18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸੈਨੇਟ ਚੋਣਾਂ ਲਈ ਲਾਜਵੰਤ ਸਿੰਘ ਵਿਰਕ ਤੇ ਇਕਬਾਲ ਸਿੰਘ ਸੰਧੂ ਨੇ ਵਕੀਲਾਂ ਨਾਲ ਕੀਤਾ ਰਾਬਤਾ ਕਾਇਮ 20 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਲਈ ਪ੍ਰਚਾਰ ਜ਼ੋਰਾਂ ’ਤੇ

ਅਬੋਹਰ, 17 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਣ ਜਾ ਰਹੀਆਂ ਸੈਨੇਟ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਤਹਿਤ ਸੈਨੇਟ ਚੋਣਾਂ ਦੇ ਉਮੀਦਵਾਰ ਐਡਵੋਕੇਟ ਲਾਜਵੰਤ ਸਿੰਘ ਵਿਰਕ ਤੇ ਡੀ.

Ad Position 21
No active advertisement
ਅਜੀਤ ਡੈਸਕ 18-09-2026
ਅਬੋਹਰ, 17 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਣ ਜਾ ਰਹੀਆਂ ਸੈਨੇਟ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਤਹਿਤ ਸੈਨੇਟ ਚੋਣਾਂ ਦੇ ਉਮੀਦਵਾਰ ਐਡਵੋਕੇਟ ਲਾਜਵੰਤ ਸਿੰਘ ਵਿਰਕ ਤੇ ਡੀ.ਏ.ਵੀ. ਕਾਲਜ ਅਬੋਹਰ ਦੇ ਪ੍ਰੋਫੈਸਰ ਇਕਬਾਲ ਸਿੰਘ ਸੰਧੂ ਨੇ ਅਬੋਹਰ ਤਹਿਸੀਲ ਕੰਪਲੈਕਸ ਸਥਿਤ ਬਾਰ ਐਸੋਸੀਏਸ਼ਨ ਦੇ ਬਾਰ ਰੂਮ ਵਿਖੇ ਪਹੁੰਚ ਕੇ ਵਕੀਲਾਂ ਨਾਲ ਰਾਬਤਾ ਕਾਇਮ ਕੀਤਾ ਤੇ ਉਨ੍ਹਾਂ ਨੂੰ ਆਪਣੀ ਪਹਿਲੀ ਪਸੰਦ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ, ਮੀਤ ਪ੍ਰਧਾਨ ਸ਼ਰੂਤੀ ਭੀਮਵਾਲ, ਸਕੱਤਰ ਗੌਰਵ ਧੂੜੀਆ, ਜੁਆਇੰਟ ਸਕੱਤਰ ਨੇਹਾ ਸ਼੍ਰੀ ਤੇ ਕੈਸ਼ੀਅਰ ਰਿਧਮ ਵਧਵਾ ਵਲੋਂ ਦੋਨਾਂ ਉਮੀਦਵਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪਹਿਲੇ ਪੜਾਅ ਤਹਿਤ ਹੋਈ ਮੀਟਿੰਗ ’ਚ ਐਡਵੋਕੇਟ ਦਵਿੰਦਰ ਸਿੰਘ ਸੰਧੂ, ਵਿਵੇਕ ਗੁੱਲਬਧਰ ਤੇ ਸੰਜੀਵ ਬਜਾਜ ਸਮੇਤ ਹੋਰਨਾਂ ਵਕੀਲਾਂ ਨੇ ਪ੍ਰੋਫੈਸਰ ਇਕਬਾਲ ਸਿੰਘ ਸੰਧੂ ਦਾ ਸਵਾਗਤ ਕੀਤਾ। ਉਪਰੰਤ ਪ੍ਰੋ.ਇਕਬਾਲ ਸਿੰਘ ਸੰਧੂ ਨੇ ਆਪਣੇ ਅਕਾਦਮਿਕ ਤੇ ਸਮਾਜਿਕ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ 20 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਉਨ੍ਹਾਂ ਦਾ ਸੀਰੀਅਲ ਨੰਬਰ 17 ਹੈ ਤੇ ਵਕੀਲ ਵੋਟਰਾਂ ਨੂੰ ਉਨ੍ਹਾਂ ਪਹਿਲੀ ਪਸੰਦ ਵਜੋਂ ਵੋਟ ਪਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਹੋਈ ਦੂਜੇ ਪੜਾਅ ਦੀ ਮੀਟਿੰਗ ਦੌਰਾਨ ਐਡਵੋਕੇਟ ਲਾਜਵੰਤ ਸਿੰਘ ਵਿਰਕ ਦਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਅੰਮ੍ਰਿਤਪਾਲ ਸਿੰਘ ਤਿੰਨਾ, ਸਿਕੰਦਰ ਕਪੂਰ, ਸਰਿਤਾ ਮਲੇਠੀਆ, ਮਹਿਤਾ ਵਿਨੋਦ ਭੀਮਵਾਲ, ਹਰਪ੍ਰੀਤ ਸਿੰਘ ਸਮੇਤ ਹੋਰ ਵਕੀਲਾਂ ਨੇ ਲਾਜਵੰਤ ਸਿੰਘ ਵਿਰਕ ਨੂੰ ਜੀ ਆਇਆਂ ਨੂੰ ਕਿਹਾ। ਐਡਵੋਕੇਟ ਲਾਜਵੰਤ ਸਿੰਘ ਵਿਰਕ ਨੇ ਵਕੀਲਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵਕੀਲਾਂ ਨੂੰ ਅਪੀਲ ਕੀਤੀ ਕਿ 20 ਸਤੰਬਰ ਨੂੰ ਹੋਣ ਵਾਲੀਆਂ ਸੈਨੇਟ ਚੋਣਾਂ ’ਚ ਉਨ੍ਹਾਂ ਦੇ ਸੀਰੀਅਲ ਨੰਬਰ 24 ਨੂੰ ਪਹਿਲੀ ਪਸੰਦ ਵਜੋਂ ਵੋਟ ਦਿੱਤੀ ਜਾਵੇ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਉਪ ਪ੍ਰਧਾਨ ਸ਼ਰੂਤੀ ਭੀਮਵਾਲ ਨੇ ਨਿਭਾਈ। ਅੰਤ ਵਿਚ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਨੇ ਸਭ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ। ਇਸ ਮੌਕੇ ਗੁਰਜਿੰਦਰ ਸਿੰਘ ਕਾਲੜਾ, ਅਰੁਣ ਮੁਜਾਂਲ, ਸੰਦੀਪ ਬਜਾਜ, ਅਮਿਤ ਅਸੀਜਾ ਬਾਵਾ, ਅਨੰਦ ਗੁਪਤਾ, ਤੇਜਿੰਦਰ ਸਿੰਘ ਖ਼ਾਲਸਾ, ਗੌਤਮ ਕਪੂਰ, ਸੁਨੀਲ ਕੜਵਾਸਰਾ, ਪ੍ਰਭਜੋਤ ਸਿੰਘ ਕਾਲੜਾ, ਦਵਿੰਦਰ ਸਿੰਘ ਸੰਧੂ, ਹਰਮਹਿੰਦਰ ਪਾਲ ਸਿੰਘ ਬਜਾਜ, ਸੁਰੀਨ ਕੜਵਾਸਰਾ, ਖ਼ਰੈਤੀ ਲਾਲ ਡੋਡਾ, ਸੁਖਬੀਰ ਕੌਰ, ਜੈਸਮੀਨ ਬਿਸ਼ਨੋਈ, ਕਿਰਨ ਸ਼ਰਮਾ, ਕਾਜਲ, ਨਿਸ਼ਾ, ਗੋਰੀ ਸ਼ੰਕਰ ਮਾਕੜ, ਰਾਜਾ ਮਿੱਢਾ, ਅਮਿਤ ਸਤੀਜਾ, ਅਭਿਸ਼ੇਕ ਸਤੀਜਾ, ਸੁਖਦੇਵ ਸਿੰਘ ਧਾਲੀਵਾਲ, ਵਿਨੋਦ ਬੇਰੀ, ਪ੍ਰਮੋਦ ਸਚਦੇਵਾ, ਸੁਨੀਤਾ ਕਾਲੀਆ, ਸ਼ੁਭਮ ਗਾਂਧੀ, ਸੁਨੀਲ ਮਹਿਰਾ, ਆਸ਼ੀਸ਼ ਪੂਨੀਆ, ਰਾਘਵ ਡੋਡਾ, ਆਦਰਸ਼ ਗੋਇਲ, ਪ੍ਰਕਾਸ਼ ਝਾਂਝੜੀਆ, ਸੂਰਿਆ ਪ੍ਰਕਾਸ਼, ਗੋਪਾਲ ਦਾਸ ਕੰਬੋਜ, ਕਪਿਲ ਦੇਵ, ਨੀਰਜ ਕੁੱਕੜ, ਸ਼ਾਮ ਸੁੰਦਰ, ਮੁਕੇਸ਼ ਕੁਮਾਰ ਲੱਕੀ ਆਦਿ ਸਮੇਤ ਵੱਡੀ ਗਿਣਤੀ ਵਿਚ ਵਕੀਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਘਰਾਂ ’ਚ ਵਾਟਰ ਸਪਲਾਈ ਨਾ ਆਉਣ ਕਾਰਨ ਲੋਕ ਪਰੇਸ਼ਾਨ, ਭੂਮੀਗਤ ਪਾਣੀ ਨਾਲ ਗਲ਼ੀਆਂ ਲੋਹੇ ਦੀਆਂ ਟੂਟੀਆਂ ਅਗਲੀ ਖ਼ਬਰ ਰਾਜੀਵ ਨਗਰ ਵਿਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਲੋਕ ਪਰੇਸ਼ਾਨ
Ad Position 24