‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ੋਨਲ ਮੁਕਾਬਲਿਆਂ ’ਚ ਗੋਪੀ ਚੰਦ ਕਾਲਜ ਦੀਆਂ ਵਿਦਿਆਰਥਣਾਂ ਨੇ ਗੱਡੇ ਝੰਡੇ
ਅਬੋਹਰ, 17 ਸਤੰਬਰ (ਵਿਵੇਕ ਹੂੜੀਆ)-ਗੋਪੀਚੰਦ ਆਰਿਆ ਮਹਿਲਾ ਕਾਲਜ ਅਬੋਹਰ ਦੀ ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਦੀ ਕੁਸ਼ਲ ਅਗਵਾਈ ਹੇਠ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਅਬੋਹਰ ਜ਼ੋਨ ਦੇ ਜ਼ੋਨਲ ਪੱਧਰੀ ਖੇਡ ਮੁਕਾਬਲਿਆਂ ’ਚ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀਆਂ ਜਿੱਤਾਂ ਦਰਜ ਕੀਤੀਆਂ ਹਨ।
‘
‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ੋਨਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਗੋਪੀਚੰਦ ਆਰਿਆ ਮਹਿਲਾ ਕਾਲਜ ਦੀਆਂ ਜੇਤੂ ਖਿਡਾਰਨਾਂ। ਅਜੀਤ ਤਸਵੀਰ
18-09-2026
ਅਬੋਹਰ, 17 ਸਤੰਬਰ (ਵਿਵੇਕ ਹੂੜੀਆ)-ਗੋਪੀਚੰਦ ਆਰਿਆ ਮਹਿਲਾ ਕਾਲਜ ਅਬੋਹਰ ਦੀ ਪ੍ਰਿੰਸੀਪਲ ਡਾ.ਰੇਖਾ ਸੂਦ ਹਾਂਡਾ ਦੀ ਕੁਸ਼ਲ ਅਗਵਾਈ ਹੇਠ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਅਬੋਹਰ ਜ਼ੋਨ ਦੇ ਜ਼ੋਨਲ ਪੱਧਰੀ ਖੇਡ ਮੁਕਾਬਲਿਆਂ ’ਚ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀਆਂ ਜਿੱਤਾਂ ਦਰਜ ਕੀਤੀਆਂ ਹਨ। ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੀ ਮੁਖੀ ਡਾ. ਅਨੀਤਾ ਸਿੰਘ ਤੇ ਸਹਾਇਕ ਪ੍ਰੋਫੈਸਰ ਮਿਸ ਮੀਨੂ ਸ਼ਰਮਾ ਦੀ ਦੇਖ-ਰੇਖ ਹੇਠ ਵਿਦਿਆਰਥਣਾਂ ਨੇ ਅਥਲੈਟਿਕਸ ਤੇ ਖੋਹ-ਖੋਹ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ। ਅਥਲੈਟਿਕਸ ਦੇ ਅੰਡਰ-21 ਵਰਗ ਵਿਚ 800 ਮੀਟਰ ਦੌੜ ਵਿਚ ਸਾਨਵੀ ਨੇ ਤੀਜਾ, 400 ਮੀਟਰ ਵਿਚ ਕੁਮਕੁਮ ਰਾਣੀ ਨੇ ਤੀਜਾ, 200 ਮੀਟਰ ’ਚ ਹਰਮਨ ਨੇ ਦੂਜਾ ਤੇ 100 ਮੀਟਰ ਦੌੜ ਵਿਚ ਪਲਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੌਂਗ ਜੰਪ ਵਿਚ ਪਲਕ ਨੇ ਪਹਿਲਾ ਅਤੇ ਸਨੇਹਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 21-30 ਉਮਰ ਵਰਗ ਵਿਚ 200 ਮੀਟਰ ਦੌੜ ਵਿਚ ਸਮੀਨਾ ਨੇ ਪਹਿਲਾ ਤੇ ਲੌਂਗ ਜੰਪ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਦੂਜੇ ਪਾਸੇ, ਅੰਡਰ-21 ਖੋਹ-ਖੋਹ ਮੁਕਾਬਲੇ ਵਿਚ ਵੀ ਗੋਪੀਚੰਦ ਆਰਿਆ ਮਹਿਲਾ ਕਾਲਜ ਦੀ ਟੀਮ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮ ਵਿਚ ਪਲਕ, ਪਾਇਲ, ਸਮੀਨਾ, ਕੁਮਕੁਮ, ਰਿਤੂ, ਆਰਜ਼ੂ, ਸਾਨਵੀ, ਹਰਮਨ, ਪ੍ਰਿਆ, ਨਿਕਿਤਾ ਤੇ ਦੀਪਿਕਾ ਸ਼ਾਮਲ ਸਨ। ਕਾਲਜ ਦੀ ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਅਗਵਾਈ ਸਮਰੱਥਾ ਤੇ ਟੀਮ ਭਾਵਨਾ ਦਾ ਵਿਕਾਸ ਕਰਦੀਆਂ ਹਨ।