ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੱਖੂ ਦੀ ਹਫ਼ਤਾਵਾਰੀ ਮੀਟਿੰਗ
ਮੱਖੂ,17 ਸਤੰਬਰ (ਕੁਲਵਿੰਦਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਮੱਖੂ ਦੀ ਮੀਟਿੰਗ ਕਿਸਾਨ ਆਗੂ ਜਗਜੀਤ ਸਿੰਘ ਸੰਧੂ ਗੱਟਾ ਬਾਦਸ਼ਾਹ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਮੱਖੂ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਗਜੀਤ ਸਿੰਘ ਸੰਧੂ ਗੱਟਾ ਬਾਦਸ਼ਾਹ ਨੇ ਕਿਹਾ ਕਿ ਕਿਸਾਨ ਸੰਯੁਕਤ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਜ਼ੀਰਾ ਵਿਖੇ ਦਿੱਤੇ ਧਰਨੇ ਕਾਰਨ ਬਿਜਲੀ ਦੇ ਕੱਟਾਂ ਵਿਚ ਰਾਹਤ ਮਿਲੀ ਹੈ।
ਮੱਖੂ,17 ਸਤੰਬਰ (ਕੁਲਵਿੰਦਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਮੱਖੂ ਦੀ ਮੀਟਿੰਗ ਕਿਸਾਨ ਆਗੂ ਜਗਜੀਤ ਸਿੰਘ ਸੰਧੂ ਗੱਟਾ ਬਾਦਸ਼ਾਹ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਮੱਖੂ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਗਜੀਤ ਸਿੰਘ ਸੰਧੂ ਗੱਟਾ ਬਾਦਸ਼ਾਹ ਨੇ ਕਿਹਾ ਕਿ ਕਿਸਾਨ ਸੰਯੁਕਤ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਜ਼ੀਰਾ ਵਿਖੇ ਦਿੱਤੇ ਧਰਨੇ ਕਾਰਨ ਬਿਜਲੀ ਦੇ ਕੱਟਾਂ ਵਿਚ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਮੰਡੀ ਵਿਚ ਸਫ਼ਾਈ,ਪਾਣੀ ਤੇ ਛਾਂ ਦੇ ਪ੍ਰਬੰਧ ਮੰਡੀ ਪ੍ਰਬੰਧਕਾਂ ਵਲੋਂ ਹੁਣ ਤੋਂ ਹੀ ਸ਼ੁਰੂ ਦੇਣੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਨੂੰ ਝੋਨਾ ਮੰਡੀ ਵਿਚ ਵੇਚਣ ਦੌਰਾਨ ਕੋਈ ਵੀ ਦਿੱਕਤ ਨਾ ਆਵੇ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਸੰਧੂ ਤੋਂ ਇਲਾਵਾ ਡਾਕਟਰ ਗੁਰਦੇਵ ਸਿੰਘ ਵਿਰਕ ਤਲਵੰਡੀ ਮੁੱਖ ਖ਼ਜ਼ਾਨਚੀ, ਬਲਵਿੰਦਰ ਸਿੰਘ ਮਰਾੜ ਜ਼ਿਲ੍ਹਾ ਜਨਰਲ ਸਕੱਤਰ, ਜਸਵੰਤ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਅੰਗਰੇਜ਼ ਸਿੰਘ, ਮਨਮੋਹਨ ਸਿੰਘ, ਬੂੜ ਸਿੰਘ ਆਦਿ ਹਾਜ਼ਰ ਸਨ।