ਭਾਰਤ ਵਿਕਾਸ ਪ੍ਰੀਸ਼ਦ ਵਲੋਂ ਚਲਾਏ ‘ਮੁਫ਼ਤ ਸਿਲਾਈ ਸਿਖਲਾਈ ਕੇਂਦਰ’ ਦਾ ਪਹਿਲਾ ਬੈਚ ਮੁਕੰਮਲ
ਜਲਾਲਾਬਾਦ, 24 ਸਤੰਬਰ (ਜਸਕਰਨ ਸਿੰਘ ਤਨੇਜਾ)- ਮਾਂ ਸ਼ਾਰਦਾ ਵਿੱਦਿਆ-ਪੀਠ ਸਕੂਲ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਚਲਾਏ ਜਾ ਰਹੇ ‘ਮੁਫ਼ਤ ਸਿਲਾਈ ਸਿਖਲਾਈ ਕੇਂਦਰ’ ਵਿਚ ਲੋੜਵੰਦ ਔਰਤਾਂ ਦਾ ਪਹਿਲਾ 3 ਮਹੀਨਿਆਂ ਦਾ ਕੋਰਸ ਸਫਲਤਾਪੂਰਵਕ ਨੇਪਰੇ ਚੜ੍ਹ ਗਿਆ। ਸਿਖਲਾਈ ਦੌਰਾਨ ਹੁਨਰ ਹਾਸਲ ਕਰਕੇ 14 ਭੈਣਾਂ ਪੂਰੀ ਤਰ੍ਹਾਂ ਆਤਮ-ਨਿਰਭਰ ਬਣ ਗਈਆਂ ਹਨ।
ਜਲਾਲਾਬਾਦ, 24 ਸਤੰਬਰ (ਜਸਕਰਨ ਸਿੰਘ ਤਨੇਜਾ)- ਮਾਂ ਸ਼ਾਰਦਾ ਵਿੱਦਿਆ-ਪੀਠ ਸਕੂਲ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਚਲਾਏ ਜਾ ਰਹੇ ‘ਮੁਫ਼ਤ ਸਿਲਾਈ ਸਿਖਲਾਈ ਕੇਂਦਰ’ ਵਿਚ ਲੋੜਵੰਦ ਔਰਤਾਂ ਦਾ ਪਹਿਲਾ 3 ਮਹੀਨਿਆਂ ਦਾ ਕੋਰਸ ਸਫਲਤਾਪੂਰਵਕ ਨੇਪਰੇ ਚੜ੍ਹ ਗਿਆ। ਸਿਖਲਾਈ ਦੌਰਾਨ ਹੁਨਰ ਹਾਸਲ ਕਰਕੇ 14 ਭੈਣਾਂ ਪੂਰੀ ਤਰ੍ਹਾਂ ਆਤਮ-ਨਿਰਭਰ ਬਣ ਗਈਆਂ ਹਨ। ਇਸ ਮੌਕੇ ਮਹਿਲਾ ਭਾਗੀਦਾਰੀ ਦੀ ਮੁਖੀ ਰਸ਼ਮੀ ਕੁੱਕਰ ਨੇ ਸਿਖਲਾਈ ਪੂਰੀ ਕਰਨ ਵਾਲੀਆਂ ਭੈਣਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਸੇਵਾ ਪ੍ਰਮੁੱਖ ਰੌਸ਼ਨ ਲਾਲ ਅਸੀਜਾ ਨੇ ਦੱਸਿਆ ਕਿ ਦੂਜਾ ਬੈਚ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰੋਜੈਕਟ ਇੰਚਾਰਜ ਐਡਵੋਕੇਟ ਰਾਜੀਵ ਛਾਬੜਾ ਤੇ ਸੁਰੇਸ਼ ਗਾਬਾ ਦਾ ਸਿਖਲਾਈ ਸਮੱਗਰੀ ਮੁਹੱਈਆ ਕਰਵਾਉਣ ਵਿਚ ਵਿਸ਼ੇਸ਼ ਯੋਗਦਾਨ ਰਿਹਾ। ਪ੍ਰਿੰਸੀਪਲ ਤਰਸੀਮ ਵਿਖੋਨਾ ਨੇ ਐਲਾਨ ਕੀਤਾ ਕਿ ਇਹ ਪ੍ਰੋਜੈਕਟ ਲਗਾਤਾਰ ਜਾਰੀ ਰਹੇਗਾ। ਸਕੱਤਰ ਸੀ.ਏ. ਸੰਦੀਪ ਚਲਾਣਾ ਤੇ ਕੈਸ਼ੀਅਰ ਅਸੀਮ ਠਠਈ ਨੇ ਵੀ ਸੰਬੋਧਨ ਕੀਤਾ।