11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਜਲਾਲਾਬਾਦ ਵਿਖੇ ਐੱਸ.ਡੀ.ਐਮ. ਨੂੰ ਮੰਗ ਪੱਤਰ ਸੌਂਪਿਆ

ਜਲਾਲਾਬਾਦ, 10 ਸਤੰਬਰ (ਕਰਨ ਚੁਚਰਾ)- ਲੁਧਿਆਣਾ-ਜਲੰਧਰ ਬਾਈਪਾਸ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਖਾਨੀ ਦੇ ਵਿਰੋਧ ਵਿਚ ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਜਲਾਲਾਬਾਦ, 10 ਸਤੰਬਰ (ਕਰਨ ਚੁਚਰਾ)- ਲੁਧਿਆਣਾ-ਜਲੰਧਰ ਬਾਈਪਾਸ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਛੇੜਖਾਨੀ ਦੇ ਵਿਰੋਧ ਵਿਚ ਐੱਸ.ਸੀ.,ਐੱਸ.ਟੀ, ਓ.ਬੀ.ਸੀ. ਮਹਾਂ ਸੰਘਰਸ਼ ਕਮੇਟੀ ਤੇ ਡਾ. ਭੀਮ ਰਾਓ ਵੈੱਲਫੇਅਰ ਸੋਸਾਇਟੀ ਜਲਾਲਾਬਾਦ ਵਲੋਂ ਐੱਸ.ਡੀ.ਐਮ. ਰਾਹੀਂ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਪ੍ਰਧਾਨ ਰੋਹਿਤ ਗੁਡਾਲੀਆ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ, ਬੁੱਤਾਂ ਦੀ ਸੁਰੱਖਿਆ ਲਈ ਸੋਲਰ ਕੈਮਰੇ ਲਗਾਉਣ ਤੇ ਪੁਖ਼ਤਾ ਇੰਤਜ਼ਾਮ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਇਹ 11ਵੀਂ ਘਟਨਾ ਹੈ, ਜੋ ਪ੍ਰਸ਼ਾਸਨ ਦੀ ਨਾਕਾਮੀ ਨੂੰ ਦਰਸਾਉਂਦੀ ਹੈ। ਆਗੂਆਂ ਨੇ ਜਲਾਲਾਬਾਦ ਵਿਖੇ ਵੀ ਬਾਬਾ ਸਾਹਿਬ ਦੇ ਚੌਕ ਦੀ ਸਾਫ਼-ਸਫ਼ਾਈ ਅਤੇ ਨਵੇਂ ਕੈਮਰੇ ਲਗਾਉਣ ਦੀ ਮੰਗ ਰੱਖੀ। ਇਸ ਮੌਕੇ ਗੁਰਚੇਤ ਸਿੰਘ, ਨਿਰਭੈ ਸਿੰਘ, ਅਜੇ ਕੁਮਾਰ ਖਰਾਲੀਆ, ਰਵੀ ਕੁਮਾਰ, ਰਮੇਸ਼ ਨੰਦਾ, ਬਲਦੇਵ ਸਿੰਘ, ਚੌਧਰੀ ਰਾਜੇਸ਼ ਕੁਮਾਰ, ਵਿਨੋਦ ਨੰਦਾ, ਕਿਸ਼ੋਰ ਕੁਮਾਰ ਤੇ ਸ਼ਾਮ ਲਾਲ ਸੈਂਸੀ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਲਾਲਾਬਾਦ ਵੈੱਲਕਮ ਪੁਆਇੰਟ ਦੇ ਸਮੂਹ ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਿਆ ਫ਼ਾਜ਼ਿਲਕਾ ਦੀਆਂ ਵਿਦਿਆਰਥਣਾਂ ਦਾ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ’ਚ ਦਬਦਬਾ
Ad Position 24