ਘਰਾਂ ’ਚ ਵਾਟਰ ਸਪਲਾਈ ਨਾ ਆਉਣ ਕਾਰਨ ਲੋਕ ਪਰੇਸ਼ਾਨ, ਭੂਮੀਗਤ ਪਾਣੀ ਨਾਲ ਗਲ਼ੀਆਂ ਲੋਹੇ ਦੀਆਂ ਟੂਟੀਆਂ
ਅਬੋਹਰ, 17 ਸਤੰਬਰ (ਵਿਵੇਕ ਹੂੜੀਆ)- ਸਥਾਨਕ ਸ਼੍ਰੀ ਗੰਗਾਨਗਰ ਮਾਰਗ ’ਤੇ ਸਥਿਤ ਮੁਹੱਲਾ ਜਸਵੰਤ ਨਗਰ ਵਾਰਡ ਨੰਬਰ 31 ਦੀਆਂ ਦੋ ਗਲੀਆਂ ਵਿਚ ਪਿਛਲੇ ਲੰਮੇ ਸਮੇਂ ਤੋਂ ਵਾਟਰ ਸਪਲਾਈ ਦਾ ਪਾਣੀ ਨਾ ਪਹੁੰਚਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਦੀ ਨਿਯਮਤ ਸਪਲਾਈ ਨਾ ਹੋਣ ਕਾਰਨ ਮੁਹੱਲੇ ਦੇ ਲੋਕ ਮਜਬੂਰੀ ਵਿਚ ਜ਼ਮੀਨ ਹੇਠਲਾ ਪਾਣੀ ਵਰਤ ਰਹੇ ਹਨ।
ਐ
ਐੱਸ.ਡੀ.ਐਮ. ਅਬੋਹਰ ਨੂੰ ਮੰਗ ਪੱਤਰ ਸੌਂਪਦੇ ਹੋਏ ਮੁਹੱਲਾ ਵਾਸੀ। ਅਜੀਤ ਤਸਵੀਰ
18-09-2026
ਅਬੋਹਰ, 17 ਸਤੰਬਰ (ਵਿਵੇਕ ਹੂੜੀਆ)- ਸਥਾਨਕ ਸ਼੍ਰੀ ਗੰਗਾਨਗਰ ਮਾਰਗ ’ਤੇ ਸਥਿਤ ਮੁਹੱਲਾ ਜਸਵੰਤ ਨਗਰ ਵਾਰਡ ਨੰਬਰ 31 ਦੀਆਂ ਦੋ ਗਲੀਆਂ ਵਿਚ ਪਿਛਲੇ ਲੰਮੇ ਸਮੇਂ ਤੋਂ ਵਾਟਰ ਸਪਲਾਈ ਦਾ ਪਾਣੀ ਨਾ ਪਹੁੰਚਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਦੀ ਨਿਯਮਤ ਸਪਲਾਈ ਨਾ ਹੋਣ ਕਾਰਨ ਮੁਹੱਲੇ ਦੇ ਲੋਕ ਮਜਬੂਰੀ ਵਿਚ ਜ਼ਮੀਨ ਹੇਠਲਾ ਪਾਣੀ ਵਰਤ ਰਹੇ ਹਨ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਜ਼ਮੀਨ ਹੇਠਲਾ ਪਾਣੀ ਖਾਰਾ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਚਿੰਤਾ ਦਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਦੂਸ਼ਿਤ ਤੇ ਖਾਰੇ ਪਾਣੀ ਦੀ ਵਰਤੋਂ ਨਾਲ ਪੀਲੀਆ, ਕੈਂਸਰ ਸਮੇਤ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਮਹੀਨੇ ਇਕ ਬਿਲਕੁਲ ਤੰਦਰੁਸਤ ਔਰਤ ਅਚਾਨਕ ਕੈਂਸਰ ਅਤੇ ਪੀਲੀਏ ਵਰਗੀ ਗੰਭੀਰ ਬਿਮਾਰੀ ਦੀ ਲਪੇਟ ’ਚ ਆ ਗਈ। ਉਸ ਦਾ ਕੁੱਝ ਸਮੇਂ ਤੱਕ ਅਬੋਹਰ, ਚੰਡੀਗੜ੍ਹ ਤੇ ਬਠਿੰਡਾ ਦੇ ਹਸਪਤਾਲਾਂ ਵਿਚ ਇਲਾਜ ਚੱਲਿਆ ਪਰ ਬਾਅਦ ਵਿਚ ਉਸ ਦੀ ਮੌਤ ਹੋ ਗਈ। ਮੁਹੱਲੇ ਵਿਚ ਵਾਟਰ ਸਪਲਾਈ ਦੀ ਸਮੱਸਿਆ ਨੂੰ ਲੈ ਕੇ ਕਾਮਰੇਡ ਹਰਦੀਪ ਸਿੰਘ ਚੌਹਾਨ ਦੀ ਅਗਵਾਈ ਹੇਠ ਇਕ ਵਫ਼ਦ ਉਪ ਮੰਡਲ ਮੈਜਿਸਟਰੇਟ ਨੂੰ ਮਿਲਿਆ। (ਬਾਕੀ ਸਫ਼ਾ 6 ’ਤੇ)