18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਡੇਰਾ ਬਾਬਾ ਸੇਵਾ ਸਿੰਘ ਕਾਦਰਾਬਾਦ ਵਾਲੇ ਵਿਖੇ ਬਾਬਾ ਟਿੱਕਾ ਸਿੰਘ ਦੀ ਬਰਸੀ ਮਨਾਈ

ਜਲਾਲਾਬਾਦ, 18 ਸਤੰਬਰ (ਜਤਿੰਦਰ ਪਾਲ ਸਿੰਘ)- ਸਥਾਨਕ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਹਿਸਾਨ ਵਾਲਾ ਵਿਖੇ ਸਥਿਤ ਡੇਰਾ ਬਾਬਾ ਸੇਵਾ ਸਿੰਘ ਕਾਦਰਾਬਾਦ ਵਾਲੇ ਵਿਖੇ ਬਾਬਾ ਟਿੱਕਾ ਸਿੰਘ ਦੀ ਬਰਸੀ ਦਾ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਮਿਹਰਬਾਨ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 19-09-2026
ਜਲਾਲਾਬਾਦ, 18 ਸਤੰਬਰ (ਜਤਿੰਦਰ ਪਾਲ ਸਿੰਘ)- ਸਥਾਨਕ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਹਿਸਾਨ ਵਾਲਾ ਵਿਖੇ ਸਥਿਤ ਡੇਰਾ ਬਾਬਾ ਸੇਵਾ ਸਿੰਘ ਕਾਦਰਾਬਾਦ ਵਾਲੇ ਵਿਖੇ ਬਾਬਾ ਟਿੱਕਾ ਸਿੰਘ ਦੀ ਬਰਸੀ ਦਾ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਮਿਹਰਬਾਨ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ’ਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਤੇ ਰਾਜਸਥਾਨ ਤੋਂ ਸੰਗਤਾਂ ਸ਼ਾਮਲ ਹੋਈਆਂ। ਦੋ ਦਿਨਾਂ ਦੇ ਇਸ ਸਮਾਗਮ ਵਿਚ 16 ਸਤੰਬਰ ਦੀ ਰਾਤ ਨੂੰ ਕੀਰਤਨ ਸਮਾਗਮ ਕਰਵਾਇਆ ਤੇ 17 ਸਤੰਬਰ ਨੂੰ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ। ਕੀਰਤਨ ਦਰਬਾਰ ਵਿਚ ਭਾਈ ਗਗਨਪ੍ਰੀਤ ਸਿੰਘ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਾਲੇ, ਭਾਈ ਗਗਨਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ ਵਾਲੇ, ਭਾਈ ਸੁਖਵਿੰਦਰ ਸਿੰਘ ਰਤਨ, ਭਾਈ ਬਾਜ ਸਿੰਘ ਨਿਮਾਣਾ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕੀਰਤਨ ਉਪਰੰਤ ਬਾਬਾ ਮਿਹਰਬਾਨ ਸਿੰਘ ਵਲ਼ੋਂ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੁੜਨ ਤੇ ਨਾਮ ਬਾਣੀ ਦਾ ਅਭਿਆਸ ਕਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਬਾਬਾ ਗੁਰਪ੍ਰਤਾਪ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸਨੇਕ ਬਾਈਟ ਜਾਗਰੂਕਤਾ ਦਿਵਸ ’ਤੇ ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਦਾ ਰਸਤਾ ਬਣਿਆ ਛੱਪੜ, ਖ਼ਸਤਾ- ਹਾਲ ਮਾਰਗ ਦੇ ਸੁਧਾਰ ਲਈ ਪ੍ਰਸ਼ਾਸਨ ਅਤੇ ਪੰਚਾਇਤ ਤੋਂ ਗੁਹਾਰ
Ad Position 24