ਸਰਕਾਰ ਦੇ ਮਿੱਥੇ ਮਨੋਰਥ ਨੂੰ ਸਿਰੇ ਚਾੜ੍ਹਦੀਆਂ ਨਜ਼ਰ ਨਹੀਂ ਆਉਂਦੀਆਂ ਖੇਡਾਂ ਵਤਨ ਪੰਜਾਬ ਦੀਆਂ ...
ਫ਼ਾਜ਼ਿਲਕਾ, 10 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨਸ਼ਿਆਂ ਤੋਂ ਦੂਰ ਕਰਨ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਦੇ ਮਨੋਰਥ ਨੂੰ ਲੈ ਕੇ ਸੂਬੇ ਅੰਦਰ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਜਿਸ ਦਾ ਉਦਘਾਟਨ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਵਿਖੇ ਬੜੇ ਗਰਮਜੋਸ਼ੀ ਨਾਲ ਕੀਤਾ ਪਰ ਹੇਠਲੇ ਪੱਧਰ ’ਤੇ ਇਨ੍ਹਾਂ ਖੇਡਾਂ ਦੇ ਸਾਰਥਿਕ ਨਤੀਜੇ ਉਮੀਦਾਂ ਤੋਂ ਘੱਟ ਨਜ਼ਰ ਆ ਰਹੇ ਹਨ। ਫ਼ਾਜ਼ਿਲਕਾ ਬਲਾਕ ਪੱਧਰ ਦੀਆਂ ਖੇਡਾਂ 10 ਅਗਸਤ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ੁਰੂ ਹੋਈਆਂ।
ਫ਼
ਫ਼ਾਜ਼ਿਲਕਾ ’ਚ ਬਲਾਕ ਪੱਧਰੀ ਖੇਡਾਂ ਦੌਰਾਨ ਇਕ ਨੌਜਵਾਨ ਦੌੜ ’ਚ ਹਿੱਸਾ ਲੈਂਦਾ ਹੋਇਆ। ਅਜੀਤ ਤਸਵੀਰ
11-09-2026
ਫ਼ਾਜ਼ਿਲਕਾ, 10 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨਸ਼ਿਆਂ ਤੋਂ ਦੂਰ ਕਰਨ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਦੇ ਮਨੋਰਥ ਨੂੰ ਲੈ ਕੇ ਸੂਬੇ ਅੰਦਰ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਜਿਸ ਦਾ ਉਦਘਾਟਨ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਵਿਖੇ ਬੜੇ ਗਰਮਜੋਸ਼ੀ ਨਾਲ ਕੀਤਾ ਪਰ ਹੇਠਲੇ ਪੱਧਰ ’ਤੇ ਇਨ੍ਹਾਂ ਖੇਡਾਂ ਦੇ ਸਾਰਥਿਕ ਨਤੀਜੇ ਉਮੀਦਾਂ ਤੋਂ ਘੱਟ ਨਜ਼ਰ ਆ ਰਹੇ ਹਨ। ਫ਼ਾਜ਼ਿਲਕਾ ਬਲਾਕ ਪੱਧਰ ਦੀਆਂ ਖੇਡਾਂ 10 ਅਗਸਤ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ੁਰੂ ਹੋਈਆਂ। ਸ਼ੁਰੂਆਤ ਦੇ ਦੌਰਾਨ ਹੀ ਖਿਡਾਰੀਆਂ ਦੀ ਗਿਣਤੀ ਘੱਟ ਨਜ਼ਰ ਆਈ। ਇੱਥੋਂ ਤੱਕ ਕਿ ਕਈ ਖੇਡਾਂ ਦੀਆਂ ਟੀਮਾਂ ਹੀ ਨਹੀਂ ਖੇਡਣ ਲਈ ਪੁੱਜੀਆਂ। ਜੋ ਪੁੱਜੀਆਂ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਸੀ। ਜੋ ਪਿੰਡਾਂ ਤੇ ਵੱਖ-ਵੱਖ ਸਕੂਲਾਂ ਵਿਚੋਂ ਨੌਜਵਾਨ ਖੇਡਾਂ ਦੇ ਇਸ ਮੁਕਾਬਲਿਆਂ ਵਿਚ ਆਏ ਉਨ੍ਹਾਂ ਵਿਚੋਂ ਅੱਧ ਤੋਂ ਜ਼ਿਆਦਾ ਨਿਰਾਸ਼ ਵਾਪਸ ਪਰਤੇ। ਨਿਰਾਸ਼ ਪਰਤਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਸਟੇਡੀਅਮ ਅੰਦਰ ਭਰ ਗਰਮੀ ਵਿਚ ਹੋਰ ਪ੍ਰਬੰਧ ਤਾਂ ਕੀ ਹੋਣੇ ਸੀ, ਪੀਣ ਵਾਲੇ ਪਾਣੀ ਦੇ ਵੀ ਪੂਰੇ ਪ੍ਰਬੰਧ ਨਹੀਂ ਸਨ। ਖਿਡਾਰੀ ਪਾਣੀ ਨੂੰ ਵੀ ਤਰਸਦੇ ਰਹੇ। ਇਸੇ ਤਰ੍ਹਾਂ ਨੌਜਵਾਨਾਂ ਨੂੰ ਦਿੱਤੇ ਜਾਣ ਵਾਲ ਖਾਣੇ ਪ੍ਰਤੀ ਵੀ ਉਹ ਨਿਰਾਸ਼ਾਜਨਕ ਹਾਲਤ ਵਿਚ ਸਨ। ਕਈ ਨੌਜਵਾਨ ਬਿਨਾਂ ਖਾਣੇ ਤੋਂ ਵਾਪਸ ਪਰਤੇ। ਪਤਾ ਚੱਲਿਆ ਹੈ ਕਿ ਪੰਜਾਬ ਸਰਕਾਰ ਵਲੋਂ ਪ੍ਰਤੀ ਖੇਡਣ ਵਾਲੇ ਨੌਜਵਾਨ ਨੂੰ ਇਕ ਦਿਨ ਲਈ 250 ਰੁਪਏ ਦੀ ਰਾਸ਼ੀ ਐਲਾਨ ਕੀਤੀ ਗਈ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ 250 ਰੁਪਏ ਵਿਚ ਇਕ ਨੌਜਵਾਨ ਨੂੰ ਪਾਣੀ ਤੇ ਚੰਗਾ ਖਾਣਾ ਵੀ ਨਾ ਮਿਲੇ, ਫਿਰ ਇਸ ਤਰ੍ਹਾਂ ਪੰਜਾਬ ਸਰਕਾਰ ਦਾ ਖੇਡਾਂ ਵਤਨ ਪੰਜਾਬ ਦੀਆਂ ਦਾ ਮਨੋਰਥ ਕਿਵੇਂ ਪੂਰਾ ਹੋਵੇਗਾ। ਜਦ ਸ਼ਾਮ ਨੂੰ ਜ਼ਿਲ੍ਹਾ ਸਪੋਰਟਸ ਅਫ਼ਸਰ ਰੁਪਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੇ ਧਿਆਨ ਵਿਚ ਵੀ ਇਹ ਮਾਮਲਾ ਆਇਆ ਹੈ। ਫ਼ਿਰੋਜ਼ਪੁਰ ਦੇ ਜਿਸ ਵੈਂਡਰ ਕੋਲ ਠੇਕਾ ਹੈ ਉਸ ਦਾ ਠੇਕਾ ਰੱਦ ਕੀਤਾ ਜਾਵੇਗਾ ਤੇ ਨਵੇਂ ਵੈਂਡਰ ਨੂੰ ਠੇਕਾ ਦਿੱਤਾ ਜਾ ਰਿਹਾ ਹੈ। ਨੌਜਵਾਨਾਂ ਦੀ ਘੱਟ ਗਿਣਤੀ ਬਾਰੇ ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਇਸ ਦਾ ਯੋਗ ਪ੍ਰਚਾਰ ਨਹੀਂ ਹੋਇਆ ਹੋਣਾ ਤੇ ਸੈਕੰਡਰੀ ਸਕੂਲਾਂ ਵਿਚ ਪ੍ਰੀਖਿਆਵਾਂ ਵੀ ਚੱਲ ਰਹੀਆਂ ਹਨ ਜਿਸ ਕਾਰਨ ਗਿਣਤੀ ਘਟੀ ਹੋਵੇਗੀ।