07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਲਾਇਨਜ਼ ਕਲੱਬ ਫ਼ਿਰੋਜ਼ਪੁਰ ਗ੍ਰੇਟਰ ਵਲੋਂ ਅਧਿਆਪਕ ਦਿਵਸ ਸਮਾਗਮ

ਫ਼ਿਰੋਜ਼ਪੁਰ, 6 ਸਤੰਬਰ (ਰਾਕੇਸ਼ ਚਾਵਲਾ)-ਲਾਇਨਜ਼ ਕਲੱਬ ਫ਼ਿਰੋਜ਼ਪੁਰ ਗ੍ਰੇਟਰ ਵਲੋਂ ਕਲੱਬ ਕੰਪਲੈਕਸ ਵਿਚ ਅਧਿਆਪਕ ਦਿਵਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੱਖਿਆ, ਚਰਿੱਤਰ ਨਿਰਮਾਣ ਤੇ ਰਾਸ਼ਟਰ ਨਿਰਮਾਣ ਵਿਚ ਅਧਿਆਪਕਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

Ad Position 21
repet_subhas-goyals [Copy P29]
ਲਾਇਨਜ਼ ਕਲੱਬ ਫ਼ਿਰੋਜ਼ਪੁਰ ਗ੍ਰੇਟਰ ਵਲੋਂ ਅਧਿਆਪਕ ਦਿਵਸ ਸਮਾਗਮ ’ਚ ਐਲੀਟ ਟੀਚਰਜ਼ ਐਵਾਰਡ ਨਾਲ ਸਨਮਾਨਿਤ ਕਰਨ ਦੀ ਤਸਵੀਰ। ਅਜੀਤ ਤਸਵੀਰ 07-09-2026
ਫ਼ਿਰੋਜ਼ਪੁਰ, 6 ਸਤੰਬਰ (ਰਾਕੇਸ਼ ਚਾਵਲਾ)-ਲਾਇਨਜ਼ ਕਲੱਬ ਫ਼ਿਰੋਜ਼ਪੁਰ ਗ੍ਰੇਟਰ ਵਲੋਂ ਕਲੱਬ ਕੰਪਲੈਕਸ ਵਿਚ ਅਧਿਆਪਕ ਦਿਵਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੱਖਿਆ, ਚਰਿੱਤਰ ਨਿਰਮਾਣ ਤੇ ਰਾਸ਼ਟਰ ਨਿਰਮਾਣ ਵਿਚ ਅਧਿਆਪਕਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਰਾਮਸਰੂਪ ਹਰੀਤਵਾਲ, ਆਈ.ਡੀ.ਈ.ਐੱਸ., ਸੀ.ਈ.ਓ., ਫ਼ਿਰੋਜ਼ਪੁਰ ਕੈਂਟੋਨਮੈਂਟ ਸਮਾਗਮ ਦੇ ਮੁੱਖ ਮਹਿਮਾਨ ਸਨ ਜਦਕਿ ਮਧੂ ਪ੍ਰਸ਼ਾਰ ਸਾਬਕਾ ਪ੍ਰਿੰਸੀਪਲ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਲਾਇਨ ਅਮਰਜੀਤ ਸਿੰਘ ਭੋਗਲ ਵਲੋਂ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਅਧਿਆਪਕਾਂ ਤੇ ਕਲੱਬ ਮੈਂਬਰਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਵਿਸ਼ਵ ਪੱਧਰ ’ਤੇ ਲਾਇਨਜ਼ ਕਲੱਬਾਂ ਵਲੋਂ ਕੀਤੀਆਂ ਜਾ ਰਹੀਆਂ ਸੇਵਾ ਗਤੀਵਿਧੀਆਂ ਤੇ ਸਮਾਜ ਸੇਵਾ ਪ੍ਰਤੀ ਉਨ੍ਹਾਂ ਦੀ ਸਮਰਪਣ ਭਾਵਨਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਰਾਸ਼ਟਰ ਦੇ ਨਿਰਮਾਤਾ ਹਨ, ਸਿੱਖਿਆ ਅਤੇ ਸੰਸਕਾਰਾਂ ਰਾਹੀਂ ਸਮਾਜ ਦੇ ਭਵਿੱਖ ਨੂੰ ਆਕਾਰ ਦਿੰਦੇ ਹਨ। ਅਧਿਆਪਕਾਂ ਦੀਆਂ ਜ਼ਿੰਮੇਵਾਰੀਆਂ ਤੇ ਭੂਮਿਕਾ ਬਾਰੇ ਬੋਲਦਿਆਂ ਦਵਿੰਦਰ ਕੌਰ ਸੰਘਾ ਨੇ ਕਿਹਾ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਲਈ ਆਦਰਸ਼ ਹੁੰਦੇ ਹਨ। ਮਧੂ ਪ੍ਰਸ਼ਾਰ ਨੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਸਾਡੇ ਨੈਤਿਕ ਮੁੱਲਾਂ, ਸਭਿਆਚਾਰਕ ਵਿਰਸੇ ਤੇ ਸੰਸਕਾਰਾਂ ਦੀ ਮਜ਼ਬੂਤ ਨੀਂਹ ’ਤੇ ਆਧਾਰਿਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਉਦੇਸ਼ ਕੇਵਲ ਅਕਾਦਮਿਕ ਵਿਕਾਸ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ, ਸਗੋਂ ਬੱਚਿਆਂ ਦੇ ਸਰਵਪੱਖੀ ਚਰਿੱਤਰ ਨਿਰਮਾਣ ਵਿਚ ਵੀ ਇਸ ਦੀ ਮਹੱਤਵਪੂਰਨ ਭੂਮਿਕਾ ਹੋਣੀ ਚਾਹੀਦੀ ਹੈ। ਉਨ੍ਹਾਂ ਅਧਿਆਪਕਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਲਾਇਨਜ਼ ਕਲੱਬ ਫ਼ਿਰੋਜ਼ਪੁਰ ਗ੍ਰੇਟਰ ਵਲੋਂ ਕਰਵਾਏ ਗਏ ਸਮਾਗਮ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਦਵਿੰਦਰ ਕੌਰ ਸੰਘਾ, ਸਤਿੰਦਰ ਸਿੰਘ ਸੰਧੂ, ਪੀ.ਐੱਚ.ਡੀ. ਸ੍ਰੀਮਤੀ ਪ੍ਰੀਤੀ, ਪਾਰੁਲ ਦੂਮੜਾ ਤੇ ਅਮਨਦੀਪ ਸਿੰਘ ਨੂੰ ਕਲੱਬ ਵਲੋਂ ਐਲੀਟ ਟੀਚਰਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਮਸਰੂਪ ਹਰੀਤਵਾਲ ਨੇ ਕਿਹਾ ਕਿ ਹਰੇਕ ਵਿਅਕਤੀ ਦੀ ਸਫਲਤਾ ਤੇ ਸਮਾਜ ਦੀ ਤਰੱਕੀ ਵਿਚ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਐਲੀਟ ਟੀਚਰਜ਼ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ। ਹਰੀਤਵਾਲ ਨੇ ਸਮਾਜ ਭਲਾਈ ਲਈ ਲਾਇਨਜ਼ ਕਲੱਬਾਂ ਵਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਸੇਵਾ ਗਤੀਵਿਧੀਆਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਬਿਹਤਰ ਸਮਾਜ ਦੇ ਨਿਰਮਾਣ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਸਰਾਹਿਆ। ਸਮਾਗਮ ਦੀ ਕਾਰਵਾਈ ਲਾਇਨ ਇਕਬਾਲ ਸਿੰਘ ਛਾਬੜਾ, ਕਲੱਬ ਸਕੱਤਰ ਵਲੋਂ ਮਾਸਟਰ ਆਫ਼ ਸੈਰੇਮਨੀਜ਼ ਵਜੋਂ ਸੁਚੱਜੇ ਢੰਗ ਨਾਲ ਚਲਾਈ ਗਈ। ਲਾਇਨ ਪ੍ਰਧਾਨ ਨਿਰਮੋਲਕ ਸਿੰਘ ਤੇ ਸਾਬਕਾ ਪ੍ਰਧਾਨ ਲਾਇਨ ਵਿਨੋਦ ਅਗਰਵਾਲ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਸਨਮਾਨਿਤ ਅਧਿਆਪਕਾਂ ਤੇ ਮੈਂਬਰਾਂ ਦਾ ਸਮਾਗਮ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਜੰਟ ਸਿੰਘ ਢਿੱਲੋਂ ਦਾ ਪੰਜਾਬ ਆੜ੍ਹਤੀ ਐਸੋਸੀਏਸ਼ਨ ਦਾ ਉਪ ਪ੍ਰਧਾਨ ਬਣਨ ’ਤੇ ਮੁੱਦਕੀ ਦੇ ਆੜ੍ਹਤੀਆਂ ਵਲੋਂ ਖ਼ੁਸ਼ੀ ਦਾ ਇਜ਼ਹ... ਅਗਲੀ ਖ਼ਬਰ ਟਰੇਡ ਯੂਨੀਅਨ ਕੌਂਸਲ ਦੀ ਮਹੀਨੇਵਾਰ ਮੀਟਿੰਗ ਹੋਈ
Ad Position 24