08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਟਿਕਟ ਚੈਕਿੰਗ ਸਟਾਫ਼ ਨੇ ਯਾਤਰੀ ਨੂੰ ਗੁਆਚਾ ਹੋਇਆ ਬੈਗ ਮੋੜ ਕੇ ਸਮਾਜਿਕ ਫ਼ਰਜ਼ ਨਿਭਾਇਆ

ਫ਼ਿਰੋਜ਼ਪੁਰ, 7 ਸਤੰਬਰ (ਰਾਕੇਸ਼ ਚਾਵਲਾ)- ਬੀਤੇ ਦਿਨ ਟਰੇਨ ਨੰਬਰ 12013 ਨਵੀਂ ਦਿੱਲੀ–ਅੰਮ੍ਰਿਤਸਰ ਸ਼ਤਾਬਦੀ ਐਕਸਪੈ੍ੱਸ ਵਿਚ ਡਿਊਟੀ ਦੌਰਾਨ ਅੰਮ੍ਰਿਤਸਰ ਹੈੱਡਕੁਆਟਰ ਦੇ ਟੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਫ਼ਿਰੋਜ਼ਪੁਰ, 7 ਸਤੰਬਰ (ਰਾਕੇਸ਼ ਚਾਵਲਾ)- ਬੀਤੇ ਦਿਨ ਟਰੇਨ ਨੰਬਰ 12013 ਨਵੀਂ ਦਿੱਲੀ–ਅੰਮ੍ਰਿਤਸਰ ਸ਼ਤਾਬਦੀ ਐਕਸਪੈ੍ੱਸ ਵਿਚ ਡਿਊਟੀ ਦੌਰਾਨ ਅੰਮ੍ਰਿਤਸਰ ਹੈੱਡਕੁਆਟਰ ਦੇ ਟੀ.ਟੀ.ਆਈ. ਦਿਨੇਸ਼ ਕੁਮਾਰ ਅਤੇ ਟੀ.ਟੀ.ਆਈ. ਚਰਨਜੀਤ ਸਿੰਘ ਸੰਧੂ ਨੂੰ ਇਕ ਕਾਲੇ ਰੰਗ ਦਾ ਬੈਗ ਮਿਲਿਆ। ਬੈਗ ਦੀ ਜਾਂਚ ਕਰਨ ’ਤੇ ਉਸ ਵਿਚੋਂ ਐਪਲ ਕੰਪਨੀ ਦਾ ਇਕ ਮੋਬਾਈਲ ਫ਼ੋਨ, ਹੀਰੇ ਦੀਆਂ ਵਾਲੀਆਂ ਦਾ ਇਕ ਜੋੜਾ ਅਤੇ 10,000 ਦੀ ਨਕਦ ਰਾਸ਼ੀ ਮਿਲੀ। ਸਰਹਿੰਦ ਰੇਲਵੇ ਸਟੇਸ਼ਨ ’ਤੇ ਉੱਤਰਦੇ ਸਮੇਂ ਯਾਤਰੀ ਅਣਜਾਣੇ ਵਿਚ ਆਪਣਾ ਬੈਗ ਟਰੇਨ ਵਿਚ ਹੀ ਭੁੱਲ ਗਿਆ ਸੀ। ਦੋਵਾਂ ਟਿਕਟ ਚੈਕਿੰਗ ਸਟਾਫ਼ ਨੇ ਆਪਣੀ ਫ਼ਰਜ਼ ਸਮਝਦਿਆਂ ਅਤੇ ਤੱਤਪਰਤਾ ਦਾ ਸਬੂਤ ਦਿੰਦੇ ਹੋਏ ਯਾਤਰੀ ਦਾ ਮੋਬਾਈਲ ਨੰਬਰ ਹਾਸਲ ਕਰਕੇ ਉਸ ਨਾਲ ਸੰਪਰਕ ਕੀਤਾ। ਯਾਤਰੀ ਦੀ ਸਹਿਮਤੀ ਨਾਲ ਬੈਗ ਨੂੰ ਸੁਰੱਖਿਅਤ ਅਤੇ ਜਿਵੇਂ ਦਾ ਤਿਵੇਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਉਸ ਦੇ ਪਰਿਵਾਰਿਕ ਮੈਂਬਰ ਨੂੰ ਸੌਂਪ ਦਿੱਤਾ ਗਿਆ। ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਰੇਲ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀ ਨਿਸ਼ਠਾ ਅਤੇ ਸਮਰਪਣ ਕਰਕੇ ਹੀ ਰੇਲ ਯਾਤਰੀਆਂ ਨੂੰ ਸੁਰੱਖਿਅਤ ਅਤੇ ਸੁਖਾਵਾਂ ਯਾਤਰਾ ਦਾ ਤਜਰਬਾ ਹਾਸਲ ਹੁੰਦਾ ਹੈ।
Ad Position 22
No active advertisement
ਪਿਛਲੀ ਖ਼ਬਰ 70 ਵੇਂ ਜ਼ਿਲ੍ਹਾ ਪੱਧਰੀ ਤੀਰ-ਅੰਦਾਜ਼ੀ ਟੂਰਨਾਮੈਂਟ ’ਚ ਲਿਟਲ ਫਲਾਵਰ ਕਾਨਵੈਂਟ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਅਨਾਜ ਮੰਡੀ ਕੁਕੜਾਂਵਾਲਾ ਵਿਖੇ ਝੋਨੇ ਦੇ ਨਵੇਂ ਖਰੀਦ ਸੀਜ਼ਨ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ
Ad Position 24