ਆਈ.ਸੀ.ਏ.ਆਰ-ਸੀਫੈਟ ਅਬੋਹਰ ਵਿਖੇ ਕਿਸਾਨਾਂ ਦਾ ਸਿਖਲਾਈ ਕੈਂਪ ਸਮਾਪਤ
ਫ਼ਾਜ਼ਿਲਕਾ, 18 ਸਤੰਬਰ (ਦਵਿੰਦਰ ਪਾਲ ਸਿੰਘ)- ਆਈ. ਸੀ.
ਫ਼ਾਜ਼ਿਲਕਾ, 18 ਸਤੰਬਰ (ਦਵਿੰਦਰ ਪਾਲ ਸਿੰਘ)- ਆਈ.ਸੀ.ਏ.ਆਰ.-ਸੀਫੈਟ, ਖੇਤਰੀ ਕੇਂਦਰ ਅਬੋਹਰ ਵਲੋਂ ਐੱਸ.ਸੀ.ਐੱਸ.ਪੀ.ਯੋਜਨਾ ਅਧੀਨ 16 ਤੋਂ 18 ਸਤੰਬਰ ਤੱਕ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ ਮਸ਼ੀਨੀਕ੍ਰਿਤ ਦਾਲ ਪ੍ਰੋਸੈਸਿੰਗ ਅਤੇ ਵੜੀਆਂ ਬਣਾਉਣ ਵਿਸ਼ੇ ’ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਪ੍ਰੋਗਰਾਮ ਦਾ ਮੁੱਖ ਮਨੋਰਥ ਕਿਸਾਨਾਂ ਨੂੰ ਆਧੁਨਿਕ ਪ੍ਰੋਸੈਸਿੰਗ ਤਕਨੀਕਾਂ ਨਾਲ ਜੋੜ ਕੇ ਫ਼ਸਲਾਂ ’ਚ ਮੁੱਲ ਵਾਧਾ ਕਰਨ, ਵਾਧੂ ਆਮਦਨ ਕਮਾਉਣ ਤੇ ਸਵੈ-ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਉਤਸ਼ਾਹਿਤ ਕਰਨਾ ਸੀ। ਸਿਖਲਾਈ ਦੌਰਾਨ ਮਾਹਿਰਾਂ ਵਲੋਂ ਕਿਸਾਨਾਂ ਨੂੰ ਦਾਲ ਪ੍ਰੋਸੈਸਿੰਗ ਅਤੇ ਵੜੀਆਂ ਬਣਾਉਣ ਵਾਲੀਆਂ ਮਸ਼ੀਨਾਂ ਦੀ ਵਰਤੋਂ, ਪ੍ਰੋਸੈਸਿੰਗ ਤਕਨੀਕਾਂ ਤੇ ਤਿਆਰ ਮਾਲ ਦੇ ਰੱਖ-ਰਖਾਅ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੇ ਇਸ ਪ੍ਰੋਗਰਾਮ ’ਚ ਭਾਰੀ ਉਤਸ਼ਾਹ ਦਿਖਾਇਆ। ਸਮਾਪਤੀ ਸਮਾਰੋਹ ਦੌਰਾਨ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ।