ਬ੍ਰਹਮਰਿਸ਼ੀ ਸਕੂਲ ਦੀਆਂ ਵਿਦਿਆਰਥਣਾਂ ਜ਼ਿਲ੍ਹਾ ਤੇ ਸੂਬਾ ਪੱਧਰੀ ਮੁਕਾਬਲੇ ’ਚ ਜੇਤੂ ਰਹੀਆਂ
ਅਬੋਹਰ, 13 ਅਕਤੂਬਰ (ਸੁਖਜੀਤ ਸਿੰਘ ਬਰਾੜ)- ਸਥਾਨਕ ਬ੍ਰਹਮਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਕੁਰਿਤਕਾ ਤੇ ਕੀਰਤੀ ਨੇ ਜ਼ਿਲ੍ਹਾ ਪੱਧਰੀ ਤੇ ਸੂਬਾ ਪੱਧਰੀ ਤੀਰ-ਅੰਦਾਜ਼ੀ ਮੁਕਾਬਲੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਦੋਵੇਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਸੋਨੇ ਦੇ ਤਗਮੇ ਜਿੱਤੇ।
ਅਬੋਹਰ, 13 ਅਕਤੂਬਰ (ਸੁਖਜੀਤ ਸਿੰਘ ਬਰਾੜ)- ਸਥਾਨਕ ਬ੍ਰਹਮਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਕੁਰਿਤਕਾ ਤੇ ਕੀਰਤੀ ਨੇ ਜ਼ਿਲ੍ਹਾ ਪੱਧਰੀ ਤੇ ਸੂਬਾ ਪੱਧਰੀ ਤੀਰ-ਅੰਦਾਜ਼ੀ ਮੁਕਾਬਲੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਦੋਵੇਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਸੋਨੇ ਦੇ ਤਗਮੇ ਜਿੱਤੇ। ਕੁਰਿਤਕਾ ਨੇ ਹੁਣ ਸੂਬਾ ਪੱਧਰੀ ਮੁਕਾਬਲੇ ਇਕ ਸੋਨੇ ਦਾ, ਦੋ ਚਾਂਦੀ ਦੇ ਤੇ ਇਕ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਕੀਰਤੀ ਨੇ ਸੂਬਾ ਪੱਧਰੀ ਮੁਕਾਬਲੇ ’ਚ ਦੋ ਚਾਂਦੀ ਦੇ ਤਗਮੇ ਹਾਸਲ ਕੀਤੇ ਹਨ। ਹੁਣ ਇਹ ਦੋਵੇਂ ਵਿਦਿਆਰਥਣਾਂ ਹੁਣ ਰਾਸ਼ਟਰੀ ਮੁਕਾਬਲੇ ’ਚ ਖੇਡਣਗੀਆਂ। ਪ੍ਰਾਪਤੀ ’ਤੇ ਸਕੂਲ ਦੇ ਐਮ.ਡੀ. ਸਵਾਮੀ ਬ੍ਰਹਮਸਰਤਾ, ਪ੍ਰਿੰਸੀਪਲ ਸ਼੍ਰੇਆ ਭਾਰਤੀ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਹੈ।