਗਪਾਲ, ਨੱਥੂ ਰਾਮ, ਰਾਜ ਬਖ਼ਸ਼ ਕੰਬੋਜ, ਬੀਬੀ ਰਾਜਿੰਦਰ ਕੌਰ ਬੱਲੂਆਣਾ, ਕੌਸ਼ਲ ਕੁਮਾਰ ਬੂਕ, ਸੁਖਵੰਤ ਸਿੰਘ ਬਰਾੜ, ਸਿਧਾਰਥ ਰਿਣਵਾ, ਬਲਤੇਜ ਸਿੰਘ ਬਰਾੜ, ਨੀਲਾ ਮਦਾਨ, ਸ਼ਪਿੰਦਰ ਜਾਖੜ ਬੱਲੂਆਣਾ, ਰਿਤੇਸ਼ ਗਗਨੇਜਾ ਬਲਾਕ ਪ੍ਰਧਾਨ ਫ਼ਾਜ਼ਿਲਕਾ, ਜਸਬੀਰ ਸਿੰਘ, ਕੁਲਦੀਪ ਬਰਾੜ, ਰੂਬੀ ਗਿੱਲ, ਪਰਮਜੀਤ ਮਹੰਤ, ਕੰਵਲ ਕਾਲੜਾ ਤੋਂ ਇਲਾਵਾ ਸ਼ਹਿਰ ਦੇ ਨਗਰ ਕੌਂਸਲਰ, ਸਾਬਕਾ ਕੌਂਸਲਰ ਆਦਿ ਪਾਰਟੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਬਾ ਪ੍ਰਧਾਨ ਦੀ ਆਮਦ ਮੌਕੇ ਵੀ ਕਾਂਗਰਸੀ ਆਪਸੀ ਏਕਤਾ ਨਾ ਦਿਖਾ ਸਕੇ ਸੱਥਾਂ ਵਿਚ ਚਰਚਾ ਹੈ ਕਿ ਕਾਂਗਰਸ ਕਿਵੇਂ ਕਰੇਗੀ 20... ਅਗਲੀ ਖ਼ਬਰ ਭਾਜਪਾ ਵਲੋਂ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਡੀ.ਸੀ. ਦਫ਼ਤਰ ਫ਼ਾਜ਼ਿਲਕਾ ਅੱਗੇ ਧਰਨਾ
Ad Position 24