ਮੀਟਿੰਗ ਵਿਚ ਹਾਜ਼ਰ ਲੋਕਾਂ ਨੇ ਕਲੋਨਾਈਜ਼ਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ
ਜਲਾਲਾਬਾਦ , 2 ਅਕਤੂਬਰ ( ਜਸਕਰਨ ਸਿੰਘ ਤਨੇਜਾ )- ਜਲਾਲਾਬਾਦ ਦੇ ਕਮਰੇ ਵਾਲਾ ਰੋਡ ਸਥਿਤ ਵਿਜੇ ਕਾਲੋਨੀ ਦੇ ਵਸਨੀਕਾਂ ਦੀ ਇਕ ਅਹਿਮ ਮੀਟਿੰਗ ਹੋਈ , ਜਿਸ ਵਿਚ ਕਾਲੋਨੀ ਦੇ ਵੱਖ - ਵੱਖ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਸਬੰਧੀ ਵਿਸਥਾਰ ਨਾਲ ਵਿਚਾਰ - ਵਟਾਂਦਰਾ ਕੀਤਾ ਗਿਆ । ਮੀਟਿੰਗ ਦੌਰਾਨ ਸੀਵਰੇਜ ਦੀ ਸਮੱਸਿਆ , ਸਟਰੀਟ ਲਾਈਟਾਂ , ਸੜਕਾਂ ਦੀ ਹਾਲਤ , ਸਫ਼ਾਈ ਪ੍ਰਬੰਧ ਤੇ ਕਾਲੋਨੀ ਦੇ ਸਮੁੱਚੇ ਵਿਕਾਸ ਨਾਲ ਸਬੰਧਿਤ ਮੁੱਦੇ ਪ੍ਰਮੁੱਖਤਾ ਨਾਲ ਉਠਾਏ ਗਏ ।
ਮ
ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਦੇ ਕਾਲੋਨੀ ਵਾਸੀ। ਤਸਵੀਰ-ਜਸਕਰਨ ਸਿੰਘ ਤਨੇਜਾ
03-10-2026
ਜਲਾਲਾਬਾਦ , 2 ਅਕਤੂਬਰ ( ਜਸਕਰਨ ਸਿੰਘ ਤਨੇਜਾ )- ਜਲਾਲਾਬਾਦ ਦੇ ਕਮਰੇ ਵਾਲਾ ਰੋਡ ਸਥਿਤ ਵਿਜੇ ਕਾਲੋਨੀ ਦੇ ਵਸਨੀਕਾਂ ਦੀ ਇਕ ਅਹਿਮ ਮੀਟਿੰਗ ਹੋਈ , ਜਿਸ ਵਿਚ ਕਾਲੋਨੀ ਦੇ ਵੱਖ - ਵੱਖ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਸਬੰਧੀ ਵਿਸਥਾਰ ਨਾਲ ਵਿਚਾਰ - ਵਟਾਂਦਰਾ ਕੀਤਾ ਗਿਆ । ਮੀਟਿੰਗ ਦੌਰਾਨ ਸੀਵਰੇਜ ਦੀ ਸਮੱਸਿਆ , ਸਟਰੀਟ ਲਾਈਟਾਂ , ਸੜਕਾਂ ਦੀ ਹਾਲਤ , ਸਫ਼ਾਈ ਪ੍ਰਬੰਧ ਤੇ ਕਾਲੋਨੀ ਦੇ ਸਮੁੱਚੇ ਵਿਕਾਸ ਨਾਲ ਸਬੰਧਿਤ ਮੁੱਦੇ ਪ੍ਰਮੁੱਖਤਾ ਨਾਲ ਉਠਾਏ ਗਏ । ਮੀਟਿੰਗ ਵਿਚ ਹਾਜ਼ਰ ਵਸਨੀਕਾਂ ਨੇ ਕਿਹਾ ਕਿ ਵਿਜੇ ਕਾਲੋਨੀ ਵਿਚ ਲੰਬੇ ਸਮੇਂ ਤੋਂ ਕਈ ਬੁਨਿਆਦੀ ਸਮੱਸਿਆਵਾਂ ਬਣੀਆਂ ਹੋਈਆਂ ਹਨ ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਵਸਨੀਕਾਂ ਨੇ ਕਿਹਾ ਕਿ ਸੀਵਰੇਜ ਦੀ ਨਿਕਾਸੀ ਸਬੰਧੀ ਸਮੱਸਿਆ ਕਾਰਨ ਕਈ ਵਾਰ ਗੰਦਾ ਪਾਣੀ ਸੜਕਾਂ ’ ਤੇ ਇਕੱਠਾ ਹੋ ਜਾਂਦਾ ਹੈ , ਜਿਸ ਨਾਲ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੁੰਦੀ ਹੈ , ਸਗੋਂ ਆਸ - ਪਾਸ ਦੇ ਵਾਤਾਵਰਨ ’ ਤੇ ਵੀ ਮਾੜਾ ਅਸਰ ਪੈਂਦਾ ਹੈ । ਓਵਰਫ਼ਲੋ ਹੋਏ ਸੀਵਰੇਜ ਕਾਰਨ ਖ਼ਤਰਨਾਕ ਬਿਮਾਰੀਆਂ ਦੇ ਫੈਲਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਸੀਵਰੇਜ ਦੀਆਂ ਲਾਈਨਾਂ ਦੀ ਸਮੇਂ - ਸਮੇਂ ’ ਤੇ ਸਫ਼ਾਈ ਤੇ ਜਾਂਚ ਕਰਵਾਉਣ ਦੀ ਲੋੜ ਹੈ ਤਾਂ ਜੋ ਬਲਾਕੇਜ ਜਾਂ ਪਾਣੀ ਦੀ ਨਿਕਾਸੀ ਨਾਲ ਸਬੰਧਿਤ ਸਮੱਸਿਆਵਾਂ ਦਾ ਸਥਾਈ ਹੱਲ ਹੋ ਸਕੇ । ਵਸਨੀਕਾਂ ਨੇ ਮੰਗ ਕੀਤੀ ਕਿ ਸੀਵਰੇਜ ਪ੍ਰਬੰਧ ਨੂੰ ਲੈ ਕੇ ਸਿਰਫ਼ ਆਰਜ਼ੀ ਤੌਰ ’ ਤੇ ਕਾਰਵਾਈ ਕਰਨ ਦੀ ਬਜਾਏ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ । ਇਸੇ ਦੌਰਾਨ ਮੀਟਿੰਗ ਵਿਚ ਸਟਰੀਟ ਲਾਈਟਾਂ ਦਾ ਮੁੱਦਾ ਵੀ ਗੰਭੀਰਤਾ ਨਾਲ ਉਠਾਇਆ ਗਿਆ । ਲੋਕਾਂ ਨੇ ਦੱਸਿਆ ਕਿ ਕਾਲੋਨੀ ਦੀਆਂ ਕਈ ਗਲੀਆਂ ਵਿਚ ਸਟਰੀਟ ਲਾਈਟਾਂ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਜਿਸ ਕਾਰਨ ਰਾਤ ਸਮੇਂ ਲੋਕਾਂ ਨੂੰ ਆਉਣ - ਜਾਣ ਵਿਚ ਦਿੱਕਤ ਆਉਂਦੀ ਹੈ । ਵਸਨੀਕਾਂ ਨੇ ਮੰਗ ਕੀਤੀ ਕਿ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਤੁਰੰਤ ਠੀਕ ਕਰਵਾਉਣ ਦੇ ਨਾਲ - ਨਾਲ ਜਿੱਥੇ ਰੌਸ਼ਨੀ ਦੀ ਘਾਟ ਹੈ ਉੱਥੇ ਨਵੀਆਂ ਲਾਈਟਾਂ ਲਗਾਈਆਂ ਜਾਣ । ਇਸ ਮੌਕੇ ਕਾਲੋਨੀ ਦੇ ਪ੍ਰਧਾਨ ਰਾਕੇਸ਼ ਅਰੋੜਾ ਵੱਲੋਂ ਕਿਹਾ ਗਿਆ ਕਿ ਵਿਜੇ ਕਾਲੋਨੀ ਦੀ ਜੋ ਕਮੇਟੀ ਬਣੀ ਹੋਈ ਹੈ , ਉਹ ਸਟਰੀਟ ਲਾਈਟਾਂ ਦਾ ਹੱਲ ਕਰਵਾਉਣਗੇ ਤੇ ਇਹ ਵੀ ਕਿਹਾ ਗਿਆ ਕਿ ਜਲਦੀ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮਿਲ ਕੇ ਸੀਵਰੇਜ ਓਵਰਫ਼ਲੋ ਪ੍ਰਤੀ ਜਾਣੂ ਕਰਵਾਇਆ ਜਾਵੇਗਾ । ਮੀਟਿੰਗ ਵਿਚ ਕਾਲੋਨੀ ਦੀਆਂ ਸੜਕਾਂ ਦੀ ਹਾਲਤ ਤੇ ਸਫ਼ਾਈ ਪ੍ਰਬੰਧਾਂ ਬਾਰੇ ਵੀ ਚਰਚਾ ਕੀਤੀ ਗਈ । ਵਸਨੀਕਾਂ ਨੇ ਕਿਹਾ ਕਿ ਕਈ ਥਾਵਾਂ ’ ਤੇ ਸੜਕਾਂ ਦੀ ਮੁਰੰਮਤ ਦੀ ਲੋੜ ਹੈ ਜਦਕਿ ਸਫ਼ਾਈ ਪ੍ਰਬੰਧਾਂ ਨੂੰ ਵੀ ਹੋਰ ਸੁਚਾਰੂ ਬਣਾਉਣ ਦੀ ਜ਼ਰੂਰਤ ਹੈ । ਉਨ੍ਹਾਂ ਕਿਹਾ ਕਿ ਨਿਯਮਤ ਸਫ਼ਾਈ ਤੇ ਕੂੜੇ ਦੀ ਸਮੇਂ ਸਿਰ ਚੁਕਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ । ਇਸ ਮੌਕੇ ਕਾਲੋਨੀ ਦੇ ਸਮੁੱਚੇ ਵਿਕਾਸ ਨੂੰ ਲੈ ਕੇ ਵੀ ਵਿਚਾਰ - ਵਟਾਂਦਰਾ ਕੀਤਾ ਗਿਆ । ਵਸਨੀਕਾਂ ਨੇ ਕਿਹਾ ਕਿ ਕਾਲੋਨੀ ਦੇ ਵਿਕਾਸ ਲਈ ਯੋਜਨਾਬੱਧ ਢੰਗ ਨਾਲ ਕੰਮ ਕਰਨ ਦੀ ਲੋੜ ਹੈ ਤੇ ਵਿਕਾਸ ਕਾਰਜਾਂ ਨੂੰ ਸਿਰਫ਼ ਇਕ - ਦੋ ਸਮੱਸਿਆਵਾਂ ਤੱਕ ਸੀਮਤ ਨਾ ਰੱਖ ਕੇ ਸੜਕਾਂ , ਸੀਵਰੇਜ , ਸਟਰੀਟ ਲਾਈਟਾਂ , ਸਫ਼ਾਈ , ਪਾਣੀ ਦੀ ਨਿਕਾਸੀ ਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ । ਮੀਟਿੰਗ ਦੌਰਾਨ ਇਸ ਸਬੰਧੀ ਕਾਲੋਨੀ ਵਾਸੀਆਂ ਨੇ ਦੱਸਿਆ ਕਿ ਜਦੋਂ ਪਿਛਲੀ ਨਵੀਂ ਕਾਲੋਨੀ ਬਣ ਰਹੀ ਸੀ ਤਾਂ ਕਲੋਨੀਈਜ਼ਰ ਵਲੋਂ ਸੀਵਰੇਜ ਟਰੀਟਮੈਂਟ ਪਲਾਂਟ ਦੇ ਨਿਰਮਾਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਕਲੋਨਾਈਜ਼ਰ ਗੱਲ ਸੁਣਨ ਨੂੰ ਤਿਆਰ ਨਹੀਂ ਹੈ । ਕਲੋਨਾਈਜ਼ਰ ਵਲੋਂ ਆਪਣੇ ਪਲਾਟ ਵੇਚਣ ਲਈ ਸਿਰਫ਼ ਕੀਮਤ ਵਧਾਈ ਜਾਂਦੀ ਹੈ ਪਰ ਕਾਲੋਨੀ ਵਾਸੀਆਂ ਨੂੰ ਜੋ ਬਣਦੀ ਮੁੱਢਲੀ ਸਹੂਲਤ ਨਹੀਂ ਦਿੱਤੀ ਜਾਂਦੀ । ਮੀਟਿੰਗ ਵਿਚ ਲੋਕਾਂ ਵਲੋਂ ਇਹ ਵੀ ਕਿਹਾ ਗਿਆ ਕਿ ਵਿਜੇ ਕਾਲੋਨੀ ਦੇ ਵਿਕਾਸ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਾਂਝੇ ਯਤਨਾਂ ਦੀ ਲੋੜ ਹੈ । ਮੀਟਿੰਗ ਤੇ ਹਾਜ਼ਰ ਕਾਲੋਨੀ ਦੇ ਪ੍ਰਧਾਨ ਰਾਕੇਸ਼ ਅਰੋੜਾ , ਮਾਸਟਰ ਰਾਜ ਕੁਮਾਰ , ਵਿਕੀ ਮੁਟਨੇਜਾ , ਵਿਸ਼ਾਲ ਛਾਬੜਾ , ਮਹਿੰਦਰ ਸਿੰਘ ਕਾਲੜਾ , ਰਵਿੰਦਰ ਕਾਲੜਾ , ਬੱਬਲੂ ਕਮਰਾ , ਵਿਸ਼ੂ ਡੂਮੜਾ , ਸੋਨੂੰ ਦਰਗਨ , ਸੋਨੂੰ ਗੂੰਬਰ ਸਮੇਤ ਕਾਲੋਨੀ ਦੇ ਵਾਸੀ ਹਾਜ਼ਰ ਸਨ ।