21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਾਗ਼ਬਾਨੀ ਵਿਭਾਗ ਵਲੋਂ ਅਣ-ਰਜਿਸਟਰਡ ਨਰਸਰੀਆਂ ’ਤੇ ਸ਼ਿਕੰਜਾ ਕਿਸਾਨਾਂ ਨੂੰ ਸਿਰਫ਼ ਰਜਿਸਟਰਡ ਨਰਸਰੀਆਂ ਤੋਂ ਪੌਦੇ ਖ਼ਰੀਦਣ ਦੀ ਅਪੀਲ

ਅਬੋਹਰ, 20 ਅਗਸਤ (ਵਿਵੇਕ ਹੂੜੀਆ)-ਬਾਗ਼ਬਾਨੀ ਵਿਭਾਗ ਦੀ ਟੀਮ ਵਲੋਂ ਇਲਾਕੇ ਦੀਆਂ ਰਜਿਸਟਰਡ ਅਤੇ ਅਣ-ਰਜਿਸਟਰਡ ਪੌਦ ਨਰਸਰੀਆਂ ਦਾ ਵਿਸ਼ੇਸ਼ ਨਿਰੀਖਣ ਕੀਤਾ ਗਿਆ। ਚੈਕਿੰਗ ਦੌਰਾਨ ਧੰਨਰਾਜ ਨਰਸਰੀ ’ਚ ਖੱਟੀ ਤੋਂ ਤਿਆਰ ਕੀਤੇ ਗਏ ਬੂਟੇ ਪਾਏ ਜਾਣ ’ਤੇ ਉਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 21-08-2026
ਅਬੋਹਰ, 20 ਅਗਸਤ (ਵਿਵੇਕ ਹੂੜੀਆ)-ਬਾਗ਼ਬਾਨੀ ਵਿਭਾਗ ਦੀ ਟੀਮ ਵਲੋਂ ਇਲਾਕੇ ਦੀਆਂ ਰਜਿਸਟਰਡ ਅਤੇ ਅਣ-ਰਜਿਸਟਰਡ ਪੌਦ ਨਰਸਰੀਆਂ ਦਾ ਵਿਸ਼ੇਸ਼ ਨਿਰੀਖਣ ਕੀਤਾ ਗਿਆ। ਚੈਕਿੰਗ ਦੌਰਾਨ ਧੰਨਰਾਜ ਨਰਸਰੀ ’ਚ ਖੱਟੀ ਤੋਂ ਤਿਆਰ ਕੀਤੇ ਗਏ ਬੂਟੇ ਪਾਏ ਜਾਣ ’ਤੇ ਉਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਇਸ ਤੋਂ ਇਲਾਵਾ ਹੋਰ ਨਰਸਰੀਆਂ ਨੂੰ ਵੀ ਵਿਭਾਗੀ ਨਿਯਮਾਂ ਦੀ ਪਾਲਨਾ ਕਰਨ ਦੀ ਤਾੜਨਾ ਕੀਤੀ ਗਈ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਣ-ਰਜਿਸਟਰਡ ਅਤੇ ਮਾੜੇ ਮਿਆਰ ਦੀਆਂ ਨਰਸਰੀਆਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਜਾਰੀ ਰਹੇਗੀ। ਇਸ ਸਬੰਧੀ ਪਿੰਡਾਂ ਦੇ ਸਰਪੰਚਾਂ, ਮੁਹਤਬਾਰ ਵਿਅਕਤੀਆਂ ਅਤੇ ਕਿਸਾਨਾਂ ਵਿਚ ਲਗਾਤਾਰ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ ਕਿ ਕਿਸਾਨ ਬਾਗ਼ ਲਗਾਉਣ ਲਈ ਪੌਦੇ ਕੇਵਲ ਰਜਿਸਟਰਡ ਨਰਸਰੀਆਂ ਤੋਂ ਹੀ ਖ਼ਰੀਦਣ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗ਼ਬਾਨੀ ਅਬੋਹਰ ਡਾ. ਸੁਖਵਿੰਦਰ ਸਿੰਘ ਬਿੰਦੂ, ਬਾਗ਼ਬਾਨੀ ਅਫ਼ਸਰ ਡਾ.ਕੰਵਲਜੀਤ ਕੌਰ, ਡਾ.ਕਿਰਨਦੀਪ ਗਿੱਲ, ਡਾ.ਸ਼ੋਪਤ ਸਹਾਰਨ ਅਤੇ ਤਜਿੰਦਰ ਸਿੰਘ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਖ਼ਾਤਰ ਪੰਜਾਬ ਸਰਕਾਰ ਰਾਜ ਦੇ ਬੇਰੁਜ਼ਗਾਰ ਅਧਿਆਪਕਾਂ ਨਾਲ ਕਰ ਰਹੀ ਹੈ... ਅਗਲੀ ਖ਼ਬਰ ਖੇਤੀ ਹਾਦਸੇ ਦੇ ਪੀੜਤਾਂ ਨੂੰ ਚੇਅਰਮੈਨ ਨੇ ਦਿੱਤੀ ਵਿੱਤੀ ਸਹਾਇਤਾ
Ad Position 24