14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਅੰਤਰਰਾਸ਼ਟਰੀ ਬਾਲਿਕਾ ਦਿਵਸ ਮੌਕੇ ਗੋਪੀ ਚੰਦ ਆਰੀਆ ਮਹਿਲਾ ਕਾਲਜ ’ਚ ਪੈਨਲ ਚਰਚਾ ਕਰਵਾਈ

ਅਬੋਹਰ, 13 (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਥਾਨਕ ਗੋਪੀਚੰਦ ਆਰੀਆ ਮਹਿਲਾ ਕਾਲਜ ਵਲੋਂ ਵੂਮੈਨਜ਼ ਸਟੱਡੀਜ਼ ਸੈਂਟਰ ਵਲੋਂ ਅੰਤਰਰਾਸ਼ਟਰੀ ਬਾਲਿਕਾ ਦਿਵਸ ਦੇ ਮੌਕੇ ’ਤੇ ਪੈਨਲ ਚਰਚਾ ਲੜੀ–3 ਦਾ ਆਯੋਜਨ ਕੀਤਾ ਗਿਆ। ਵੂਮੈਨਜ਼ ਸਟੱਡੀਜ਼ ਸੈਂਟਰ ਦੀ ਕੋਆਰਡੀਨੇਟਰ ਅਮਨਦੀਪ ਕੌਰ ਦੇ ਸੰਯੋਜਨ ਹੇਠ ਕਰਵਾਈ ਗਈ ਇਸ ਚਰਚਾ ਦਾ ਵਿਸ਼ਾ ‘ਸਸ਼ਕਤ ਹੋ ਕੇ ਅੱਗੇ ਵਧੋ, ਨੌਜਵਾਨ ਮਹਿਲਾਵਾਂ, ਅਸੀਮ ਸੰਭਾਵਨਾਵਾਂ ਅਤੇ ਭਵਿੱਖ ਦੀ ਦੁਨੀਆ’ ਰਿਹਾ।

Ad Position 21
No active advertisement
ਅਬੋਹਰ ਦੇ ਗੋਪੀ ਚੰਦ ਕਾਲਜ ਵਿਖੇ ਵਿਚਾਰ ਚਰਚਾ ’ਚ ਭਾਗ ਲੈਂਦੀਆਂ ਵਿਦਿਆਰਥਣਾਂ। ਅਜੀਤ ਤਸਵੀਰ 14-10-2026
ਅਬੋਹਰ, 13 (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਥਾਨਕ ਗੋਪੀਚੰਦ ਆਰੀਆ ਮਹਿਲਾ ਕਾਲਜ ਵਲੋਂ ਵੂਮੈਨਜ਼ ਸਟੱਡੀਜ਼ ਸੈਂਟਰ ਵਲੋਂ ਅੰਤਰਰਾਸ਼ਟਰੀ ਬਾਲਿਕਾ ਦਿਵਸ ਦੇ ਮੌਕੇ ’ਤੇ ਪੈਨਲ ਚਰਚਾ ਲੜੀ–3 ਦਾ ਆਯੋਜਨ ਕੀਤਾ ਗਿਆ। ਵੂਮੈਨਜ਼ ਸਟੱਡੀਜ਼ ਸੈਂਟਰ ਦੀ ਕੋਆਰਡੀਨੇਟਰ ਅਮਨਦੀਪ ਕੌਰ ਦੇ ਸੰਯੋਜਨ ਹੇਠ ਕਰਵਾਈ ਗਈ ਇਸ ਚਰਚਾ ਦਾ ਵਿਸ਼ਾ ‘ਸਸ਼ਕਤ ਹੋ ਕੇ ਅੱਗੇ ਵਧੋ, ਨੌਜਵਾਨ ਮਹਿਲਾਵਾਂ, ਅਸੀਮ ਸੰਭਾਵਨਾਵਾਂ ਅਤੇ ਭਵਿੱਖ ਦੀ ਦੁਨੀਆ’ ਰਿਹਾ। ਇਸ ਚਰਚਾ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਸੁਤੰਤਰ ਚਿੰਤਨ, ਆਤਮ-ਵਿਸ਼ਵਾਸ ਅਤੇ ਸੋਚ-ਸਮਝ ਕੇ ਫ਼ੈਸਲੇ ਲੈਣ ਲਈ ਪੇ੍ਰਰਿਤ ਕਰਨਾ ਸੀ। ਇਸ ਦੌਰਾਨ ਮਹਿਲਾ ਸਸ਼ਕਤੀਕਰਨ ਨੂੰ ਕੇਵਲ ਅਧਿਕਾਰਾਂ ਅਤੇ ਮੌਕਿਆਂ ਤੱਕ ਸੀਮਤ ਨਾ ਰੱਖਦਿਆਂ, ਆਪਣੀ ਇੱਛਾ ਅਨੁਸਾਰ ਫ਼ੈਸਲੇ ਲੈਣ, ਸਮਾਜਿਕ ਰੂੜ੍ਹੀਵਾਦੀ ਧਾਰਨਾਵਾਂ ਨੂੰ ਚੁਨੌਤੀ ਦੇਣ ਅਤੇ ਆਪਣੇ ਭਵਿੱਖ ਨੂੰ ਖ਼ੁਦ ਆਕਾਰ ਦੇਣ ਦੇ ਦ੍ਰਿਸ਼ਟੀਕੋਣ ਤੋਂ ਸਮਝਾਇਆ ਗਿਆ। ਚਰਚਾ ਦੌਰਾਨ ਪਰਿਵਾਰਕ ਉਮੀਦਾਂ, ਸਮਾਜਿਕ ਮਾਨਤਾਵਾਂ, ਆਤਮ-ਵਿਸ਼ਵਾਸ, ਨਿੱਜੀ ਆਜ਼ਾਦੀ, ਡਿਜੀਟਲ ਸੁਰੱਖਿਆ, ਸੋਸ਼ਲ ਮੀਡੀਆ ਦੇ ਪ੍ਰਭਾਵ ਅਤੇ ਨਕਲੀ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ’ਤੇ ਤਕਨੀਕੀ ਵਿਕਾਸ ਦੇ ਦੌਰ ਵਿਚ ਆਪਣੇ ਆਪ ਨੂੰ ਭਵਿੱਖ ਲਈ ਤਿਆਰ ਕਰਨ ਵਰਗੇ ਅਹਿਮ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਪੈਨਲ ਚਰਚਾ ਦਾ ਸੰਚਾਲਨ ਭਵਿਆ ਵਰਮਾ ਨੇ ਕੀਤਾ, ਜਦਕਿ ਰਿਜ਼ਵੀ ਚੋਪੜਾ, ਗ਼ੌਰੀ ਸ਼ਰਮਾ ਅਤੇ ਕਨਿਸ਼ਕਾ ਸਿੰਗਲਾ ਨੇ ਨੌਜਵਾਨ ਮਹਿਲਾਵਾਂ ਦੀਆਂ ਇੱਛਾਵਾਂ, ਚੁਨੌਤੀਆਂ ਅਤੇ ਸੰਭਾਵਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਵਿਦਿਆਰਥਣਾਂ ਨੇ ਪੂਰੇ ਆਤਮ-ਵਿਸ਼ਵਾਸ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਮਾਜ ਵਿਚ ਪ੍ਰਚਲਿਤ ਰੂੜ੍ਹੀਵਾਦੀ ਸੋਚ ’ਤੇ ਸਵਾਲ ਉਠਾਉਂਦਿਆਂ ਮਹਿਲਾਵਾਂ ਦੀ ਸਮਰੱਥਾ ਅਤੇ ਸਮਾਜ ਵਿਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ.ਰੇਖਾ ਸੂਦ ਹਾਂਡਾ ਨੇ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੇ ਆਤਮ-ਵਿਸ਼ਵਾਸ, ਵਿਚਾਰਾਂ ਦੀ ਸਪਸ਼ਟਤਾ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥਣਾਂ ਨੂੰ ਆਪਣੀਆਂ ਸਮਰੱਥਾਵਾਂ ’ਤੇ ਵਿਸ਼ਵਾਸ ਰੱਖਣ, ਬਿਨਾਂ ਕਿਸੇ ਡਰ ਦੇ ਆਪਣੇ ਟੀਚਿਆਂ ਵੱਲ ਅੱਗੇ ਵਧਣ ਅਤੇ ਆਤਮ-ਨਿਰਭਰ ਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਖੱਤਰੀ ਬਰਾਦਰੀ ਵੈੱਲਫੇਅਰ ਸੋਸਾਇਟੀ ਵਲੋਂ ਦਿਵਿਆਂਗਜਨਾਂ ਨੂੰ ਵੰਡੇ ਜਾਣਗੇ ਸਹਾਇਕ ਉਪਕਰਨ ਅਗਲੀ ਖ਼ਬਰ ਨਸ਼ਿਆਂ ਦੇ ਹਨੇਰੇ ਨੂੰ ਮਿਟਾਉਣ ਲਈ ਪਿੰਡਾਂ ’ਚ ਵਿਕਾਸ ਦੀ ਰੌਸ਼ਨੀ ਫੈਲਾਏਗਾ ਫ਼ਾਜ਼ਿਲਕਾ ਪ੍ਰਸ਼ਾਸਨ
Ad Position 24