02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸੜਕ ਹਾਦਸੇ ’ਚ ਲੜਕੀ ਦੀ ਮੌਤ

ਮੰਡੀ ਅਰਨੀਵਾਲਾ , 2 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)-ਅਰਨੀਵਾਲਾ ਤੋ ਡੱਬਵਾਲਾ ਕਲਾ ਰੋਡ ’ਤੇ ਅੱਜ ਇਕ ਸਕੂਟਰੀ ਤੇ ਟਰੱਕ ਦੇ ਹੋਏ ਹਾਦਸੇ ਵਿਚ ਸਕੂਟਰੀ ਚਾਲਕ ਲੜਕੀ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਕਰੀਬ 19 ਸਾਲਾ ਸੁਖਮਨ ਕੌਰ ਪੁੱਤਰੀ ਸਵਰਗੀ ਜਗਪਾਲ ਸਿੰਘ ਸੰਧੂ ਵਾਸੀ ਪਿੰਡ ਬੁਰਜ ਹਨੂਮਾਨਗੜ੍ਹ ਆਪਣੀ ਮਾਂ ਦੇ ਨਾਲ ਅਰਨੀਵਾਲਾ ਬਾਜ਼ਾਰ ਤੋਂ ਵਾਪਸ ਪਿੰਡ ਨੂੰ ਆ ਰਹੀ ਸੀ।

Ad Position 21
No active advertisement
ਅਜੀਤ ਡੈਸਕ 03-10-2026
ਮੰਡੀ ਅਰਨੀਵਾਲਾ , 2 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)-ਅਰਨੀਵਾਲਾ ਤੋ ਡੱਬਵਾਲਾ ਕਲਾ ਰੋਡ ’ਤੇ ਅੱਜ ਇਕ ਸਕੂਟਰੀ ਤੇ ਟਰੱਕ ਦੇ ਹੋਏ ਹਾਦਸੇ ਵਿਚ ਸਕੂਟਰੀ ਚਾਲਕ ਲੜਕੀ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਕਰੀਬ 19 ਸਾਲਾ ਸੁਖਮਨ ਕੌਰ ਪੁੱਤਰੀ ਸਵਰਗੀ ਜਗਪਾਲ ਸਿੰਘ ਸੰਧੂ ਵਾਸੀ ਪਿੰਡ ਬੁਰਜ ਹਨੂਮਾਨਗੜ੍ਹ ਆਪਣੀ ਮਾਂ ਦੇ ਨਾਲ ਅਰਨੀਵਾਲਾ ਬਾਜ਼ਾਰ ਤੋਂ ਵਾਪਸ ਪਿੰਡ ਨੂੰ ਆ ਰਹੀ ਸੀ। ਜਦ ਉਹ ਅਰਨੀਵਾਲਾ ਤੇ ਡੱਬਵਾਲਾ ਕਲਾਂ ਦੇ ਵਿਚਕਾਰ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇਕ ਟਰੱਕ ਨੇ ਉਨ੍ਹਾਂ ਦੀ ਸਕੂਟਰੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ਵਿਚ ਸਕੂਟਰੀ ਚਾਲਕ ਸੁਖਮਨ ਕੌਰ ਗੰਭੀਰ ਜ਼ਖਮੀ ਹੋ ਗਈ। ਇਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਸ ਖ਼ਬਰ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਪਤਾ ਲੱਗਾ ਹੈ ਕਿ ਸੁਖਮਨ ਕੱਲ੍ਹ ਹੀ ਕਾਲਜ ਵਿਚ ਪਹਿਲੇ ਦਿਨ ਗਈ ਸੀ ਤੇ ਅੱਜ ਛੁੱਟੀ ਹੋਣ ਕਰਕੇ ਉਹ ਆਪਣੀ ਮਾਂ ਦੇ ਨਾਲ ਬਾਜ਼ਾਰ ਚਲੀ ਗਈ ਜਿਸ ਦੀ ਇਕ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ। ਪੁਲਿਸ ਵਲੋਂ ਵਾਰਿਸਾਂ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕਿਹਾ, ਪੰਜਾਬ ਦਾ ਕਿਸਾਨ ਪਹਿਲਾ ਹੀ ਕਰਜ਼ੇ ਖ਼ਾਤਰ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਅਗਲੀ ਖ਼ਬਰ ਮੀਟਿੰਗ ਵਿਚ ਹਾਜ਼ਰ ਲੋਕਾਂ ਨੇ ਕਲੋਨਾਈਜ਼ਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ
Ad Position 24