ਅਜੀਤ, ਜਲੰਧਰ
ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ’ਚ ਸਰਕਾਰੀ ਹਾਈ ਸਕੂਲ ਤੂਤ ਦੇ ਲੜਕੇ ਤੇ ਲੜਕੀਆਂ ਬਣੇ ਚੈਂਪੀਅਨ
ਲਗਾਤਾਰ 27ਵੇਂ ਸਾਲ ਤੂਤ ਸਕੂਲ ਦੀਆਂ ਕੁੜੀਆਂ ਨੇ ਜ਼ਿਲ੍ਹਾ ਖ਼ਿਤਾਬ ਜਿੱਤ ਕੇ ਰਚਿਆ ਇਤਿਹਾਸ
ਫ਼ਿਰੋਜ਼ਪੁਰ, 7 ਸਤੰਬਰ (ਗੁਰਿੰਦਰ ਸਿੰਘ)- ਜ਼ਿਲ੍ਹਾ ਸਕੂਲ ਹੈਂਡਬਾਲ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਤੂਤ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੜਕੀਆਂ ਦੇ ਤਿੰਨਾਂ ਵਰਗਾਂ ਵਿਚ ਜ਼ਿਲ੍ਹਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਦੇ ਨਾਲ ਹੀ ਲੜਕਿਆਂ ਦੇ ਅੰਡਰ-17 ਵਰਗ ਵਿਚ ਵੀ ਤੂਤ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਸ
ਸਨਿਚਰਵਾਰ, 1 ਅਗਸਤ, 2026
08-09-2026
ਫ਼ਿਰੋਜ਼ਪੁਰ, 7 ਸਤੰਬਰ (ਗੁਰਿੰਦਰ ਸਿੰਘ)- ਜ਼ਿਲ੍ਹਾ ਸਕੂਲ ਹੈਂਡਬਾਲ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਤੂਤ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੜਕੀਆਂ ਦੇ ਤਿੰਨਾਂ ਵਰਗਾਂ ਵਿਚ ਜ਼ਿਲ੍ਹਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਦੇ ਨਾਲ ਹੀ ਲੜਕਿਆਂ ਦੇ ਅੰਡਰ-17 ਵਰਗ ਵਿਚ ਵੀ ਤੂਤ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖ਼ਾਸ ਗੱਲ ਇਹ ਰਹੀ ਕਿ ਤੂਤ ਸਕੂਲ ਦੀਆਂ ਲੜਕੀਆਂ ਨੇ ਲਗਾਤਾਰ 27ਵੇਂ ਸਾਲ ਜ਼ਿਲ੍ਹਾ ਪੱਧਰ ’ਤੇ ਜਿੱਤ ਦਰਜ ਕਰਕੇ ਇਤਿਹਾਸ ਰਚਿਆ ਹੈ। 2 ਤੋਂ 6 ਸਤੰਬਰ ਤੱਕ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਨੀਲਾ ਅਰੋੜਾ ਅਤੇ ਡਿਪਟੀ ਡੀ.ਈ.ਓ. ਡਾਕਟਰ ਸਤਿੰਦਰ ਸਿੰਘ ਦੀ ਰਹਿਨੁਮਾਈ ਅਤੇ ਸਟੇਟ ਅਵਾਰਡੀ ਅਧਿਆਪਕ ਜਸਵੀਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਤੂਤ ਵਿਖੇ ਜ਼ਿਲ੍ਹਾ ਸਕੂਲ ਹੈਂਡਬਾਲ ਖੇਡਾਂ ਕਰਵਾਈਆਂ ਗਈਆਂ। ਟੂਰਨਾਮੈਂਟ ਵਿਚ ਜ਼ਿਲ੍ਹੇ ਭਰ ਤੋਂ 42 ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ। ਡੀ.ਪੀ.