19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨਰਸਿੰਗ ਅਫ਼ਸਰ ਭਰਤੀ ’ਚ ਮੀਰਾ ਨਰਸਿੰਗ ਕਾਲਜ ਨੇ ਰਚਿਆ ਇਤਿਹਾਸ, 34 ਵਿਦਿਆਰਥੀਆਂ ਦੀ ਹੋਈ ਚੋਣ

ਅਬੋਹਰ, 18 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੀਤੀ ਗਈ ਨਰਸਿੰਗ ਅਫ਼ਸਰ ਭਰਤੀ ਵਿਚ ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ ਅਬੋਹਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਹਾਸਲ ਕਰਦਿਆਂ ਸੰਸਥਾ, ਅਬੋਹਰ ਅਤੇ ਪੂਰੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਕਰੀਬ 720 ਨਰਸਿੰਗ ਅਫ਼ਸਰ ਅਸਾਮੀਆਂ ਲਈ ਹੋਈ ਭਰਤੀ ਵਿਚ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ ਦੇ ਜੀ.

Ad Position 21
No active advertisement
ਨਰਸਿੰਗ ਅਫ਼ਸਰ ਭਰਤੀ ਹੋਏ ਮੀਰਾ ਨਰਸਿੰਗ ਕਾਲਜ ਦੇ ਵਿਦਿਆਰਥੀ। ਅਜੀਤ ਤਸਵੀਰ 19-08-2026
ਅਬੋਹਰ, 18 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੀਤੀ ਗਈ ਨਰਸਿੰਗ ਅਫ਼ਸਰ ਭਰਤੀ ਵਿਚ ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ ਅਬੋਹਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਹਾਸਲ ਕਰਦਿਆਂ ਸੰਸਥਾ, ਅਬੋਹਰ ਅਤੇ ਪੂਰੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਕਰੀਬ 720 ਨਰਸਿੰਗ ਅਫ਼ਸਰ ਅਸਾਮੀਆਂ ਲਈ ਹੋਈ ਭਰਤੀ ਵਿਚ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ ਦੇ ਜੀ.ਐਨ.ਐੱਮ., ਬੀ.ਐੱਸ.ਸੀ. ਨਰਸਿੰਗ ਅਤੇ ਪੋਸਟ ਬੇਸਿਕ ਬੀ.ਐੱਸ.ਸੀ. ਨਰਸਿੰਗ ਦੇ 34 ਤੋਂ ਵੱਧ ਵਿਦਿਆਰਥੀਆਂ ਦੀ ਨਰਸਿੰਗ ਅਫ਼ਸਰ ਦੇ ਅਹੁਦੇ ਲਈ ਚੋਣ ਹੋਈ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਕਾਂ ਅਤੇ ਸਮੁੱਚੇ ਮੀਰਾ ਨਰਸਿੰਗ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ। ਚੁਣੇ ਗਏ ਵਿਦਿਆਰਥੀਆਂ ਵਿਚ ਅਜੈ ਕੁਮਾਰ ਪੁੱਤਰ ਰਾਮ ਜੀਵਨ, ਕੁਲਦੀਪ ਕੁਮਾਰ ਪੁੱਤਰ ਹੰਸ ਰਾਜ, ਸਤਵੰਤ ਸਿੰਘ ਪੁੱਤਰ ਜਗਤਾਰ ਸਿੰਘ, ਜਤਿੰਦਰ ਕਮਲ ਪੁੱਤਰ ਮਾਨ ਸਿੰਘ, ਮਹਿਮਾ ਪੁੱਤਰੀ ਲਛਮਣ ਰਾਮ, ਪੰਕਜ ਕੁਮਾਰ ਪੁੱਤਰ ਪ੍ਰਭੂ ਦਿਆਲ, ਬੂਟਾ ਸਿੰਘ ਪੁੱਤਰ ਜੀਤ ਸਿੰਘ, ਪ੍ਰਿਅੰਕਾ ਰਾਣੀ ਪੁੱਤਰੀ ਮਹਿੰਦਰ ਕੁਮਾਰ, ਪੇ੍ਰਰਨਾ ਪੁੱਤਰੀ ਦਲੀਪ ਕੁਮਾਰ, ਦਵਿੰਦਰ ਦੱਤ ਸ਼ਰਮਾ ਪੁੱਤਰ ਸ਼ਿਵ ਦੱਤ, ਸ਼ਰਨਜੀਤ ਕੌਰ ਪੁੱਤਰੀ ਗੁਰਮੀਤ ਸਿੰਘ, ਵੰਸ਼ ਪੁੱਤਰ ਸੰਦੀਪ ਕੁਮਾਰ, ਅਨੀਤਾ ਸੁਥਾਰ ਪੁੱਤਰੀ ਸ਼ੇਖਰ ਲਦੋਈਆ, ਮਨਦੀਪ ਕੌਰ ਪੁੱਤਰੀ ਵੀਰ ਸਿੰਘ, ਵੰਦਨਾ ਪੁੱਤਰੀ ਅਸ਼ੋਕ ਕੁਮਾਰ, ਧਨੋ ਬਾਈ ਪੁੱਤਰੀ ਖਜ਼ਾਨ ਸਿੰਘ, ਸਾਹਿਲ ਸੁਥਾਰ ਪੁੱਤਰ ਪਵਨ ਕੁਮਾਰ, ਬਲਜੀਤ ਸਿੰਘ ਪੁੱਤਰ ਸਮਰਾਜ ਸਿੰਘ, ਹਰੀਸ਼ ਕੁਮਾਰ ਪੁੱਤਰ ਰਾਜਿੰਦਰ ਕੁਮਾਰ, ਜਸਪ੍ਰੀਤ ਤਿੰਨਾ ਪੁੱਤਰ ਜਸਵਿੰਦਰ ਤਿੰਨਾ, ਸੁਸ਼ੀਲ ਕੁਮਾਰ ਪੁੱਤਰ ਵਿਜੈ ਸਿੰਘ, ਅਕਸ਼ੈ ਕੁਮਾਰ ਪੁੱਤਰ ਬਨ੍ਹਵਾਰੀ ਲਾਲ, ਬੰਟੂ ਪੁੱਤਰ ਮੰਗਤ ਰਾਮ, ਸ਼੍ਰੀਕਾਂਤ ਪੁੱਤਰ ਅਮਰ ਸਿੰਘ, ਰਾਜ ਕਰਨ ਪੁੱਤਰ ਦਰਸ਼ਨ ਸਿੰਘ, ਸੁਨੀਤਾ ਕੌਰ, ਅੰਜਲੀ ਪੁੱਤਰੀ ਰਮੇਸ਼ ਕੁਮਾਰ, ਸੰਤੋਸ਼ ਪੁੱਤਰੀ ਕਿਰਪਾ ਰਾਮ, ਸਿਮਰਨਜੀਤ ਕੌਰ, ਮੰਨਤ ਕੌਰ ਪੁੱਤਰੀ ਬਲਬੀਰ ਸਿੰਘ ਅਤੇ ਕਰਨ ਕੁਮਾਰ ਪੁੱਤਰ ਜਗਜੀਵਨ ਰਾਮ ਦੇ ਨਾਮ ਸ਼ਾਮਲ ਹਨ। ਸੰਸਥਾ ਦੇ ਚੇਅਰਮੈਨ ਡਾ.ਜੀ.ਐੱਸ.ਮਿੱਤਲ ਨੇ ਸਾਰੇ ਚੁਣੇ ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਨਰਸਿੰਗ ਅਫ਼ਸਰ ਦੇ ਅਹੁਦਿਆਂ ’ਤੇ ਚੋਣ ਹੋਣਾ ਮੀਰਾ ਨਰਸਿੰਗ ਕਾਲਜ ਲਈ ਬੇਹੱਦ ਮਾਣ ਵਾਲੀ ਗੱਲ ਹੈ। ਡਾਇਰੈਕਟਰ ਐਡਵੋਕੇਟ ਸਮੀਰ ਮਿੱਤਲ ਅਤੇ ਡਾਇਰੈਕਟਰ ਡਾ.ਸਾਹਿਲ ਮਿੱਤਲ ਨੇ ਵੀ ਸਾਰੇ ਚੁਣੇ ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਪੂਰੇ ਮੀਰਾ ਨਰਸਿੰਗ ਪਰਿਵਾਰ ਲਈ ਮਾਣ ਦਾ ਵਿਸ਼ਾ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਵਿਚ ‘ਨਸ਼ਾ ਮੁਕਤ ਭਾਰਤ ਅਭਿਆਨ’ ਦੀ 6ਵੀਂ ਵਰ੍ਹੇਗੰਢ ਮਨਾਈ ਸਹਾਇਕ ਕਮਿਸ਼ਨਰ ਦੀ ਅਗਵਾਈ ’ਚ ਚੁਕਾਈ ਗਈ ਨਸ਼ਿਆਂ ਵਿਰ... ਅਗਲੀ ਖ਼ਬਰ ਪੈਰਾਡਾਈਜ਼ ਸਕੂਲ ਦੀ ਵਾਲੀਬਾਲ ਟੀਮ, ਜ਼ੋਨਲ ਮੈਚ ’ਚ ਅੱਵਲ
Ad Position 24