25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

25 ਪੰਜਾਬ ਬਟਾਲੀਅਨ ਅਬੋਹਰ ਵਲੋਂ ਐਨ.ਸੀ.ਸੀ. ਅਕੈਡਮੀ ਵਿਖੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਕੈਂਪ ਲਗਾਤਾਰ ਜਾਰੀ

ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-25 ਪੰਜਾਬ ਬਟਾਲੀਅਨ ਐਨ. ਸੀ.

Ad Position 21
No active advertisement
ਅਜੀਤ ਡੈਸਕ 25-09-2026
ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-25 ਪੰਜਾਬ ਬਟਾਲੀਅਨ ਐਨ.ਸੀ.ਸੀ. ਅਬੋਹਰ ਵਲੋਂ ਐਨ.ਸੀ.ਸੀ. ਡਾਇਰੈਕਟੋਰੇਟ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਅਤੇ ਲੁਧਿਆਣਾ ਗਰੁੱਪ ਦੀ ਅਗਵਾਈ ਹੇਠ ਐਨ.ਸੀ.ਸੀ. ਅਕੈਡਮੀ ਮਲੋਟ ਵਿਖੇ ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਕਰਵਾਇਆ ਜਾ ਰਿਹਾ ਹੈ। 30 ਸਤੰਬਰ ਤੱਕ ਚੱਲਣ ਵਾਲੇ ਇਸ ਕੈਂਪ ਵਿਚ ਪੰਜਾਬ, ਬਿਹਾਰ ਤੇ ਝਾਰਖੰਡ ਦੇ ਕਰੀਬ 450 ਕੈਡਟ ਅਤੇ ਸਟਾਫ਼ ਮੈਂਬਰ ਭਾਗ ਲੈ ਰਹੇ ਹਨ। ਕੈਂਪ ਦਾ ਉਦੇਸ਼ ਕੈਡਟਾਂ ਵਿਚਕਾਰ ਸਭਿਆਚਾਰਕ ਆਦਾਨ-ਪ੍ਰਦਾਨ, ਆਪਸੀ ਸਮਝ ਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਕੈਂਪ ਕਮਾਡੈਂਟ ਕਰਨਲ ਰਾਜੀਵ ਸਿਰੋਹੀ ਤੇ ਡਿਪਟੀ ਕੈਂਪ ਕਮਾਡੈਂਟ ਲੈਫ਼ਟੀਨੈਂਟ ਕਰਨਲ ਗੌਰਵ ਨਿਓਲ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਵਿਚ ਸਭਿਆਚਾਰਕ ਪ੍ਰੋਗਰਾਮਾਂ, ਖੇਡ ਮੁਕਾਬਲਿਆਂ, ਲੀਡਰਸ਼ਿਪ ਤੇ ਵਾਤਾਵਰਨ ਜਾਗਰੂਕਤਾ ਸਬੰਧੀ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਕੈਡਟਾਂ ਨੂੰ ਵੱਖ-ਵੱਖ ਮਿਕਸ ਟੀਮਾਂ ਵਿਚ ਵੰਡ ਕੇ ਵਾਲੀਬਾਲ, ਖੋ-ਖੋ ਤੇ ਰੱਸਾਕਸ਼ੀ ਆਦਿ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।ਟੀਮ ਵਿਚ ਸੂਬੇਦਾਰ ਇੰਦਰਜੀਤ ਸਿੰਘ, ਸੂਬੇਦਾਰ ਰਣਜੀਤ ਸਿੰਘ, ਸੂਬੇਦਾਰ ਭੰਵਰ ਰਾਮ, ਸੂਬੇਦਾਰ ਯੋਗੇਂਦਰ, ਏ.ਐਨ.ਓ. ਲੈਫ਼ਟੀਨੈਂਟ ਪੂਨਮ ਜਾਖੜ, ਲੈਫ਼ਟੀਨੈਂਟ ਅਮਨਦੀਪ, ਬੀ.ਐਚ.ਐਮ. ਜਗਦੀਪ ਸਿੰਘ, ਸੀ.ਐਚ.ਐਮ. ਸਤਵੀਰ ਸਿੰਘ, ਸੀ.ਐੱਚ.ਐਮ. ਸ਼ਸ਼ੀਪਾਲ, ਹਵਲਦਾਰ ਜਗਰੂਪ ਸਿੰਘ, ਹਵਲਦਾਰ ਮੋਹਨ, ਹਵਲਦਾਰ ਗੁਰਪ੍ਰੀਤ ਸਿੰਘ, ਨਰਸਿੰਗ ਅਸਿਸਟੈਂਟ ਨਿਤਿਨ ਕੁਮਾਰ, ਜੀ.ਸੀ.ਆਈ. ਸ਼ਿਖਾ ਤਿਵਾੜੀ ਦੇ ਨਾਲ-ਨਾਲ ਮੰਤਰਾਲਾ ਸਟਾਫ਼ ਮਨਦੀਪ ਸਿੰਘ, ਬ੍ਰਿਜ ਮੋਹਨ, ਰਾਜੀਵ ਕੁਮਾਰ, ਸੁਖਦੀਪ ਸਿੰਘ, ਸੁਰੇਸ਼ ਕੁਮਾਰ, ਸੁਰਿੰਦਰ ਕੁਮਾਰ, ਪ੍ਰੇਮ ਸਿੰਘ ਤੇ 25 ਪੰਜਾਬ ਬਟਾਲੀਅਨ ਐਨ.ਸੀ.ਸੀ. ਅਬੋਹਰ ਦੇ ਸਾਰੇ ਸਟਾਫ਼ ਮੈਂਬਰ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੀ ਗਣੇਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 28 ਤੋਂ
Ad Position 24