ਟੀਚਰਜ਼ ਕਲੱਬ ਨੇ ਅਬੋਹਰ ਇਲਾਕੇ ਦੇ ਨਾਮਵਰ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਅਬੋਹਰ, 8 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਟੀਚਰਜ਼ ਕਲੱਬ ਅਬੋਹਰ ਦੇ ਚੇਅਰਮੈਨ ਦੇਵ ਸਿੰਘ ਖਹਿਰਾ ਦੇ ਮਾਰਗ ਦਰਸ਼ਨ ਅਤੇ ਪ੍ਰਧਾਨ ਸੰਜੀਵ ਕੁਮਾਰ ਦੀ ਅਗਵਾਈ ਵਿਚ ‘ਸਿੱਖਿਅਕ ਦਿਵਸ’ ਦੇ ਸੰਬੰਧ ਵਿਚ ਵਿਸ਼ੇਸ਼ ਸਨਮਾਨ ਸਮਾਗਮ ਟੀਚਰਜ਼ ਹੋਮ ਵਿਖੇ ਕੀਤਾ ਗਿਆ। ਜਿਸ ਦੇ ਮੁੱਖ ਮਹਿਮਾਨ ਡਾ.
ਅਬੋਹਰ, 8 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਟੀਚਰਜ਼ ਕਲੱਬ ਅਬੋਹਰ ਦੇ ਚੇਅਰਮੈਨ ਦੇਵ ਸਿੰਘ ਖਹਿਰਾ ਦੇ ਮਾਰਗ ਦਰਸ਼ਨ ਅਤੇ ਪ੍ਰਧਾਨ ਸੰਜੀਵ ਕੁਮਾਰ ਦੀ ਅਗਵਾਈ ਵਿਚ ‘ਸਿੱਖਿਅਕ ਦਿਵਸ’ ਦੇ ਸੰਬੰਧ ਵਿਚ ਵਿਸ਼ੇਸ਼ ਸਨਮਾਨ ਸਮਾਗਮ ਟੀਚਰਜ਼ ਹੋਮ ਵਿਖੇ ਕੀਤਾ ਗਿਆ। ਜਿਸ ਦੇ ਮੁੱਖ ਮਹਿਮਾਨ ਡਾ.ਊਸ਼ਾ ਰਾਨਾਡੇ ਸਾਬਕਾ ਲੈਕਚਰਾਰ ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਅਤੇ ਪ੍ਰਧਾਨਗੀ ਪ੍ਰਸਿੱਧ ਮਹਿਲਾ ਰੋਗ ਡਾ.ਸੁਪ੍ਰੀਆ ਪੂਨੀਆ ਨੇ ਕੀਤੀ। ਪ੍ਰਮੁੱਖ ਸਮਾਜਸੇਵੀ ਓਮ ਪ੍ਰਕਾਸ਼ ਜੁਨੇਜਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਸਟੇਜ ਸਕੱਤਰ ਭੁਪਿੰਦਰ ਉਤਰੇਜਾ ਅਤੇ ਵਿਜੈਅੰਤ ਜੁਨੇਜਾ ਦੀ ਦੇਖ-ਰੇਖ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਆਪਣੇ-ਆਪਣੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਲਗਭਗ 5 ਦਰਜਨ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਟੀਚਰਜ਼ ਕਲੱਬ ਦੇ ਚੇਅਰਮੈਨ ਦੇਵ ਸਿੰਘ ਖਹਿਰਾ ਅਤੇ ਪ੍ਰਧਾਨ ਸੰਜੀਵ ਕੁਮਾਰ ਨੇ ਪ੍ਰੋਗਰਾਮ ਵਿਚ ਪਹੁੰਚੇ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਸਮੂਹ ਅਧਿਆਪਕਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਡਾ.ਊਸ਼ਾ ਰਾਣਾਡੇ ਨੇ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਅਧਿਆਪਕ ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਸਾਂਝੇ ਯਤਨ ਨਾਲ ਹੀ ਸਭਿਅਕ ਸਮਾਜ ਦੀ ਸਥਾਪਨਾ ਹੋ ਸਕਦੀ ਹੈ। ਮਹਿਲਾ ਰੋਗ ਮਾਹਿਰ ਡਾ.ਸੁਪ੍ਰੀਆ ਪੂਨੀਆ ਨੇ ਸਮੂਹ ਅਧਿਆਪਕ ਵਰਗ ਨੂੰ ਨਮਨ ਕਰਨ ਦੇ ਨਾਲ ਸਮਾਜ ਦੀ ਤਰੱਕੀ ਅਤੇ ਉਤਸ਼ਾਹ ਲਈ ਅਧਿਆਪਕਾਂ ਦੇ ਮਹੱਤਵਪੂਰਨ ਯੋਗਦਾਨ ’ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਸ਼੍ਰੀ ਓਮ ਪ੍ਰਕਾਸ਼ ਜੁਨੇਜਾ ਨੇ ਟੀਚਰਜ਼ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਸਮਾਗਮ ਦੌਰਾਨ ਪ੍ਰਿੰਸੀਪਲ ਸ਼੍ਰੀਮਤੀ ਅਰਪਨਾ ਅਸੀਜਾ, ਪ੍ਰਿੰਸੀਪਲ ਸ਼੍ਰੀਮਤੀ ਰਚਨਾ ਜੁਨੇਜਾ, ਪ੍ਰਿੰਸੀਪਲ ਸ਼੍ਰੀਮਤੀ ਨਵਜੋਤ ਕੌਰ ਖਹਿਰਾ, ਸੇਵਾਮੁਕਤ ਪ੍ਰਿੰਸੀਪਲ ਸਵਿਤਾ ਕੁਮਾਰ, ਡਾ.ਤਰਲੋਚਨ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ, ਸੇਵਾਮੁਕਤ ਪ੍ਰਿੰਸੀਪਲ ਮੋਹਨ ਲਾਲ, ਅਸ਼ਵਨੀ ਭੱਲਾ, ਸੇਵਾਮੁਕਤ ਪ੍ਰਿੰਸੀਪਲ ਸੁਖਦੇਵ ਸਿੰਘ ਗਿੱਲ, ਨਵਤੇਜ ਸਿੰਘ ਚਹਿਲ, ਸੇਵਾਮੁਕਤ ਅਧਿਆਪਕ ਪ੍ਰੇਮ ਸਿਡਾਨਾ, ਕੁਲਵੰਤ ਕੰਤੀ ਅਤੇ ਹੋਰ ਨਾਮਵਰ ਅਧਿਆਪਕਾਂ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਸ਼੍ਰੀ ਤੇਜਿੰਦਰ ਪਰਨਾਮੀ, ਗੋਤਮ ਗੌੜ ਤੇ ਵਿਜੈਅੰਤ ਜੁਨੇਜਾ ਨੇ ਕੀਤਾ।