ਈ. ਅਮਨਦੀਪ ਕੌਰ ਨੇ ਬਤੌਰ ਕਨਵੀਨਰ ਟੂਰਨਾਮੈਂਟ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਅਹਿਮ ਭੂਮਿਕਾ ਨਿਭਾਈ। ਲੜਕੀਆਂ ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਤਿੰਨਾਂ ਹੀ ਵਰਗਾਂ ਵਿਚ ਸਰਕਾਰੀ ਹਾਈ ਸਕੂਲ ਤੂਤ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਟੀਮ ਦੇ ਕੋਚ ਸਟੇਟ ਅਵਾਰਡੀ ਜਸਵੀਰ ਸਿੰਘ, ਜ਼ਿਲ੍ਹਾ ਹੈਂਡਬਾਲ ਕੋਚ ਜਗਮੀਤ ਸਿੰਘ ਅਤੇ ਮਲਕੀਤ ਸਿੰਘ ਨੇ ਦੱਸਿਆ ਕਿ ਤੂਤ ਸਕੂਲ ਦੀਆਂ ਕੁੜੀਆਂ ਵਲੋਂ ਲਗਾਤਾਰ 27ਵੇਂ ਸਾਲ ਜ਼ਿਲ੍ਹਾ ਚੈਂਪੀਅਨ ਬਣਨਾ ਆਪਣੇ ਆਪ ਵਿਚ ਇਕ ਮਿਸਾਲ ਹੈ। ਜੇਤੂ ਖਿਡਾਰਨਾਂ ਨੇ ਆਪਣੀ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਆਪਣੇ ਮਿਹਨਤੀ ਕੋਚਾਂ ਜਸਵੀਰ ਸਿੰਘ, ਜਗਮੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਦਿੱਤਾ। ਲੜਕਿਆਂ ਦੇ ਅੰਡਰ-14 ਵਰਗ ਵਿਚ ਗੁਰੂ ਰਾਮਦਾਸ ਪਬਲਿਕ ਸਕੂਲ ਸ਼ਾਹਦੀਨ ਵਾਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਅੰਡਰ-17 ਵਰਗ ਵਿਚ ਸਰਕਾਰੀ ਹਾਈ ਸਕੂਲ ਤੂਤ ਦੇ ਲੜਕੇ ਜ਼ਿਲ੍ਹਾ ਚੈਂਪੀਅਨ ਬਣੇ। ਅੰਡਰ-19 ਵਰਗ ਵਿਚ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਨੂੰ ਸਫਲਤਾਪੂਰਵਕ ਕਰਵਾਉਣ ਲਈ ਬਤੌਰ ਰੈਫਰੀ ਸੁਰਿੰਦਰ ਸਿੰਘ, ਪਵਨਦੀਪ ਸਿੰਘ, ਸਿਮਰਨਜੀਤ ਸਿੰਘ, ਦਰਸ਼ਨ ਸਿੰਘ, ਅਜੇ ਕੁਮਾਰ, ਰਮਨਦੀਪ ਸਿੰਘ, ਚਮਕੌਰ ਸਿੰਘ, ਗੁਰਜੀਤ ਸਿੰਘ, ਚਮਕੌਰ ਸਿੰਘ ਅਤੇ ਅਮਰਜੀਤ ਕੌਰ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਖਿਡਾਰੀਆਂ ਲਈ ਖਾਣੇ ਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਸਰਪੰਚ ਸਵਰਨ ਸਿੰਘ ਧਾਲੀਵਾਲ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ, ਬਲਦੇਵ ਸਿੰਘ ਸਿੱਧੂ, ਰਾਜਪਾਲ ਸਿੰਘ, ਹਵਾਲਦਾਰ ਅਵਤਾਰ ਸਿੰਘ, ਅੰਮ੍ਰਿਤ ਪਾਲ ਸਿੰਘ, ਕਮਲਜੀਤ ਸਿੰਘ ਸਿੱਧੂ ਤੇ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ ਗਿਆ। ਜੇਤੂ ਖਿਡਾਰੀਆਂ ਤੇ ਟੀਮ ਦੇ ਕੋਚਾਂ ਨੂੰ ਸਕੂਲ ਦੇ ਸਮੂਹ ਸਟਾਫ਼ ਜਸਪਾਲ ਕੌਰ, ਮੀਨੂੰ ਮਲਹੋਤਰਾ, ਪੂਜਾ, ਚਰਨਜੀਤ ਕੌਰ, ਸਿਮਰਜੀਤ ਕੌਰ, ਸੁਖਪ੍ਰੀਤ ਕੌਰ ਗੀਤੂ, ਸੁਖਜੀਤ ਕੌਰ, ਲਵਪ੍ਰੀਤ ਕੌਰ, ਦਿਨੇਸ਼ ਚੌਹਾਨ, ਮਲਕੀਤ ਸਿੰਘ ਤੇ ਹਰਪ੍ਰੀਤ ਸਿੰਘ ਵਲੋਂ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਕਾਮਯਾਬੀ ਹਾਸਲ ਕਰਨ ਦੀ ਕਾਮਨਾ ਕੀਤੀ।