ਅਥਲੈਟਿਕਸ ਮੀਟ ’ਚ ਜੀਨੀਅਸ ਕਾਨਵੈਂਟ ਸਕੂਲ ਕਟੈਹੜਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਫ਼ਾਜ਼ਿਲਕਾ, 2 ਸਤੰਬਰ (ਦਵਿੰਦਰ ਪਾਲ ਸਿੰਘ)- 70ਵੀਂ ਪੰਜਾਬ ਰਾਜ ਸਕੂਲ ਖੇਡਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਾਗਵਾਲਾ ਵਿਖੇ ਜ਼ੋਨਲ ਅਥਲੈਟਿਕਸ ਮੀਟ ਵਿਚ ਜੀਨੀਅਸ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਕਟੈਹੜਾ ਦੇ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਕੋਆਰਡੀਨੇਟਰ ਅਰੁਣ ਗੁਪਤਾ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਟਵਿੰਕਲ ਨੇ ਸ਼ਾਟਪੁੱਟ ’ਚ ਦੂਜਾ, ਵਿਕਰਾਂਤ ਨੇ 600 ਮੀਟਰ ਦੌੜ ’ਚ ਦੂਜਾ, ਹਰਧਿਆਨੀ ਨੇ ਲੰਬੀ ਛਾਲ ’ਚ ਤੀਜਾ, ਭਰਮਦੀਪ ਨੇ ਲੰਬੀ ਛਾਲ ’ਚ ਤੀਜਾ ਤੇ ਕ੍ਰਿਤਿਕਾ ਨੇ 800 ਮੀਟਰ ਦੌੜ ’ਚ ਤੀਜਾ ਸਥਾਨ ਹਾਸਲ ਕੀਤਾ।
ਫ਼ਾਜ਼ਿਲਕਾ, 2 ਸਤੰਬਰ (ਦਵਿੰਦਰ ਪਾਲ ਸਿੰਘ)- 70ਵੀਂ ਪੰਜਾਬ ਰਾਜ ਸਕੂਲ ਖੇਡਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਾਗਵਾਲਾ ਵਿਖੇ ਜ਼ੋਨਲ ਅਥਲੈਟਿਕਸ ਮੀਟ ਵਿਚ ਜੀਨੀਅਸ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਕਟੈਹੜਾ ਦੇ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਕੋਆਰਡੀਨੇਟਰ ਅਰੁਣ ਗੁਪਤਾ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਟਵਿੰਕਲ ਨੇ ਸ਼ਾਟਪੁੱਟ ’ਚ ਦੂਜਾ, ਵਿਕਰਾਂਤ ਨੇ 600 ਮੀਟਰ ਦੌੜ ’ਚ ਦੂਜਾ, ਹਰਧਿਆਨੀ ਨੇ ਲੰਬੀ ਛਾਲ ’ਚ ਤੀਜਾ, ਭਰਮਦੀਪ ਨੇ ਲੰਬੀ ਛਾਲ ’ਚ ਤੀਜਾ ਤੇ ਕ੍ਰਿਤਿਕਾ ਨੇ 800 ਮੀਟਰ ਦੌੜ ’ਚ ਤੀਜਾ ਸਥਾਨ ਹਾਸਲ ਕੀਤਾ। ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਟਵਿੰਕਲ ਤੇ ਵਿਕਰਾਂਤ ਦੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਚੋਣ ਹੋਈ ਹੈ। ਵਿਦਿਆਰਥੀਆਂ ਦੀ ਇਸ ਸਫਲਤਾ ’ਤੇ ਸਕੂਲ ਦੀ ਪ੍ਰਿੰਸੀਪਲ ਕਵਿਤਾ ਸਪੜਾ ਤੇ ਐਮ.ਡੀ. ਰਾਘਵ ਸਪੜਾ ਨੇ ਖਿਡਾਰੀਆਂ ਸਮੇਤ ਖੇਡ ਕੋਚ ਸਨਮ ਸਿੰਘ ਤੇ ਸਮਾਈਲ ਜਿਆਣੀ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।