14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਫ਼ਿਰੋਜ਼ਪੁਰ ਰੇਲਵੇ ਮੰਡਲ ਵਿਖੇ ਹਿੰਦੀ ਕਾਵਿ-ਪਾਠ ਪ੍ਰਤੀਯੋਗਤਾ ਕਰਵਾਈ

ਫ਼ਿਰੋਜ਼ਪੁਰ, 12 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਰੇਲਵੇ ਮੰਡਲ ਵਿਚ 1 ਸਤੰਬਰ ਤੋਂ 15 ਸਤੰਬਰ ਤੱਕ ਮਨਾਏ ਜਾ ਰਹੇ ‘ਰਾਜ-ਭਾਸ਼ਾ ਪਖਵਾੜਾ-2026’ ਦੇ ਤਹਿਤ ਬੁੱਧਵਾਰ ਨੂੰ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਦੇ ਸਭਾ ਕਮਰੇ ਵਿਖੇ ਇਕ ਵਿਸ਼ੇਸ਼ ਹਿੰਦੀ ਕਾਵਿ-ਪਾਠ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਮੰਡਲ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ ਆਏ 13 ਰੇਲ ਕਰਮਚਾਰੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰਤੀਯੋਗਤਾ ਦੌਰਾਨ ਸਾਰੇ ਭਾਗੀਦਾਰਾਂ ਨੇ ਆਪਣੀਆਂ ਸਵੈ-ਰਚਿਤ ਕਵਿਤਾਵਾਂ ਦਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪਾਠ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਫ਼ਿਰੋਜ਼ਪੁਰ, 12 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਰੇਲਵੇ ਮੰਡਲ ਵਿਚ 1 ਸਤੰਬਰ ਤੋਂ 15 ਸਤੰਬਰ ਤੱਕ ਮਨਾਏ ਜਾ ਰਹੇ ‘ਰਾਜ-ਭਾਸ਼ਾ ਪਖਵਾੜਾ-2026’ ਦੇ ਤਹਿਤ ਬੁੱਧਵਾਰ ਨੂੰ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਦੇ ਸਭਾ ਕਮਰੇ ਵਿਖੇ ਇਕ ਵਿਸ਼ੇਸ਼ ਹਿੰਦੀ ਕਾਵਿ-ਪਾਠ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਮੰਡਲ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ ਆਏ 13 ਰੇਲ ਕਰਮਚਾਰੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰਤੀਯੋਗਤਾ ਦੌਰਾਨ ਸਾਰੇ ਭਾਗੀਦਾਰਾਂ ਨੇ ਆਪਣੀਆਂ ਸਵੈ-ਰਚਿਤ ਕਵਿਤਾਵਾਂ ਦਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪਾਠ ਕੀਤਾ। ਜੱਜਾਂ ਦੀ ਮੰਡਲੀ ਦੁਆਰਾ ਭਾਗੀਦਾਰਾਂ ਦੀਆਂ ਕਵਿਤਾਵਾਂ ਦੇ ਵਿਸ਼ੇ, ਪੇਸ਼ਕਾਰੀ ਤੇ ਸ਼ੈਲੀ ਦੇ ਆਧਾਰ ’ਤੇ ਨੰਬਰ ਦਿੱਤੇ ਗਏ। ਸਮਾਗਮ ਵਿਚ ਰਾਜ ਕੁਮਾਰ ਸਹਾਇਕ ਵਣਜ ਪ੍ਰਬੰਧਕ ਤੇ ਸੁਖਬੀਰ ਸਿੰਘ ਸਹਾਇਕ ਮੰਡਲ ਵਿੱਤ ਪ੍ਰਬੰਧਕ ਨੇ ਜੱਜਾਂ ਦੀ ਅਹਿਮ ਭੂਮਿਕਾ ਨਿਭਾਈ, ਜਦੋਂ ਕਿ ਪ੍ਰੋਗਰਾਮ ਦਾ ਮੰਚ ਸੰਚਾਲਨ ਸੀਨੀਅਰ ਅਨੁਵਾਦਕ ਸੁਨੀਲ ਦੁਆਰਾ ਸਫਲਤਾਪੂਰਵਕ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਜੱਜਾਂ ਦੀ ਮੰਡਲੀ ਨੇ ਨਤੀਜਿਆਂ ਦਾ ਐਲਾਨ ਕਰਦਿਆਂ ਸਾਰੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ। ਇਸ ਕਾਵਿ-ਪਾਠ ਪ੍ਰਤੀਯੋਗਤਾ ’ਚ ਅਭਿਲਾਸ਼ ਛਾਬੜਾ ਸੀਨੀਅਰ ਕਲਰਕ ਮੰਡਲ ਦਫ਼ਤਰ ਫ਼ਿਰੋਜ਼ਪੁਰ ਨੇ ਪਹਿਲਾ ਸਥਾਨ, ਪ੍ਰੀਤੀ ਕੁਮਾਰ ਟਕਨੀਸ਼ੀਅਨ ਮੰਡਲ ਦਫ਼ਤਰ ਫ਼ਿਰੋਜ਼ਪੁਰ ਨੇ ਦੂਜਾ ਸਥਾਨ, ਅਸ਼ੋਕ ਕੁਮਾਰ ਟਕਨੀਸ਼ੀਅਨ-1, ਡੀਜ਼ਲ ਸ਼ੈੱਡ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਜਿਹੇ ਰਚਨਾਤਮਿਕ ਪ੍ਰੋਗਰਾਮਾਂ ਨਾਲ ਕਰਮਚਾਰੀਆਂ ਦੀ ਪ੍ਰਤਿਭਾ ਉੱਭਰ ਕੇ ਸਾਹਮਣੇ ਆਉਂਦੀ ਹੈ ਤੇ ਰਾਜ-ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਨੂੰ ਵੀ ਹੁਲਾਰਾ ਮਿਲਦਾ ਹੈ। ਸਮਾਗਮ ਦੇ ਅੰਤ ਵਿਚ ਸਾਰੇ ਜੇਤੂਆਂ ਅਤੇ ਭਾਗੀਦਾਰਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਜੂਨੀਅਰ ਇੰਜੀਨੀਅਰਾਂ ਨੂੰ ਮਿਲੀਆਂ ਵਿਭਾਗੀ ਤਰੱਕੀਆਂ ਇੰਜ. ਚਰਨਜੀਤ ਸਿੰਘ ਅਤੇ ਇੰਜ.ਰਵਿੰਦਰ... ਅਗਲੀ ਖ਼ਬਰ ਭਿੱਖੀਵੰਡ ਤੋਂ ਭਗਤਾਂ ਨੇ ਮਾਤਾ ਚਿੰਤਪੂਰਨੀ ਮਾਤਾ ਬੰਗਲਾ ਮੁਖੀ ਅਤੇ ਮਾਤਾ ਜਵਾਲਾ ਜੀ ਦਰਸ਼ਨਾਂ ਕੀਤੇ
Ad Position 24