11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਿੰਡ ਮੰਮੂ ਖੇੜਾ ਖਾਟਵਾਂ ਦੇ ਨੌਜਵਾਨਾਂ ਨੇ ਇਕ ਸਾਲ ਤੋਂ ਖੇਡ ਮੈਦਾਨ ਨਾ ਬਣਨ ਬਾਰੇ ਹਲਕਾ ਵਿਧਾਇਕ ਨੂੰ ਕਰਵਾਇਆ ਜਾਣੂ

ਮੰਡੀ ਅਰਨੀਵਾਲਾ, 10 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)- ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਪਿੰਡ ਮੰਮੂ ਖੇੜਾ ਖਾਟਵਾਂ ਵਿਖੇ ਪੁੱਜੇ ਤਾਂ ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦਾ ਖੇਡ ਮੈਦਾਨ ਇਕ ਸਾਲ ਤੋਂ ਤਿਆਰ ਨਹੀਂ ਹੋਇਆ। ਨੌਜਵਾਨਾਂ ਨੇ ਇਹ ਵੀ ਕਿਹਾ ਕਿ ਪੰਚਾਇਤ ਨੇ ਤਿੰਨ ਏਕੜ ਜ਼ਮੀਨ ਗਰਾਊਂਡ ਵਾਸਤੇ ਦਿੱਤੀ ਪਰ ਜੇਕਰ ਗਰਾਊਂਡ ਨਹੀਂ ਬਣੇਗਾ ਤੇ ਉਹ ਕਿਸ ਤਰ੍ਹਾਂ ਖੇਡ ਸਕਣਗੇ।

Ad Position 21
repet_subhas-goyals [Copy P29]
ਪਿੰਡ ਮੰਮੂ ਖੇੜਾ ਖਾਟਵਾ ਵਿਖੇ ਨੌਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ। ਅਜੀਤ ਤਸਵੀਰ 11-09-2026
ਮੰਡੀ ਅਰਨੀਵਾਲਾ, 10 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)- ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਪਿੰਡ ਮੰਮੂ ਖੇੜਾ ਖਾਟਵਾਂ ਵਿਖੇ ਪੁੱਜੇ ਤਾਂ ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦਾ ਖੇਡ ਮੈਦਾਨ ਇਕ ਸਾਲ ਤੋਂ ਤਿਆਰ ਨਹੀਂ ਹੋਇਆ। ਨੌਜਵਾਨਾਂ ਨੇ ਇਹ ਵੀ ਕਿਹਾ ਕਿ ਪੰਚਾਇਤ ਨੇ ਤਿੰਨ ਏਕੜ ਜ਼ਮੀਨ ਗਰਾਊਂਡ ਵਾਸਤੇ ਦਿੱਤੀ ਪਰ ਜੇਕਰ ਗਰਾਊਂਡ ਨਹੀਂ ਬਣੇਗਾ ਤੇ ਉਹ ਕਿਸ ਤਰ੍ਹਾਂ ਖੇਡ ਸਕਣਗੇ। ਨੌਜਵਾਨਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਗਰਾਊਂਡ ਬਹੁਤ ਨੀਵਾਂ ਹੈ, ਜੇਕਰ ਮੀਂਹ ਆ ਗਿਆ ਤਾਂ ਗਰਾਊਂਡ ਖੂਹ ਬਣ ਜਾਵੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪੰਡਾਲ ਵਿਚ ਹੀ ਪੰਚਾਇਤੀ ਰਾਜ ਦੇ ਅਧਿਕਾਰੀਆਂ ਨੂੰ ਫ਼ੋਨ ਲਾ ਲਿਆ ਤੇ ਕਿਹਾ ਕਿ ਉੱਥੇ ਗਰਾਊਂਡ ਕਿਉਂ ਨਹੀਂ ਕੰਪਲੀਟ ਹੋਇਆ। ਮਿੱਟੀ ਦੀ ਭਰਤ ਦੀਆਂ ਕਿੰਨੀਆਂ ਟਰਾਲੀਆਂ ਪਾਈਆਂ ਹਨ। ਫ਼ੋਨ ’ਤੇ ਗੱਲ ਕਰ ਰਹੇ ਅਧਿਕਾਰੀ ਨੇ ਅੱਗੋਂ ਕਿਹਾ ਕਿ 650 ਮਿੱਟੀ ਦੀਆਂ ਟਰਾਲੀਆਂ ਗਰਾਊਂਡ ਵਿਚ ਪਾਈਆਂ ਹਨ। ਬਾਅਦ ਵਿਚ ਜਦੋਂ ਵਿਧਾਇਕ ਨੇ ਗਰਾਊਂਡ ਤਿਆਰ ਕਰ ਰਹੇ ਠੇਕੇਦਾਰ ਨਾਲ ਗੱਲ ਕੀਤੀ ਤਾਂ ਠੇਕੇਦਾਰ ਨੇ ਕਿਹਾ ਕਿ ਸਾਡੇ ਵਲੋਂ ਗਰਾਊਂਡ ’ਚ 850 ਟਰਾਲੀ ਮਿੱਟੀ ਦੀ ਪਾ ਦਿੱਤੀ ਹੈ। ਵਿਧਾਇਕ ਨੇ ਕਿਹਾ ਕਿ ਮਹਿਕਮਾ 650 ਕਹਿ ਰਿਹਾ ਹੈ। ਠੇਕੇਦਾਰ ਕਹਿਣ ਲੱਗਾ ਕਿ ਕਾਗ਼ਜ਼ਾਂ ਵਿਚ 650 ਟਰਾਲੀਆਂ ਪਾਈਆਂ ਹਨ ਪਰ 200 ਟਰਾਲੀ ਵੱਧ ਪਾ ਦਿੱਤੀ ਹੈ। ਵਿਧਾਇਕ ਨੇ ਠੇਕੇਦਾਰ ਦੀ ਪੂਰੀ ਖਿਚਾਈ ਕੀਤੀ ਤੇ ਕਿਹਾ ਕਿ ਜੇਕਰ ਉਸ ਨੂੰ ਕੋਈ ਗੜਬੜੀ ਦੀ ਸ਼ਿਕਾਇਤ ਆ ਗਈ ਤਾਂ ਉਹ ਜਾਂਚ ਲਈ ਤਿਆਰ ਰਹੇ। ਵਿਧਾਇਕ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਖ਼ੁਦ ਗੋਲਡੀ ਕੰਬੋਜ ਬਣਨ ਤੇ ਹੋਰ ਇਹ ਕੰਮ ਦੀ ਨਿਗਰਾਨੀ ਕਰਨ। ਵਿਧਾਇਕ ਨੇ ਕਿਹਾ ਕਿ ਕੁਤਾਹੀ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਿਮੀਗੋ ਸਕੂਲ ’ਚ ਵਾਦ-ਵਿਵਾਦ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਰਣਬੀਰ ਕੁਮਾਰ ਦੇ ਹੱਕ ’ਚ ਅਸ਼ੋਕ ਜੈਰਥ ਨੇ ਘਰ-ਘਰ ਮੰਗੀਆਂ ਵੋਟਾਂ
Ad Position 24