18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨੇਵਾਰ ਮੀਟਿੰਗ ’ਚ ਵਿਚਾਰੇ ਮਸਲੇ

ਜ਼ੀਰਾ, 17 ਸਤੰਬਰ (ਰਜਨੀਸ਼ ਕਥੂਰੀਆ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨੇਵਾਰ ਮੀਟਿੰਗ ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਜਾਹਰਾ ਪੀਰ ਸਨੇਰ ਵਿਖੇ ਹੋਈ। ਇਸ ਦੌਰਾਨ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ।

Ad Position 21
No active advertisement
ਅਜੀਤ ਡੈਸਕ 18-09-2026
ਜ਼ੀਰਾ, 17 ਸਤੰਬਰ (ਰਜਨੀਸ਼ ਕਥੂਰੀਆ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨੇਵਾਰ ਮੀਟਿੰਗ ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਜਾਹਰਾ ਪੀਰ ਸਨੇਰ ਵਿਖੇ ਹੋਈ। ਇਸ ਦੌਰਾਨ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ। ਇਸ ਲਈ ਮਾਰਕੀਟ ਕਮੇਟੀ ਜ਼ੀਰਾ ਫਸਲ ਦੀ ਖਰੀਦ ਲਈ ਪ੍ਰਬੰਧ ਮੁਕੰਮਲ ਕਰੇ। ਉਹਨਾਂ ਕਿਹਾ ਕਿ ਕਿਸਾਨਾਂ ਦੇ ਪੀਣ ਲਈ ਸਾਫ ਪਾਣੀ, ਮੰਡੀ ਦੀ ਸਫਾਈ, ਬਿਜਲੀ ਦਾ ਪ੍ਰਬੰਧ ਤੇ ਕੰਡਿਆਂ ਆਦਿ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਪੰਜਾਬ ਦੇ ਕਿਸਾਨਾਂ ’ਤੇ ਥੋਪਣ ਲਈ ਸੀਡ ਐਕਟ ਲਿਆ ਰਹੀ ਹੈ ਉਸ ਕਾਨੂੰਨ ਤਹਿਤ ਕਿਸਾਨਾਂ ਦੀ ਫਸਲ ਦਾ ਬੀਜ ਵਿਦੇਸ਼ਾਂ ਵਿਚੋਂ ਆਵੇਗਾ ਤੇ ਉਹ ਬੀਜ ਸਿਰਫ ਇਕ ਵਾਰ ਫਸਲ ਪੈਦਾ ਕਰੇਗਾ। ਉਹ ਬੀਜ ਦੁਬਾਰਾ ਨਹੀਂ ਉੱਗਦੇ ਹਨ। ਉਹਨਾਂ ਦੱਸਿਆ ਕਿ ਇਸ ਕਾਨੂੰਨ ਤਹਿਤ ਕੋਈ ਵੀ ਕਿਸਾਨ ਆਪਣਾ ਬੀਜ ਘਰ ਸਟੋਰ ਕਰਕੇ ਨਹੀਂ ਰੱਖ ਸਕਣਗੇ ਜਿਸ ਕਾਰਨ ਕਿਸਾਨਾਂ ਦਾ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਹੋਵੇਗਾ ਤੇ ਇਹਨਾਂ ਬੀਜਾਂ ਤੋਂ ਤਿਆਰ ਹੋਇਆ ਅਨਾਜ ਵੀ ਮਨੁੱਖੀ ਸਰੀਰ ਲਈ ਘਾਤਕ ਸਿੱਧ ਹੋਵੇਗਾ ਜਿਸ ਕਰਕੇ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ, ਇਸ ਕਾਨੂੰਨ ਦਾ ਵੱਡੇ ਪੱਧਰ ’ਤੇ ਵਿਰੋਧ ਕਰਨਾ ਚਾਹੀਦਾ ਹੈ। ਮੀਟਿੰਗ ਵਿਚ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਸੂਬਾ ਕਾਰਜਕਾਰੀ , ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਗੁਲਜਾਰ ਸਿੰਘ ਮੀਹਾਂ ਸਿੰਘ ਵਾਲਾ ਗੁਰਚਰਨ ਨੂਰਪੁਰ, ਜ਼ਿਲ੍ਹਾ ਆਗੂ ਮਨਦੀਪ ਸਿੰਘ ਅਲੀਪੁਰ, ਹਰਪ੍ਰੀਤ ਸਿੰਘ ਲੌਂਗੋਦੇਵਾ, ਭੁਪਿੰਦਰ ਸਿੰਘ ਨੂਰਪੁਰ, ਤਰਸੇਮ ਸਿੰਘ ਰੂਪ ਸ਼ਹਿਰੀ ਪ੍ਰਧਾਨ, ਮੋਹਨ ਸਿੰਘ ਨੰਬਰਦਾਰ ਫੇਰੋਕੇ, ਗੁਰਦੀਪ ਸਿੰਘ ਕਾਨੂਗੋ, ਜਸਵੰਤ ਸਿੰਘ ਨਾਮਦੇਵ, ਹਰਪਾਲ ਸਿੰਘ ਪੰਡੋਰੀ, ਬਲਰਾਮ ਸਿੰਘ ਬਰਾੜ ਫੇਰੋਕੇ, ਜੁਗਰਾਜ ਸਿੰਘ ਬਰਾੜ ਫੇਰੋਕੇ, ਜਰਨੈਲ ਸਿੰਘ ਬਰਾੜ ਫੇਰੋਕੇ, ਅਮਰੀਕ ਸਿੰਘ ਅਵਾਨ, ਸੇਵਕ ਸਿੰਘ, ਅਮਰ ਸਿੰਘ, ਪ੍ਰੇਮ ਸਿੰਘ ਆਲੇਵਾਲਾ, ਪਰਮਿੰਦਰਜੀਤ ਸਿੰਘ, ਭਗਵੰਤ ਸਿੰਘ, ਰੇਸ਼ਮ ਸਿੰਘ ਕਰਨੈਲ ਸਿੰਘ ਆਦਿ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਹਰ ਸਿੱਖ ਵਿਸ਼ੇਸ਼ ਉਪਰਾਲਾ ਕਰੇ- ਜਥੇਦਾਰ ਸ਼ਾਮ ਸਿੰਘ 8 ਰੋਜ਼ਾ ਗੁਰਮਤਿ ਸਮਾਗਮ ਸ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੱਖੂ ਦੀ ਹਫ਼ਤਾਵਾਰੀ ਮੀਟਿੰਗ
Ad Position 24