ਬੰਦੀਵਾਲਾ ਪੁੱਜਣ ਮੌਕੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦਾ ਨੌਜਵਾਨਾਂ ਨੇ ਕੀਤਾ ਭਰਵਾਂ ਸਵਾਗਤ
ਫ਼ਾਜ਼ਿਲਕਾ, 18 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਸ਼ੁਭਮ ਸ਼ਰਮਾ ਨੇ ਪਿੰਡ ਬੰਦੀਵਾਲਾ ਵਿਖੇ ਸਾਬਕਾ ਮੰਤਰੀ ਹੰਸਰਾਜ ਜੋਸਨ ਦੇ ਗ੍ਰਹਿ ਵਿਖੇ ਨੌਜਵਾਨਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਅੰਦਰ ਸਰਗਰਮ ਹੋ ਕੇ ਚੋਣ ਮੈਦਾਨ ਵਿਚ ਆਉਣ ਲਈ ਪ੍ਰੇਰਿਤ ਕੀਤਾ। ਸ੍ਰੀ ਸ਼ਰਮਾ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਹਰਪ੍ਰੀਤ ਰੋਜ਼ੀ ਜੋਸਨ ਦੇ ਸੱਦੇ ’ਤੇ ਪਿੰਡ ਬੰਦੀਵਾਲਾ ਪੁੱਜੇ ਸਨ ਜਿੱਥੇ ਉਨ੍ਹਾਂ ਨੌਜਵਾਨਾਂ ਨਾਲ ਮੀਟਿੰਗ ਦੌਰਾਨ ਹਲਕੇ ਦੇ ਸਿਆਸੀ ਹਾਲਾਤ ਬਾਰੇ ਗੱਲਬਾਤ ਕੀਤੀ, ਵਰਕਰਾਂ ਦੇ ਵਿਚਾਰ ਸੁਣੇ।
ਫ਼ਾਜ਼ਿਲਕਾ, 18 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਸ਼ੁਭਮ ਸ਼ਰਮਾ ਨੇ ਪਿੰਡ ਬੰਦੀਵਾਲਾ ਵਿਖੇ ਸਾਬਕਾ ਮੰਤਰੀ ਹੰਸਰਾਜ ਜੋਸਨ ਦੇ ਗ੍ਰਹਿ ਵਿਖੇ ਨੌਜਵਾਨਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਅੰਦਰ ਸਰਗਰਮ ਹੋ ਕੇ ਚੋਣ ਮੈਦਾਨ ਵਿਚ ਆਉਣ ਲਈ ਪ੍ਰੇਰਿਤ ਕੀਤਾ। ਸ੍ਰੀ ਸ਼ਰਮਾ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਹਰਪ੍ਰੀਤ ਰੋਜ਼ੀ ਜੋਸਨ ਦੇ ਸੱਦੇ ’ਤੇ ਪਿੰਡ ਬੰਦੀਵਾਲਾ ਪੁੱਜੇ ਸਨ ਜਿੱਥੇ ਉਨ੍ਹਾਂ ਨੌਜਵਾਨਾਂ ਨਾਲ ਮੀਟਿੰਗ ਦੌਰਾਨ ਹਲਕੇ ਦੇ ਸਿਆਸੀ ਹਾਲਾਤ ਬਾਰੇ ਗੱਲਬਾਤ ਕੀਤੀ, ਵਰਕਰਾਂ ਦੇ ਵਿਚਾਰ ਸੁਣੇ। ਉਨ੍ਹਾਂ ਯੂਥ ਕਾਂਗਰਸ ਦੇ ਵਰਕਰਾਂ ਨੂੰ ਕਿਹਾ ਕਿ ਉਹ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ ਤੇ ਮਿਹਨਤੀ ਨੌਜਵਾਨਾਂ ਦੇ ਨਾਂਅ ਆਪਣੇ ਹਲਕਿਆਂ ਤੋਂ ਚੋਣ ਲੜਨ ਲਈ ਹਾਈਕਮਾਨ ਨੂੰ ਭੇਜੇ ਜਾਣਗੇ। ਹਾਈਕਮਾਂਡ ਪਹਿਲਾ ਹੀ ਕਹਿ ਚੁੱਕੀ ਹੈ ਕਿ ਨੌਜਵਾਨਾਂ ਨੂੰ ਇਨ੍ਹਾਂ ਚੋਣਾਂ ਅੰਦਰ ਪੂਰੀ ਪ੍ਰਤੀਨਿਧਤਾ ਮਿਲੇਗੀ। ਇਸ ਮੌਕੇ ਸੁਭਾਸ਼ ਚੰਦਰ, ਪ੍ਰੀਤਮ ਸਿੰਘ ਸਰਪੰਚ, ਬਾਗ਼ ਚੰਦ, ਅਸ਼ਵਨੀ ਕੁਮਾਰ, ਸ਼ੇਰ ਚੰਦ, ਰਾਧਾ ਕ੍ਰਿਸ਼ਨ ਨੰਬਰਦਾਰ, ਬਿੱਟੂ ਤਾਰੇਵਾਲਾ, ਮੱਖਣ ਸਿੰਘ, ਜੱਗਾ ਸਿੰਘ, ਕਿਸ਼ਨ ਕੁਮਾਰ, ਮੰਗਤ ਰਾਏ, ਪ੍ਰਤੀਕ ਸਿੰਘ ਸੰਧੂ, ਅਸ਼ੋਕ ਕੰਬੋਜ, ਕਸ਼ਮੀਰ ਚੰਦ, ਤੀਰਥ ਰਾਮ, ਹਰਕਿਸ਼ਨ ਸਿੰਘ ਆਦਿ ਯੂਥ ਕਾਂਗਰਸ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।