11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮਾਰਕੀਟ ਕਮੇਟੀ ਜਲਾਲਾਬਾਦ ਦੀਆਂ ਮੰਡੀਆਂ ਵਿਚ ਪਰਮਲ ਝੋਨੇ ਦੀ ਆਮਦ 7143 ਤੇ, ਬਾਸਮਤੀ ਦੀ ਆਮਦ 2435 ਟਨ ਹੋਈ

ਜਲਾਲਾਬਾਦ, 10 ਅਕਤੂਬਰ(ਜਤਿੰਦਰ ਪਾਲ ਸਿੰਘ)-ਮਾਰਕੀਟ ਕਮੇਟੀ ਜਲਾਲਾਬਾਦ ਨੂੰ ਲੱਗਦੀਆਂ ਮੰਡੀਆਂ ਵਿਚ ਪਰਮਲ ਝੋਨੇ ਦੀ ਆਮਦ ਜਾਰੀ ਹੈ ਪਰ ਅਜੇ ਤੱਕ ਆਮਦ ਨੇ ਪੂਰੀ ਤਰਾਂ ਰਫ਼ਤਾਰ ਨਹੀਂ ਫੜੀ ਹੈ। ਮਾਰਕੀਟ ਕਮੇਟੀ ਦੀਆਂ ਸਾਰੀਆਂ ਮੰਡੀਆਂ ਵਿਚ ਅੱਜ ਕੁੱਲ 2014 ਮੀਟਰਿਕ ਟਨ ਪਰਮਲ ਝੋਨੇ ਦੀ ਆਮਦ ਹੋਈ ਹੈ ਅਤੇ ਪਿਛਲੀ ਆਮਦ 5129 ਮੀਟਰਿਕ ਟਨ ਮਿਲਾ ਕੇ ਕੁਲ ਆਮਦ 7143 ਮੀਟਰਿਕ ਟਨ ਹੋ ਗਈ ਹੈ।

Ad Position 21
No active advertisement
ਅਜੀਤ ਡੈਸਕ 11-10-2026
ਜਲਾਲਾਬਾਦ, 10 ਅਕਤੂਬਰ(ਜਤਿੰਦਰ ਪਾਲ ਸਿੰਘ)-ਮਾਰਕੀਟ ਕਮੇਟੀ ਜਲਾਲਾਬਾਦ ਨੂੰ ਲੱਗਦੀਆਂ ਮੰਡੀਆਂ ਵਿਚ ਪਰਮਲ ਝੋਨੇ ਦੀ ਆਮਦ ਜਾਰੀ ਹੈ ਪਰ ਅਜੇ ਤੱਕ ਆਮਦ ਨੇ ਪੂਰੀ ਤਰਾਂ ਰਫ਼ਤਾਰ ਨਹੀਂ ਫੜੀ ਹੈ। ਮਾਰਕੀਟ ਕਮੇਟੀ ਦੀਆਂ ਸਾਰੀਆਂ ਮੰਡੀਆਂ ਵਿਚ ਅੱਜ ਕੁੱਲ 2014 ਮੀਟਰਿਕ ਟਨ ਪਰਮਲ ਝੋਨੇ ਦੀ ਆਮਦ ਹੋਈ ਹੈ ਅਤੇ ਪਿਛਲੀ ਆਮਦ 5129 ਮੀਟਰਿਕ ਟਨ ਮਿਲਾ ਕੇ ਕੁਲ ਆਮਦ 7143 ਮੀਟਰਿਕ ਟਨ ਹੋ ਗਈ ਹੈ। ਇਸ ਵਿਚੋਂ ਅੱਜ ਦੀ 1904 ਮੀਟਰਿਕ ਟਨ ਖ਼ਰੀਦ ਮਿਲਾ ਕੇ ਕੁੱਲ 6653 ਮੀਟਰਿਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ ਅਤੇ 490 ਮੀਟਰਿਕ ਟਨ ਦੀ ਖ਼ਰੀਦ ਬਕਾਇਆ ਹੈ। ਅੱਜ ਤੱਕ ਜਲਾਲਾਬਾਦ ਦੀ ਦਾਣਾ ਮੰਡੀ ਵਿਚ ਕੁੱਲ 5917 ਟਨ, ਘੁਬਾਇਆ ਦੀ ਦਾਣਾ ਮੰਡੀ ਵਿਚ 811 ਟਨ, ਚੱਕ ਖੇੜੇ ਵਾਲਾ ਉਰਫ਼ ਜੈਮਲ ਵਾਲਾ ਦੀ ਮੰਡੀ ਵਿਖੇ 355 ਟਨ, ਪ੍ਰਭਾਤ ਸਿੰਘ ਵਾਲਾ ਵਿਖੇ 30 ਟਨ, ਚੱਕ ਵੈਰੋਂ ਕੇ ਵਿਖੇ 30 ਟਨ ਝੋਨੇ ਦੀ ਆਮਦ ਹੋ ਚੁੱਕੀ ਹੈ। ਪਰਮਲ ਝੋਨੇ ਦਾ ਸਭ ਤੋਂ ਵੱਧ ਭਾਅ 2481 ਰੁਪਏ ਅਤੇ ਸਭ ਤੋਂ ਘੱਟ ਭਾਅ 2466 ਰੁਪਏ ਲੱਗਿਆ ਹੈ। ਜੇਕਰ ਬਾਸਮਤੀ ਦੀ ਗੱਲ ਕੀਤੀ ਜਾਵੇ ਤਾਂ ਜਲਾਲਾਬਾਦ ਦੀ ਦਾਣਾ ਮੰਡੀ ਵਿਚ ਅੱਜ ਦੀ 200 ਟਨ ਮਿਲਾ ਕੇ ਕੁੱਲ 2200 ਟਨ ਆਮਦ ਹੋ ਚੁੱਕੀ ਹੈ ਤੇ ਘੁਬਾਇਆ ਦੀ ਮੰਡੀ ਵਿਚ 200 ਟਨ ਤੇ ਚੱਕ ਖੇੜੇ ਵਾਲਾ ਉਰਫ਼ ਜੈਮਲ ਵਾਲਾ ਵਿਖੇ ਕੁੱਲ 35 ਟਨ ਬਾਸਮਤੀ ਦੀ ਆਮਦ ਹੋ ਚੁੱਕੀ ਹੈ। ਬਾਸਮਤੀ ਦੀ ਸਾਰੀ ਖ਼ਰੀਦ ਹੋ ਚੁੱਕੀ ਹੈ। ਬਾਸਮਤੀ ਦਾ ਸਭ ਤੋਂ ਵਧ ਭਾਅ 4190 ਰੁਪਏ ਜਲਾਲਾਬਾਦ ਦੀ ਮੰਡੀ ਵਿਚ ਲੱਗਿਆ ਹੈ ਤੇ ਸਭ ਤੋਂ ਘੱਟ ਭਾਅ 3900 ਰੁਪਏ ਵੀ ਜਲਾਲਾਬਾਦ ਦੀ ਦਾਣਾ ਮੰਡੀ ਵਿਚ ਲੱਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ.ਪੀ. ਫ਼ਾਜ਼ਿਲਕਾ ਨੇ ਖਿਡਾਰੀਆਂ ਨਾਲ ਕੀਤੀ ਗੱਲਬਾਤ, ਵਧਾਇਆ ਹੌਸਲਾ ਅਗਲੀ ਖ਼ਬਰ ਨਹਿਰ ਵਿਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
Ad Position 24